ਭਾਰਤ ਵਿਰੁੱਧ ਟੈਸਟ ਸੀਰੀਜ਼ ਦੇ ਲਈ ਸ਼੍ਰੀਲੰਕਾਈ ਟੀਮ ਦਾ ਐਲਾਨ
Friday, Feb 25, 2022 - 08:04 PM (IST)
ਕੋਲੰਬੋ- ਸ਼੍ਰੀਲੰਕਾ ਕ੍ਰਿਕਟ ਚੋਣ ਕਮੇਟੀ ਨੇ ਸ਼ੁੱਕਰਵਾਰ ਨੂੰ ਭਾਰਤ ਦੇ ਵਿਰੁੱਧ ਆਗਾਮੀ 2 ਮੈਚਾਂ ਦੀ ਟੈਸਟ ਸੀਰੀਜ਼ ਦੇ ਲਈ 18 ਮੈਂਬਰੀ ਟੀਮ ਦਾ ਐਲਾਨ ਕੀਤਾ। ਸੀਰੀਜ਼ ਦਾ ਪਹਿਲਾ ਮੈਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਆਈ. ਐੱਸ. ਬਿੰਦਰਾ ਸਟੇਡੀਅਮ, ਮੋਹਾਲੀ ਵਿਚ ਚਾਰ ਤੋਂ ਅੱਠ ਮਾਰਚ ਤੱਕ ਖੇਡਿਆ ਜਾਵੇਗਾ। ਜਦਕਿ ਦੂਜਾ ਮੈਚ ਬੈਂਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ ਵਿਚ 12 ਤੋਂ 16 ਮਾਰਚ ਦੇ ਵਿਚਾਲੇ ਖੇਡਿਆ ਜਾਵੇਗਾ ਜੋ ਡੇ-ਨਾਈਟ ਟੈਸਟ ਹੋਵੇਗਾ।
ਜ਼ਖਮੀ ਕੁਸ਼ਲ ਮੈਂਡਿਸ ਨੂੰ ਟੀਮ ਵਿਟ ਸ਼ਾਮਲ ਕੀਤਾ ਗਿਆ ਹੈ ਪਰ ਉਹ ਪੂਰੀ ਤਰ੍ਹਾਂ ਫਿੱਟ ਹੋਣ 'ਤੇ ਹੀ ਮੈਚ ਵਿਚ ਖੇਡ ਸਕਣਗੇ। ਉਨ੍ਹਾਂ ਨੇ ਹਾਲ ਹੀ ਵਿਚ ਆਸਟਰੇਲੀਆ ਦੇ ਵਿਰੁੱਧ ਪੰਜਵੇਂ ਅਤੇ ਆਖਰੀ ਟੀ-20 ਦੇ ਦੌਰਾਨ ਹੈਮਸਟ੍ਰਿੰਗ ਦੀ ਸੱਟ ਦਾ ਸਾਹਮਣਾ ਕਰਨਾ ਪਿਆ ਸੀ। ਰਮੇਸ਼ ਮੈਂਡਿਸ ਵੀ ਟੀਮ ਦੇ ਮੈਂਬਰ ਹਨ ਪਰ ਉਹ ਸੱਟ ਦੇ ਕਾਰਨ ਇਲੈਵਨ ਦਾ ਹਿੱਸਾ ਨਹੀਂ ਹੋਣਗੇ।
ਸ਼੍ਰੀਲੰਕਾਈ ਟੈਸਟ ਟੀਮ :-
ਦਿਮੁਥ ਕਰੁਣਾਰਤਨੇ (ਕਪਤਾਨ), ਪਥੁਮ ਨਿਸਾਂਕਾ, ਲਾਹਿਰੂ ਥਿਰਿਮਾਨੇ, ਧਨੰਜਯ ਦੀ ਸਿਲਵਾ (ਉਪ ਕਪਤਾਨ), ਕੁਸ਼ਲ ਮੈਂਡਿਸ (ਫਿਟਨੈੱਸ ਦੇ ਅਧੀਨ), ਐਜੇਲੋ ਮੈਥਿਊ, ਦਿਨੇਸ਼ ਚਾਂਦੀਮਲ, ਰਮੇਸ਼ ਮੈਂਡਿਸ (ਸੱਟ ਦੇ ਕਾਰਨ ਹਿੱਸਾ ਨਹੀਂ ਲੈਣਗੇ), ਚਰਿਤ ਅਸਲੰਕਾ, ਨਿਰੋਸ਼ਨ ਡਿਕਵੇਲਾ, ਚਮਿਕਾ ਕਰੁਣਾਰਤਨੇ, ਲਾਹਿਰੂ ਕੁਮਾਰਾ, ਸੁਰੰਗਾ ਲਕਮਲ, ਦੁਸ਼ਮੰਤਾ ਚਮੀਰਾ, ਵਿਸ਼ਵਾ ਫ਼ਰਾਂਡੋ, ਜੇਫਰੀ ਵਾਂਦਰਸੇ, ਪ੍ਰਵੀਣ ਜੈਵਿਕ੍ਰਮਾ, ਲਸਿਥ ਏਂਬੁਲਡੇਨੀਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।