22ਵਾਂ ਸੈਂਟ ਮਾਰਟੀ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ : ਭਾਰਤ ਦੇ ਅਰੋਣਯਕ ਘੋਸ਼ ਸੰਯੁਕਤ ਬੜ੍ਹਤ ''ਤੇ

07/19/2022 2:57:19 PM

ਬਾਰਸੀਲੋਨਾ, ਸਪੇਨ (ਨਿਕਲੇਸ਼ ਜੈਨ)-  ਗ੍ਰਾਂਡ ਮਾਸਟਰ ਬਣਨ ਲਈ ਗ੍ਰਾਂਡ ਮਾਸਟਰ ਨਾਰਮ ਦੀ ਭਾਲ ਕਰ ਰਹੇ ਭਾਰਤ ਦੇ ਇੰਟਰਨੈਸ਼ਨਲ ਮਾਸਟਰ ਅਰੋਣਯਕ ਘੋਸ਼ ਨੇ 22ਵੇਂ ਸੈਂਟ ਮਾਰਟੀ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ ਦੇ ਪੰਜ ਰਾਊਂਡ ਦੇ ਖ਼ਤਮ ਹੋਣ ਦੇ ਬਾਅਦ ਪ੍ਰਤੀਯੋਗਿਤਾ 'ਚ ਸੰਯੁਕਤ ਬੜ੍ਹਤ ਬਣਾ ਲਈ ਹੈ।

ਪੰਜ ਰਾਊਂਡ 'ਚ ਚਾਰ 'ਚ ਜਿੱਤ ਤੇ ਇਕ ਡਰਾਅ ਦੇ ਨਾਲ ਅਰੋਣਯਕ ਨੇ 4.5 ਅੰਕ ਬਣਾ ਲਏ ਹਨ, ਉਨ੍ਹਾਂ ਨੇ ਅਜੇ ਤਕ ਸਪੇਨ ਦੇ ਜੋਸੇਫ਼ ਗੋਂਜਲੇਜ਼, ਕੋਲੰਬੀਆ ਦੇ ਰਾਊਲ ਬਾਰੋਸ, ਸਪੇਨ ਦੇ ਫ੍ਰਾਂਕੇਸ ਲੋਰੇਸ ਤੇ ਚਿਲੀ ਦੇ ਗੋਮੇਜ ਫਰਨਾਂਦੋ ਨੂੰ ਹਰਾਇਆ ਜਦਕਿ ਸਪੇਨ ਦੇ ਗ੍ਰਾਂਡ ਮਾਸਟਰ ਤੀਜਾ ਦਰਜਾ ਪ੍ਰਾਪਤ ਮਨੁਏਲ ਪੇਨਾ ਤੋਂ ਬਾਜ਼ੀ ਡਰਾਅ ਖੇਡੀ ਹੈ ਤੇ 2595 ਦਾ ਪ੍ਰਦਰਸ਼ਨ ਕਰਦੇ ਹੋਏ 7 ਫੀਡੇ ਰੇਟਿੰਗ ਅੰਕ ਹਾਸਲ ਕਰ ਲਏ ਹਨ। ਪੰਜ ਰਾਊਂਡ ਦੇ ਬਾਅਦ ਅਰੋਣਯਕ, ਪੇਨਾ ਤੇ ਆਸਟ੍ਰੀਆ ਦੇ ਆਂਦਰੇ ਦੀਮਾਈਰ ਸੰਯੁਕਤ ਬੜ੍ਹਤ 'ਤੇ ਚਲ ਰਹੇ ਹਨ। ਪ੍ਰਤੀਯੋਗਿਤਾ 'ਚ 25 ਦੇਸ਼ਾਂ ਦੇ 99 ਖਿਡਾਰੀ ਹਿੱਸਾ ਲੈ ਰਹੇ ਹਨ। 


Tarsem Singh

Content Editor

Related News