SL v ZIM : ਸ਼੍ਰੀਲੰਕਾ ਨੇ ਜ਼ਿੰਬਾਬਵੇ ਨੂੰ 184 ਦੌੜਾਂ ਨਾਲ ਹਰਾਇਆ

01/21/2022 10:50:37 PM

ਨਵੀਂ ਦਿੱਲੀ- ਸ਼੍ਰੀਲੰਕਾਈ ਟੀਮ ਨੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਜ਼ਿੰਬਾਬਵੇ ਨੂੰ ਤੀਜੇ ਵਨ ਡੇ ਵਿਚ 184 ਦੌੜਾਂ ਨਾਲ ਹਰਾ ਦਿੱਤਾ। ਇੱਥੇ ਦੌੜਾਂ ਦੇ ਮਾਮਲੇ ਵਿਚ ਸ਼੍ਰੀਲੰਕਾਈ ਟੀਮ ਦੀ ਵਨ ਡੇ ਵਿਚ 10ਵੀਂ ਵੱਡੀ ਜਿੱਤ ਰਹੀ। ਸ਼੍ਰੀਲੰਕਾ ਦੀ ਜਿੱਤ ਵਿਚ ਜੇਫਰੀ ਵੇਂਡਰਸੇ ਦੀ ਗੇਂਦਬਾਜ਼ੀ ਸਭ ਤੋਂ ਖਾਸ ਰਹੀ। ਉਨ੍ਹਾਂ ਨੇ ਸਿਰਫ 10 ਦੌੜਾਂ 'ਤੇ 4 ਵਿਕਟਾਂ ਹਾਸਲ ਕੀਤੀਆਂ, ਜਿਸ ਨਾਲ ਜ਼ਿੰਬਾਬਵੇ ਦੀ ਟੀਮ 255 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਸਿਰਫ 70 ਦੌੜਾਂ 'ਤੇ ਢੇਰ ਹੋ ਗਈ। ਜ਼ਿੰਬਾਬਵੇ ਦੀ ਟੀਮ ਵਲੋਂ ਸਿਰਫ 2 ਬੱਲੇਬਾਜ਼ ਕੈਟਾਨੋ ਤੇ ਰਿਆਨ ਬਰਲ ਦੋਹਰੇ ਅੰਕੜੇ ਤੱਕ ਪਹੁੰਚ ਸਕੇ।

PunjabKesari

ਇਹ ਖ਼ਬਰ ਪੜ੍ਹੋ- ਅਨਿਰਬਾਨ ਲਾਹਿੜੀ ਨੇ ਸ਼ੁਰੂਆਤੀ ਦੌਰ ਵਿਚ 69 ਦਾ ਖੇਡਿਆ ਕਾਰਡ

ਮੈਚ ਦੀ ਗੱਲ ਕਰੀਏ ਤਾਂ ਸ਼੍ਰੀਲੰਕਾਈ ਟੀਮ ਨੇ ਪਹਿਲਾਂ ਬੱਲੇਬਾਜ਼ੀ ਕੀਤੀ। ਦੋਵੇਂ ਓਪਨਰਸ ਨਿਸਾਂਕਾ ਤੇ ਕੁਸ਼ਲ ਮੇਂਡਿਸ ਨੇ ਪਹਿਲੇ ਵਿਕਟ ਦੇ ਲਈ 80 ਦੌੜਾਂ ਦੀ ਸਾਂਝੇਦਾਰੀ ਕੀਤੀ। ਮੇਂਡਿਸ ਦੀ 36 ਦੌੜਾਂ 'ਤੇ ਵਿਕਟ ਡਿੱਗਣ ਤੋਂ ਬਾਅਦ ਨਿਸਾਂਕਾ ਵੀ 55 ਦੌੜਾਂ ਬਣਾ ਕੇ ਚਲਦੇ ਬਣੇ। ਮੱਧਕ੍ਰਮ ਵਿਤ ਅਸਲਾਂਕਾ ਨੇ 52, ਕਪਤਾਨ ਸ਼ਨਾਕਾ ਨੇ 15 ਤੇ ਕਰੁਣਾਰਤਨੇ ਨੇ 30 ਦੌੜਾਂ ਬਣਾ ਕੇ ਸਕੋਰ 50 ਓਵਰਾਂ ਵਿਚ 254 ਦੌੜਾਂ ਤੱਕ ਪਹੁੰਚਾ ਦਿੱਤਾ।

ਇਹ ਖ਼ਬਰ ਪੜ੍ਹੋ- ਵਨ ਡੇ 'ਚ 14 ਵਾਰ ਜ਼ੀਰੋ 'ਤੇ ਆਊਟ ਹੋਏ ਕੋਹਲੀ, ਇਸ ਦੇਸ਼ ਵਿਰੁੱਧ ਸਭ ਤੋਂ ਜ਼ਿਆਦਾ

PunjabKesari
ਜਵਾਬ ਵਿਚ ਖੇਡਣ ਉਤਰੀ, ਜ਼ਿੰਬਾਬਵੇ ਟੀਮ ਦੀ ਸ਼ੁਰੂਆਤ ਹੀ ਖਰਾਬ ਰਹੀ। 8ਵੇਂ ਓਵਰ ਤੱਕ ਜ਼ਿੰਬਾਬਵੇ ਦੀਆਂ ਤਿੰਨ ਵਿਕਟਾਂ ਡਿੱਗ ਚੁੱਕੀਆਂ ਸਨ ਜਦਕਿ ਸਕੋਰ ਬੋਰਡ 'ਤੇ 20 ਦੌੜਾਂ ਹੀ ਸਨ। ਸ਼੍ਰੀਲੰਕਾ ਦੇ ਤੇਜ਼ ਤੇ ਸਪਿਨ ਹਮਲਾਵਰ ਦੇ ਅੱਗੇ ਇਕ ਵੀ ਜ਼ਿੰਬਾਬਵੇ ਦਾ ਬੱਲੇਬਾਜ਼ਨ ਟਿਕ ਨਹੀਂ ਸਕਿਆ। ਸ਼੍ਰੀਲੰਕਾ ਵਲੋਂ ਚਮੀਰਾ ਨੇ 2, ਮਹੀਸ਼ ਨੇ 1, ਜੈਫਰੀ ਵੇਂਡਰਸੇ ਨੇ 10 ਦੌੜਾਂ 'ਤੇ 4 ਵਿਕਟਾਂ, ਕਰੁਣਾਰਤਨੇ ਨੇ 1 ਤਾਂ ਰਮੇਸ਼ ਮੇਂਡਿਸ ਨੇ 2 ਵਿਕਟਾਂ ਹਾਸਲ ਕੀਤੀਆਂ।


ਦੌੜਾਂ ਦੇ ਮਾਮਲੇ ਵਿਚ ਸ਼੍ਰੀਲੰਕਾ ਦੀ ਸਭ ਤੋਂ ਵੱਡੀ ਜਿੱਤ
245 ਦੌੜਾਂ ਬਨਾਮ ਭਾਰਤ (ਅਕਤੂਬਰ 2000)

243 ਦੌੜਾਂ ਬਨਾਮ ਬਰਮੂਡਾ (ਮਾਰਚ 2007)

234 ਦੌੜਾਂ ਬਨਾਮ ਪਾਕਿਸਤਾਨ (ਜਨਵਰੀ 2009)

219 ਦੌੜਾਂ ਬਨਾਮ ਇੰਗਲੈਂਡ (ਅਕਤੂਬਰ 2018)

210 ਦੌੜਾਂ ਬਨਾਮ ਕੈਨੇਡਾ (ਫਰਵਰੀ 2011)

206 ਦੌੜਾਂ ਬਨਾਮ ਨੀਦਰਲੈਂਡ (ਸਤੰਬਰ 2002)

198 ਦੌੜਾਂ ਬਨਾਮ ਬੰਗਲਾਦੇਸ਼ (ਮਾਰਚ 2007)

195 ਦੌੜਾਂ ਬਨਾਮ ਨੀਦਰਲੈਂਡ (ਜੁਲਾਈ 2006)

191 ਦੌੜਾਂ ਬਨਾਮ ਜ਼ਿੰਬਾਬਵੇ (ਨਵੰਬਰ 1994)

189 ਦੌੜਾਂ ਬਨਾਮ ਨਿਊਜ਼ੀਲੈਂਡ (ਜਨਵਰੀ 2007)

184 ਦੌੜਾਂ ਬਨਾਮ ਜ਼ਿੰਬਾਬਵੇ (ਜਨਵਰੀ 2022)


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News