ਕ੍ਰਿਕਟਰ ਮੁਹੰਮਦ ਸ਼ਮੀ ਦੇ ਭਰਾ ਮੁਹੰਮਦ ਕੈਫ ’ਤੇ ਜਬਰ-ਜ਼ਿਨਾਹ ਦਾ ਦੋਸ਼

Sunday, Sep 13, 2026 - 08:42 PM (IST)

ਕ੍ਰਿਕਟਰ ਮੁਹੰਮਦ ਸ਼ਮੀ ਦੇ ਭਰਾ ਮੁਹੰਮਦ ਕੈਫ ’ਤੇ ਜਬਰ-ਜ਼ਿਨਾਹ ਦਾ ਦੋਸ਼

ਲਖਨਊ (ਇੰਟ.)- ਲਖਨਊ ਦੀ ਇਕ ਔਰਤ ਨੇ ਕ੍ਰਿਕਟਰ ਮੁਹੰਮਦ ਸ਼ਮੀ ਦੇ ਭਰਾ ਮੁਹੰਮਦ ਕੈਫ਼ ’ਤੇ ਵਿਆਹ ਦਾ ਝਾਂਸਾ ਦੇ ਕੇ ਕਈ ਵਾਰ ਸਰੀਰਕ ਸਬੰਧ ਬਣਾਉਣ ਦਾ ਦੋਸ਼ ਲਾਇਆ ਹੈ। ਔਰਤ ਦਾ ਦਾਅਵਾ ਹੈ ਕਿ ਕੈਫ ਨੇ ਵਿਆਹ ਦਾ ਭਰੋਸਾ ਦਿੱਤਾ ਸੀ, ਜਿਸ ਕਾਰਨ ਉਸ ਨੇ ਦਿੱਲੀ ਦੀ ਇਕ ਏਅਰਲਾਈਨ ਕੰਪਨੀ ’ਚ ਕੈਬਿਨ ਕਰੂ ਦੀ ਨੌਕਰੀ ਵੀ ਛੱਡ ਦਿੱਤੀ। ਔਰਤ ਮੁਤਾਬਕ, 2020 ’ਚ ਇੰਸਟਾਗ੍ਰਾਮ ਜ਼ਰੀਏ ਉਸ ਦੀ ਕੈਫ ਨਾਲ ਪਛਾਣ ਹੋਈ ਸੀ। ਅਗਸਤ 2023 ’ਚ ਕੈਫ ਨੇ ਵਿਆਹ ਦੀ ਇੱਛਾ ਪ੍ਰਗਟਾਈ। ਔਰਤ ਨੇ ਦੱਸਿਆ ਕਿ ਉਹ ਤਲਾਕਸ਼ੁਦਾ ਹੈ ਅਤੇ ਉਸ ਦਾ ਇਕ ਬੇਟਾ ਹੈ ਪਰ ਕੈਫ ਨੇ ਉਸ ਦੇ ਬੱਚੇ ਨੂੰ ਸਵੀਕਾਰ ਕਰਨ ਤੇ ਉਸ ਨਾਲ ਵਿਆਹ ਕਰਨ ਦੀ ਗੱਲ ਕਹੀ।

ਔਰਤ ਦਾ ਦੋਸ਼ ਹੈ ਕਿ ਇਸ ਤੋਂ ਬਾਅਦ ਕੈਫ ਉਸ ਨੂੰ ਵੱਖ-ਵੱਖ ਸ਼ਹਿਰਾਂ ’ਚ ਬੁਲਾਉਂਦਾ ਅਤੇ ਵਿਆਹ ਦਾ ਭਰੋਸਾ ਦੇ ਕੇ ਸਰੀਰਕ ਸਬੰਧ ਬਣਾਉਂਦਾ ਰਿਹਾ। ਉਸ ਨੇ ਦਿੱਲੀ ਅਤੇ ਕੋਲਕਾਤਾ ਦੇ ਹੋਟਲਾਂ ’ਚ ਵੀ ਨਾਲ ਰਹਿਣ ਦਾ ਦਾਅਵਾ ਕੀਤਾ ਹੈ। ਔਰਤ ਨੇ 31 ਅਗਸਤ ਨੂੰ ਆਸ਼ੀਆਨਾ ਅਤੇ 2 ਸਤੰਬਰ ਨੂੰ ਵਿਭੂਤੀ ਖੰਡ ਥਾਣੇ ’ਚ ਸ਼ਿਕਾਇਤ ਦਿੱਤੀ ਸੀ। ਮਾਮਲਾ ਦਰਜ ਨਾ ਹੋਣ ’ਤੇ ਉਹ 5 ਸਤੰਬਰ ਨੂੰ ਡੀ. ਸੀ. ਪੀ. ਪੂਰਬੀ ਦੇ ਦਫਤਰ ਪਹੁੰਚੀ ਅਤੇ ਕੈਫ ਦੇ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰ ਕੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਪੁਲਸ ਵੱਲੋਂ ਮਾਮਲੇ ’ਚ ਕਾਰਵਾਈ ਦੀ ਸਥਿਤੀ ਸਪੱਸ਼ਟ ਨਹੀਂ ਕੀਤੀ ਗਈ ਹੈ। ਔਰਤ ਦੇ ਦੋਸ਼ਾਂ ਦੀ ਸੁਤੰਤਰ ਪੁਸ਼ਟੀ ਨਹੀਂ ਹੋਈ ਹੈ ਅਤੇ ਕੈਫ ਦਾ ਪੱਖ ਵੀ ਸਾਹਮਣੇ ਨਹੀਂ ਆਇਆ ਹੈ।


author

Anmol Tagra

Content Editor

Related News