ਸ਼੍ਰੀਕਾਂਤ ਥਾਈਲੈਂਡ ਮਾਸਟਰਸ ਦੇ ਦੂਜੇ ਦੌਰ ''ਚ

Wednesday, Jan 31, 2024 - 06:53 PM (IST)

ਸ਼੍ਰੀਕਾਂਤ ਥਾਈਲੈਂਡ ਮਾਸਟਰਸ ਦੇ ਦੂਜੇ ਦੌਰ ''ਚ

ਬੈਂਕਾਕ, (ਭਾਸ਼ਾ)- ਭਾਰਤੀ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੇ ਬੁੱਧਵਾਰ ਨੂੰ ਇੱਥੇ ਚੀਨੀ ਤਾਈਪੇ ਦੇ ਵਾਂਗ ਜੂ ਵੇਈ ਨੂੰ ਸਿੱਧੇ ਗੇਮਾਂ 'ਚ ਹਰਾ ਕੇ ਥਾਈਲੈਂਡ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਦੌਰ 'ਚ ਜਗ੍ਹਾ ਬਣਾ ਲਈ। ਵਿਸ਼ਵ ਦੇ ਸਾਬਕਾ ਨੰਬਰ ਇਕ ਖਿਡਾਰੀ ਸ਼੍ਰੀਕਾਂਤ ਨੇ ਪਹਿਲੇ ਦੌਰ ਦੇ ਮੈਚ 'ਚ ਵੈਂਗ ਨੂੰ 45 ਮਿੰਟ 'ਚ 22-20, 21-19 ਨਾਲ ਹਰਾਇਆ। ਸ਼੍ਰੀਕਾਂਤ ਦਾ ਦੂਜੇ ਦੌਰ 'ਚ ਹਮਵਤਨ ਮਿਥੁਨ ਮੰਜੂਨਾਥ ਦਾ ਸਾਹਮਣਾ ਹੋਵੇਗਾ, ਜਿਸ ਨੇ ਪੁਰਸ਼ ਸਿੰਗਲਜ਼ ਦੇ ਪਹਿਲੇ ਦੌਰ 'ਚ ਹਾਂਗਕਾਂਗ ਦੇ ਜੇਸਨ ਗੁਣਵਾਨ ਨੂੰ 21-17, 21-8 ਨਾਲ ਹਰਾਇਆ। 

ਐਸ. ਸ਼ੰਕਰ ਮੁਥੁਸਵਾਮੀ ਸੁਬਰਾਮਨੀਅਮ ਨੇ ਵੀ ਪਹਿਲੇ ਦੌਰ ਦੇ ਮੈਚ ਵਿੱਚ ਮਲੇਸ਼ੀਆ ਦੇ ਲਿਓਂਗ ਜੂਨ ਹਾਓ ਨੂੰ ਸਿੱਧੇ ਗੇਮਾਂ ਵਿੱਚ 21-14, 21-17 ਨਾਲ ਹਰਾਇਆ। ਸਮੀਰ ਵਰਮਾ ਹਾਲਾਂਕਿ ਪਹਿਲੇ ਦੌਰ 'ਚ ਹਾਂਗਕਾਂਗ ਦੇ ਐਨਜੀ ਕਾ ਲੋਂਗ ਐਂਗਸ ਤੋਂ 14-21, 18-21 ਨਾਲ ਹਾਰ ਕੇ ਮੁਕਾਬਲੇ ਤੋਂ ਬਾਹਰ ਹੋ ਗਿਆ ਜਦਕਿ ਕਿਰਨ ਜਾਰਜ ਚੀਨ ਦੇ ਲੇਈ ਲੈਨ ਜ਼ੀ ਤੋਂ 17-21 ਨਾਲ ਹਾਰ ਕੇ ਮੈਚ ਤੋਂ ਬਾਹਰ ਹੋ ਗਿਆ।

ਮਾਲਵਿਕਾ ਬੰਸੌਦ ਅਤੇ ਅਸਮਿਤਾ ਚਲੀਹਾ ਨੇ ਮਹਿਲਾ ਸਿੰਗਲ ਵਰਗ ਦੇ ਦੂਜੇ ਦੌਰ ਵਿੱਚ ਥਾਂ ਬਣਾਈ। ਅਸਮਿਤਾ ਨੇ ਵੋਂਗ ਲਿੰਗ ਚਿੰਗ ਨੂੰ 21-10, 21-16, ਜਦਕਿ ਮਾਲਵਿਕਾ ਨੇ ਪੇਰੂ ਦੀ ਇਨੇਸ ਲੂਸੀਆ ਕੈਸਟੀਲੋ ਸਲਾਜ਼ਾਰ ਨੂੰ 22-20, 21-8 ਨਾਲ ਹਰਾਇਆ। ਮਾਲਵਿਕਾ ਦਾ ਅਗਲਾ ਮੁਕਾਬਲਾ ਥਾਈਲੈਂਡ ਦੀ ਬੁਸਾਨਨ ਓਂਗਬਾਮਰੁੰਗਫਾਨ ਨਾਲ ਹੋਵੇਗਾ ਜਿਸ ਨੇ ਭਾਰਤ ਦੀ ਇਮਾਦ ਫਾਰੂਕੀ ਸਾਮੀਆ ਨੂੰ 21-14, 21-18 ਨਾਲ ਹਰਾਇਆ। 


author

Tarsem Singh

Content Editor

Related News