ਦੱ. ਅਫਰੀਕਾ ਦਾ ਸਭ ਤੋਂ ਸਫਲ ਟੈਸਟ ਗੇਂਦਬਾਜ਼ ਬਣਿਆ ਸਟੇਨ
Wednesday, Dec 26, 2018 - 10:08 PM (IST)

ਸੈਂਚੁਰੀਅਨ — ਦੱਖਣੀ ਅਫਰੀਕਾ ਦੇ ਸਭ ਤੋਂ ਸਫਲ ਟੈਸਟ ਗੇਂਦਬਾਜ਼ ਬਣੇ ਡੇਲ ਸਟੇਨ ਨੂੰ ਸ਼ਾਨ ਪੋਲਾਕ ਨੇ ਬੁੱਧਵਾਰ ਦੇਸ਼ ਦਾ ਸਰਵਸ੍ਰੇਸ਼ਠ ਤੇਜ਼ ਗੇਂਦਬਾਜ਼ ਕਰਾਰ ਦਿੱਤਾ। ਪੋਲਾਕ ਦਾ ਰਿਕਾਰਡ ਤੋੜ ਕੇ ਹੀ ਸਟੇਨ ਚੋਟੀ 'ਤੇ ਕਾਬਜ਼ ਹੋਇਆ। ਸਟੇਨ ਨੇ ਬੁੱਧਵਾਰ ਇਥੇ ਪਾਕਿਸਤਾਨ ਵਿਰੁੱਧ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਪਹਿਲੇ ਦਿਨ ਫਖਰ ਜ਼ਮਾਨ (12) ਦੀ ਵਿਕਟ ਹਾਸਲ ਕਰ ਕੇ ਆਪਣੀ 422ਵੀਂ ਟੈਸਟ ਵਿਕਟ ਹਾਸਲ ਕੀਤੀ। ਪੋਲਾਕ ਦੇ ਨਾਂ 'ਤੇ 108 ਟੈਸਟਾਂ ਵਿਚ 23.11 ਦੀ ਔਸਤ ਨਾਲ 421 ਵਿਕਟਾਂ ਦਰਜ ਹਨ। ਮੌਜੂਦਾ ਟੈਸਟ ਤੋਂ ਪਹਿਲਾਂ ਸਟੇਨ ਦੇ ਨਾਂ 88 ਟੈਸਟਾਂ 'ਚ 22.64 ਦੀ ਔਸਤ ਨਾਲ 421 ਵਿਕਟਾਂ ਸਨ।