ਰਾਸ਼ਟਰਮੰਡਲ ਖੇਡਾਂ ''ਚ ਯਾਦਗਾਰ ਪ੍ਰਦਰਸ਼ਨ ਲਈ ਸਟਾਰ ਹਾਕੀ ਖਿਡਾਰੀ ਸ਼੍ਰੀਜੇਸ਼ ਤਿਆਰ

Wednesday, Jul 27, 2022 - 03:24 PM (IST)

ਸਪੋਰਟਸ ਡੈਸਕ- ਓਲੰਪਿਕ ਵਿਚ ਤਮਗੇ ਦੇ ਚਾਰ ਦਹਾਕਿਆਂ ਦੇ ਸੋਕੇ ਨੂੰ ਖਤਮ ਕਰਨ ਤੋਂ ਬਾਅਦ ਭਾਰਤੀ ਹਾਕੀ ਟੀਮ ਦਾ ਤਜਰਬੇਕਾਰੀ ਗੋਲਕੀਪਰ ਪੀ. ਆਰ. ਸ਼੍ਰੀਜੇਸ਼ ਆਗਾਮੀ ਰਾਸ਼ਟਰਮੰਡਲ ਖੇਡਾਂ (ਕਾਮਨਵੈਲਥ ਗੇਮਜ਼) ਵਿਚ ਸੋਨ ਤਮਗਾ ਜਿੱਤਣ ਦੇ ਸੁਪਨੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੇਗਾ। ਸ਼੍ਰੀਜੇਸ਼ ਨੇ ਆਪਣੇ ਕਰੀਅਰ ਦੀ ਤੁਲਨਾ ਕੇਰਲ ਵਿਚ ਬਣਨ ਵਾਲੇ ਪ੍ਰਸਿੱਧ ਭੋਜਨ ‘ਅਵਿਯਲ (13 ਸਬਜ਼ੀਆਂ ਨੂੰ ਮਿਕਸ ਕਰਨ ਤੋਂ ਬਾਅਦ ਵਾਲਾ)’ ਨਾਲ ਕਰਦੇ ਹੋਏ ਕਿਹਾ ਕਿ ਉਸ ਨੇ ਕਾਫੀ ਉਤਾਰ-ਚੜਾਅ ਦੇਖੇ ਹਨ। 

ਉਮਰ ਦੇ 34ਵੇਂ ਪੜਾਅ ’ਤੇ ਪਹੁੰਚ ਚੁੱਕਾ ਸ਼੍ਰੀਜੇਸ਼ ਆਪਣੇ ਕਰੀਅਰ ਦੇ ਆਖ਼ਰੀ ਗੇੜ ਵਿਚ ਕੁਝ ਹੋਰ ਉਪਲਬੱਧੀਆਂ ਹਾਸਲ ਕਰਨਾ ਚਾਹੁੰਦਾ ਹੈ। ਇਸ ਵਿਚ ਦੋ ਸਾਲ ਬਾਅਦ ਪੈਰਿਸ ਓਲੰਪਿਕ ਦਾ ਤਮਗਾ ਉਸਦਾ ਸਭ ਤੋਂ ਵੱਡਾ ਸੁਪਨਾ ਹੈ। ਫਿਲਹਾਲ ਉਸਦਾ ਪੂਰਾ ਧਿਆਨ ਆਪਣੀਆਂ ਤੀਜੀਆਂ ਤੇ ਆਖ਼ਰੀ ਰਾਸ਼ਟਰਮੰਡਲ ਖੇਡਾਂ ’ਤੇ ਹੈ। ਸ਼੍ਰੀਜੇਸ਼ ਨੇ ਕਿਹਾ, ‘‘ਜ਼ਿੰਦਗੀ ਹਮੇਸ਼ਾ ਇਕੋ ਜਿਹੀ ਨਹੀਂ ਹੁੰਦੀ। ਇਹ ਉਤਾਰ-ਚੜਾਅ ਨਾਲ ਭਰੀ ਹੁੰਦੀ ਹੈ।

ਮੈਂ ਕੁਝ ਬਹੁਤ ਚੰਗੇ ਤੇ ਕੁਝ ਬਹੁਤ ਬੁਰੇ ਮੈਚ ਖੇਡੇ ਹਨ। ਮੇਰੇ ਕਰੀਅਰ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਪਰ ਹੌਲੀ-ਹੌਲੀ ਮੈਂ ਉੱਪਰ ਚੜ੍ਹਦੇ ਹੋਏ ਭਾਰਤ ਦਾ ਚੋਟੀ ਦਾ ਗੋਲਕੀਪਰ ਬਣਨ ਵਿਚ ਸਫਲ ਰਿਹਾ। ਉਸ ਨੇ ਕਿਹਾ,‘‘ਲੰਡਨ ਓਲੰਪਿਕ ਵਿਚ ਨਿਰਾਸ਼ਾਜਨਕ ਮੁਹਿੰਮ ਤੋਂ ਲੈ ਕੇ ਟੋਕੀਓ ਵਿਚ ਕਾਂਸੀ ਤਮਗਾ ਜਿੱਤਣ ਵਿਚਾਲੇ ਮੈਂ 2018 ਵਿਚ ਟੀਮ ਦੀ ਅਗਵਾਈ ਵੀ ਕੀਤੀ। ਐਂਟੀਰੀਅਰ ਕਰੂਸੀਏਟ ਲਿਗਾਮੇਂਟ ਸੱਟ ਕਾਰਨ ਮੇਰਾ ਕਰੀਅਰ ਲਗਭਗ ਖਤਮ ਹੋ ਗਿਆ ਸੀ। ਏਸ਼ੀਆਈ ਖੇਡਾਂ 2014 ਵਿਚ ਟੀਮ ਨੂੰ ਸੋਨ ਤਮਗਾ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲਾ ਇਹ ਖਿਡਾਰੀ ਹੁਣ ਆਪਣੇ ਲਈ ਛੋਟੇ ਟੀਚੇ ਬਣਾ ਰਿਹਾ ਹੈ।


Tarsem Singh

Content Editor

Related News