ਸ਼੍ਰੀਲੰਕਾਈ ਕੋਚ ਨੇ ਆਪਣੀ ਟੀਮ ''ਤੇ ਕੱਢਿਆ ਗੁੱਸਾ, ਕਹਿ ਦਿੱਤੀ ਇਹ ਗੱਲ

11/27/2017 10:48:10 PM

ਨਾਗਪੁਰ— ਸ਼੍ਰੀਲੰਕਾ ਦੇ ਅੰਤਰਿਮ ਕੋਚ ਨਿਕ ਪੋਥਾਸ ਆਪਣੀ ਟੀਮ ਦੇ ਪ੍ਰਦਰਸ਼ਨ ਤੋਂ ਬਾਅਦ ਨਿਰਾਸ਼ ਹਨ ਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਖਿਡਾਰੀਆਂ ਨੂੰ ਭਾਰਤ ਖਿਲਾਫ ਦੂਜੇ ਟੈਸਟ ਮੈਚ 'ਚ ਪਾਰੀ 239 ਦੌੜਾਂ ਦੀ ਹਾਰ 'ਤੇ ਨਰਾਜ਼ ਹੋਣਾ ਚਾਹੀਦਾ। ਪੋਥਾਮ ਨੇ ਕਿਹਾ ਕਿ ਕੁਝ ਸੀਨੀਅਰ ਖਿਡਾਰੀਆਂ ਵਰਗੇ ਐਜੇਲੋ ਮੈਥਿਊਜ਼ ਰਣਨੀਤੀ 'ਤੇ ਅਮਲ ਕਰਨੇ 'ਚ ਅਸਫਲ ਰਹੇ ਤੇ ਉਸ ਨੂੰ ਇਸ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ।
ਪੋਥਾਸ ਨੇ ਸ਼੍ਰੀਲੰਕਾ ਦੇ ਦੋਵੇਂ ਪਾਰੀਆਂ 'ਚ 205 ਤੇ 166 ਦੌੜਾਂ ਦੇ ਸਕੋਰ 'ਤੇ ਆਊਟ ਹੋਣ ਦੇ ਸਬੰਧ 'ਚ ਕਿਹਾ ਇਹ ਬੇਹੱਦ ਨਿਰਾਸ਼ਾਜਨਕ ਹੈ। ਇਹ ਹਾਰ ਸ਼ਰਮਨਾਕ ਹੈ। ਖਿਡਾਰੀਆਂ ਨੂੰ ਆਪਣੇ ਪ੍ਰਦਰਸ਼ਨ 'ਤੇ ਨਰਾਜ਼ ਹੋਣਾ ਚਾਹੀਦਾ। ਜੇਕਰ ਤੁਸੀਂ ਦੌੜਾਂ ਬਣਾਉਣ 'ਚ ਅਸਫਲ ਰਹਿੰਦੇ ਹਾਂ ਤਾਂ ਨੈੱਟ 'ਤੇ ਅਭਿਆਸ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਹੈ। ਉਨ੍ਹਾਂ ਨੇ ਕਿਹਾ ਤੁਸੀਂ ਚਾਹੁੰਦੇ ਹੋ ਉਸ 'ਤੇ ਬਹੁਤ ਗੱਲਾਂ ਹੁੰਦੀਆਂ ਹਨ ਤੁਸੀਂ ਰਣਨੀਤੀਆਂ ਬਣਾਉਦੇ ਹੋ ਪਰ ਆਖਿਰ 'ਚ ਤੁਹਾਨੂੰ ਉਸ 'ਤੇ ਅਮਲ ਕਰਨਾ ਹੁੰਦਾ ਹੈ। ਇਕ ਖਿਡਾਰੀ ਦੇ ਲਈ ਉਸ ਦਾ ਪੈਸਾ ਦੌੜਾਂ, ਵਿਕਟ ਤੇ ਕੈਚ ਹੈ। ਤੁਸੀਂ ਜੋ ਚਾਹੇ ਕਰ ਸਕਦੇ ਹੋ ਪਰ ਤੁਸੀਂ ਦੌੜਾਂ ਨਹੀਂ ਬਣਾ ਸਕਦੇ ਹੋ, ਵਿਕਟ ਜਾਂ ਕੈਚ ਨਹੀਂ ਲੈ ਰਹੇ ਹੋ ਤਾਂ ਨਿਸ਼ਚਿਤ ਤੌਰ 'ਤੇ ਇਸ 'ਤੇ ਖਾਸ ਪ੍ਰਭਾਵ ਪਵੇਗਾ। ਇਹ ਦੁਨੀਆ ਪੇਸ਼ੇਵਰ ਖੇਡਾਂ ਦੀ ਹੈ। ਪੋਥਾਮ ਨੇ ਕਿਹਾ ਕਿ ਮੈਂ 6 ਮਹੀਨਿਆਂ ਦੇ ਲਈ ਇਸ ਅਹੁਦੇ 'ਤੇ ਹਾਂ ਤੇ ਭਾਰਤ ਦੇ ਖਿਲਾਫ ਇਨ੍ਹਾਂ ਮੈਚਾਂ ਤੋਂ ਪਹਿਲੇ ਐਂਜੀ ਨੇ ਬਹੁਤ ਜ਼ਿਆਦਾ ਟੈਸਟ ਮੈਚ ਨਹੀਂ ਖੇਡੇ ਪਰ ਉਸਦੀ ਪਰਖ ਇਕ ਨਿਸ਼ਚਿਤ ਸਮੇਂ 'ਚ ਤੁਹਾਡੇ ਅੰਕੜਿਆਂ ਦੇ ਹਿਸਾਬ ਨਾਲ ਕੀਤੀ ਜਾ ਸਕਦੀ ਹੈ। ਤੁਹਾਡੇ ਅੰਕੜੇ ਤੁਹਾਨੂੰ ਦੱਸਣਗੇ ਕਿ ਤੁਸੀਂ ਕਿੱਥੇ ਖੜ੍ਹੇ ਹੋ। ਤੁਸੀਂ ਖੁਦ ਦੇ ਅੰਦਰ ਧਿਆਨ ਮਾਰ ਕੇ ਪੁੱਛੋ ਕਿ ਮੈਂ ਕੀ ਕੀਤਾ।


Related News