Team India ਨੂੰ ਲੱਗਾ ਵੱਡਾ ਝਟਕਾ ! IND vs AFG T20I ਸੀਰੀਜ਼ 'ਚੋਂ ਧਾਕੜ ਖਿਡਾਰੀ ਹੋ ਗਿਆ ਬਾਹਰ

Monday, Sep 14, 2026 - 07:30 PM (IST)

Team India ਨੂੰ ਲੱਗਾ ਵੱਡਾ ਝਟਕਾ ! IND vs AFG T20I ਸੀਰੀਜ਼ 'ਚੋਂ ਧਾਕੜ ਖਿਡਾਰੀ ਹੋ ਗਿਆ ਬਾਹਰ

ਸਪੋਰਟਸ ਡੈਸਕ : ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਅਫਗਾਨਿਸਤਾਨ ਖ਼ਿਲਾਫ਼ ਪਹਿਲਾ ਟੀ-20 ਮੈਚ ਖੇਡਣ ਤੋਂ ਬਾਅਦ ਭਾਰਤੀ ਟੀਮ ਦੇ ਖਿਡਾਰੀ ਵਾਰੁਣ ਚੱਕਰਵਰਤੀ ਇੱਕ ਵਾਰ ਫਿਰ ਜ਼ਖਮੀ ਹੋ ਗਏ ਹਨ। ਉਹ ਹੁਣ ਤਿੰਨ ਮੈਚਾਂ ਦੀ ਲੜੀ ਦੇ ਬਾਕੀ ਮੁਕਾਬਲਿਆਂ ਵਿੱਚ ਹਿੱਸਾ ਨਹੀਂ ਲੈਣਗੇ, ਜਿਸ ਨਾਲ ਕਪਤਾਨ ਅਈਅਰ ਦੀ ਚਿੰਤਾ ਵਧ ਗਈ ਹੈ।  ਵਾਰੁਣ ਨੇ ਪਹਿਲੇ ਟੀ-20 ਮੈਚ ਵਿੱਚ 4 ਓਵਰਾਂ ਵਿੱਚ ਸਿਰਫ਼ 16 ਦੌੜਾਂ ਦੇ ਕੇ 1 ਵਿਕਟ ਹਾਸਲ ਕੀਤਾ ਸੀ ਤੇ ਭਾਰਤ ਦੀ 7 ਵਿਕਟਾਂ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਸੀ।

ਹਾਲਾਂਕਿ, ਮੈਚ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਦੀ ਨਵੀਂ ਸੱਟ ਦੀ ਖ਼ਬਰ ਸਾਹਮਣੇ ਆਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪੂਰੀ ਸੀਰੀਜ਼ ਤੋਂ ਬਾਅਦ ਹੋਣਾ ਪਿਆ। ਵਾਰੁਣ ਚੱਕਰਵਰਤੀ ਲਈ ਇਹ ਸਾਲ ਸੱਟਾਂ ਦੇ ਲਿਹਾਜ਼ ਨਾਲ ਕਾਫ਼ੀ ਨਿਰਾਸ਼ਾਜਨਕ ਰਿਹਾ ਹੈ। ਆਈਪੀਐਲ 2026 ਦੌਰਾਨ ਪੈਰ ਦੇ ਅੰਗੂਠੇ ਵਿੱਚ ਫ੍ਰੈਕਚਰ ਹੋਣ ਕਾਰਨ ਉਹ ਆਇਰਲੈਂਡ ਦੌਰੇ 'ਤੇ ਨਹੀਂ ਜਾ ਸਕੇ ਸਨ। ਇਸ ਤੋਂ ਬਾਅਦ ਇੰਗਲੈਂਡ ਖ਼ਿਲਾਫ਼ ਟੀ-20 ਸੀਰੀਜ਼ ਵਿੱਚ ਵਾਪਸੀ ਕੀਤੀ, ਪਰ ਤੀਜੇ ਮੈਚ ਤੋਂ ਬਾਅਦ ਹੈਮਸਟ੍ਰਿੰਗ (ਮਾਸਪੇਸ਼ੀਆਂ ਵਿੱਚ ਖਿੱਚ) ਦੀ ਸਮੱਸਿਆ ਕਾਰਨ ਉਨ੍ਹਾਂ ਨੂੰ ਮੁੜ ਬਾਹਰ ਹੋਣਾ ਪਿਆ ਸੀ।

 ਬੀਸੀਸੀਆਈ ਦੇ 'ਸੈਂਟਰ ਆਫ਼ ਐਕਸੀਲੈਂਸ' (CoE) ਵਿੱਚ ਲੰਬੀ ਰਿਹੈਬ ਪ੍ਰਕਿਰਿਆ ਅਤੇ ਘਰੇਲੂ ਕ੍ਰਿਕਟ ਵਿੱਚ ਆਪਣੀ ਫਿਟਨੈਸ ਸਾਬਤ ਕਰਨ ਤੋਂ ਬਾਅਦ ਹੀ ਉਨ੍ਹਾਂ ਨੂੰ ਅਫਗਾਨਿਸਤਾਨ ਸੀਰੀਜ਼ ਲਈ ਚੁਣਿਆ ਗਿਆ ਸੀ। ਮੈਚ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਵਿੱਚ ਵੀ ਹਿੱਸਾ ਲਿਆ ਸੀ। ਪ੍ਰੈੱਸ ਕਾਨਫਰੰਸ ਦੌਰਾਨ ਸੱਟਾਂ ਬਾਰੇ ਗੱਲ ਕਰਦਿਆਂ ਵਾਰੁਣ ਨੇ ਕਿਹਾ ਸੀ ਕਿ ਖਿਡਾਰੀਆਂ ਲਈ ਸੱਟ ਲੱਗਣਾ ਆਮ ਗੱਲ ਹੈ, ਜੋ ਇਹ ਦਰਸਾਉਂਦਾ ਹੈ ਕਿ ਉਹ ਆਪਣੀਆਂ ਸੀਮਾਵਾਂ ਤੋਂ ਪਾਰ ਜਾ ਕੇ ਮਿਹਨਤ ਕਰ ਰਹੇ ਹਨ। ਉਨ੍ਹਾਂ ਮੁਤਾਬਕ ਜਦੋਂ ਸਰੀਰ ਜਵਾਬ ਦੇ ਦਿੰਦਾ ਹੈ, ਤਾਂ ਹੋਰ ਮਜ਼ਬੂਤ ਹੋ ਕੇ ਵਾਪਸੀ ਕਰਨ ਲਈ ਥੋੜ੍ਹਾ ਪਿੱਛੇ ਹਟਣਾ ਪੈਂਦਾ ਹੈ।
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Shubam Kumar

Content Editor

Related News