SL v ZIM : ਜ਼ਿੰਬਾਬਵੇ ਨੇ ਸ਼੍ਰੀਲੰਕਾ ਨੂੰ 22 ਦੌੜਾਂ ਨਾਲ ਹਰਾਇਆ

Thursday, Jan 20, 2022 - 03:16 AM (IST)

SL v ZIM : ਜ਼ਿੰਬਾਬਵੇ ਨੇ ਸ਼੍ਰੀਲੰਕਾ ਨੂੰ 22 ਦੌੜਾਂ ਨਾਲ ਹਰਾਇਆ

ਪੱਲੇਕੇਲੇ- ਚੋਟੀਕ੍ਰਮ ਦੇ ਬੱਲੇਬਾਜ਼ਾਂ ਦੀ ਸ਼ਾਨਦਾਰ ਬੱਲੇਬਾਜ਼ੀ ਤੇ ਤੇਜ਼ ਗੇਂਦਬਾਜ਼ਾਂ ਤੇਂਦਈ ਚਤਾਰਾ (52 ਦੌੜਾਂ 'ਤੇ 3 ਵਿਕਟਾਂ) ਤੇ ਬਲੇਸਿੰਗ ਮੁਜਰਬਾਨੀ (56 ਦੌੜਾਂ 'ਤੇ ਤਿੰਨ ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਜ਼ਿੰਬਾਬਵੇ ਨੇ ਮੰਗਲਵਾਰ ਨੂੰ ਇੱਥੇ ਦੂਜੇ ਵਨ ਡੇ ਕ੍ਰਿਕਟ ਮੈਚ ਵਿਚ ਸ਼੍ਰੀਲੰਕਾ ਨੂੰ 22 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ ਵਿਚ 1-1 ਨਾਲ ਬਰਾਬਰੀ ਕਰ ਲਈ। 

ਇਹ ਖਬਰ ਪੜ੍ਹੋ- ਸ੍ਰਮਿਤੀ ਮੰਧਾਨਾ ਨੂੰ ICC ਮਹਿਲਾ ਟੀ20 ਟੀਮ ਆਫ ਦਿ ਯੀਅਰ 'ਚ ਮਿਲੀ ਜਗ੍ਹਾ

PunjabKesari


ਮਹਿਮਾਨ ਜ਼ਿੰਬਾਬਵੇ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 50 ਓਵਰਾਂ ਵਿਚ 8 ਵਿਕਟਾਂ 'ਤੇ 302 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਜਵਾਬ ਵਿਚ ਮੇਜ਼ਬਾਨ ਸ਼੍ਰੀਲੰਕਾ ਨੇ ਕਪਤਾਨ ਦਾਸੁਨ ਸ਼ਨਾਕਾ ਦੇ ਸੈਂਕੜੇ ਦੇ ਬਾਵਜੂਦ 50 ਓਵਰਾਂ ਵਿਚ 9 ਵਿਕਟਾਂ ਗੁਆ ਕੇ 280 ਦੌੜਾਂ ਬਣਾਈਆਂ। ਦੋਵਾਂ ਟੀਮਾਂ ਵਿਚਾਲੇ ਸ਼ੁੱਕਰਵਾਰ ਨੂੰ ਪੱਲੇਕੇਲੇ ਸਟੇਡੀਅਮ ਵਿਚ ਹੀ ਸੀਰੀਜ਼ ਦਾ ਤੀਜਾ ਤੇ ਆਖੜੀ ਮੁਕਾਬਲਾ ਖੇਡਿਆ ਜਾਵੇਗਾ।

ਇਹ ਖਬਰ ਪੜ੍ਹੋ- 30 ਮੈਂਬਰੀ ਟੀਮ ਦਿੱਲੀ ਕਮੇਟੀ ਅਹੁਦੇਦਾਰਾਂ ਦੀ ਚੋਣ ਲਈ ਤਿਆਰ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


author

Gurdeep Singh

Content Editor

Related News