ਸ਼੍ਰੀਲੰਕਾ ਕਪਤਾਨ ਦਿਨੇਸ਼ ਚੰਦੀਮਲ ''ਤੇ ਲੱਗਾ ਗੇਂਦ ਨਾਲ ਛੇੜ-ਛਾੜ ਦਾ ਦੋਸ਼

Sunday, Jun 17, 2018 - 06:17 PM (IST)

ਸ਼੍ਰੀਲੰਕਾ ਕਪਤਾਨ ਦਿਨੇਸ਼ ਚੰਦੀਮਲ ''ਤੇ ਲੱਗਾ ਗੇਂਦ ਨਾਲ ਛੇੜ-ਛਾੜ ਦਾ ਦੋਸ਼

ਨਵੀਂ ਦਿੱਲੀ : ਆਈ.ਸੀ.ਸੀ. ਨੇ ਸ਼੍ਰੀਲੰਕਾ ਕ੍ਰਿਕਟ ਟੀਮ ਦੇ ਕਪਤਾਨ ਦਿਨੇਸ਼ ਚੰਦੀਮਲ 'ਤੇ ਵੈਸਟਇੰਡੀਜ਼ ਖਿਲਾਫ ਚਲ ਰਹੇ ਦੂਜੇ ਟੈਸਟ 'ਚ ਗੇਂਦ ਨਾਲ ਛੇੜ-ਛਾੜ ਕਰਨ ਦਾ ਦੋਸ਼ ਲਗਾਇਆ ਹੈ। ਆਈ.ਸੀ.ਸੀ. ਨੇ ਆਪਣੇ ਟਵੀਟ 'ਚ ਕਿਹਾ ਕਿ ਇਸ ਮਾਮਲੇ 'ਚ ਅੱਗੇ ਦੀ ਜਾਣਕਾਰੀ ਵੀ ਦਿੱਤੀ ਜਾਵੇਗੀ। ਹਾਲਾਂਕਿ ਅਜੇ ਇਹ ਸਾਫ ਨਹੀਂ ਹੋਇਆ ਕਿ ਇਸ ਦੋਸ਼ ਦੇ ਨਤੀਜੇ ਕੀ ਹੋਣਗੇ। ਚੰਦੀਮਲ 'ਤੇ ਆਈ.ਸੀ.ਸੀ. ਦੀ ਜਿਸ ਕੋਡ ਆਫ ਕੰਡਕਟ 2.2.9 ਪੱਧਰ ਦੇ ਉਲੰਘਨ ਦਾ ਦੋਸ਼ ਲਗਾਇਆ ਹੈ ਉਹ ਗੇਂਦ ਦੀ ਹਾਲਤ ਬਦਲਣ ਨਾਲ ਸੰਬੰਧਤ ਹੈ।

ਇਸ ਮੁੱਧੇ ਕਾਰਨ ਸ਼੍ਰੀਲੰਕਾ ਨੇ ਤੀਜੇ ਦਿਨ ਦਾ ਖੇਡ ਦੇਰੀ ਨਾਲ ਸ਼ੁਰੂ ਕੀਤਾ ਅਤੇ ਟੀਮ ਨੇ ਇਸ ਦੋਸ਼ ਤੋਂ ਸਾਫ ਇੰਨਕਾਰ ਕਰ ਦਿੱਤਾ। ਸ਼੍ਰੀਲੰਕਾ ਨੇ ਗੇਂਦ ਨਾਲ ਛੇੜ-ਛਾੜ ਦੇ ਦੋਸ਼ ਵਿਚਾਲੇ ਵਿਰੋਧ ਦੇ ਨਾਲ ਤੀਜੇ ਦਿਨ ਖੇਡਣਾ ਜਾਰੀ ਰੱਖਿਆ। ਅੰਪਾਇਰ ਅਲੀਮ ਡਾਰ ਅਤੇ ਇਆਨ ਗੋਲਡ ਗੇਂਦ ਦੀ ਹਾਲਤ ਤੋਂ ਸੰਤੁਸ਼ਟ ਨਹੀਂ ਸਨ ਜਿਸਦਾ ਇਸਤੇਮਾਲ ਦੂਜੇ ਦਿਨ ਦੇ ਖੇਡ ਦੇ ਆਖਰ 'ਚ ਕੀਤਾ ਗਿਆ ਸੀ। ਸ਼੍ਰੀਲੰਕਾ ਟੀਮ ਨੂੰ ਕਿਹਾ ਗਿਆ ਕਿ ਉਹ ਉਸ ਗੇਂਦ ਨਾਲ ਖੇਡ ਅੱਗੇ ਸ਼ੁਰੂ ਨਹੀਂ ਕਰ ਸਕਦੇ ਅਤੇ ਗੇਂਦ ਨੂੰ ਬਦਲਿਆ ਜਾਵੇਗਾ। ਇਸ ਤੋਂ ਨਾਰਾਜ਼ ਸ਼੍ਰੀਲੰਕਾ ਦੇ ਕਪਤਾਨ ਚੰਦੀਮਲ ਦੀ ਅਗਵਾਈ 'ਚ ਤੀਜੇ ਦਿਨ ਮੈਦਾਨ 'ਤੇ ਉਤਰਨ ਤੋਂ ਇੰਨਕਾਰ ਕਰ ਦਿੱਤਾ ਸੀ ਅਤੇ ਖੇਡ ਦੌ ਘੰਟੇ ਦੇਰੀ ਨਾਲ ਸ਼ੁਰੂ ਹੋ ਸਕਿਆ ਸੀ।


Related News