SL v WI : ਪਰਮਾਲ ਦੇ ਪੰਜੇ ਨੇ ਸ਼੍ਰੀਲੰਕਾ ਨੂੰ 204 ਦੌੜਾਂ 'ਤੇ ਕੀਤਾ ਢੇਰ
Tuesday, Nov 30, 2021 - 10:59 PM (IST)
ਗਾਲੇ- ਸਪਿਨਰ ਵੀਰਾਮੈਸੀ ਪਰਮਾਲ (35 ਦੌੜਾਂ 'ਤੇ ਪੰਜ ਵਿਕਟਾਂ) ਤੇ ਜੋਮੇਲ ਵਾਰਿਕਨ (50 ਦੌੜਾਂ 'ਤੇ ਚਾਰ ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਨਾਲ ਵੈਸਟਇੰਡੀਜ਼ ਨੇ ਸ਼੍ਰੀਲੰਕਾ ਨੂੰ ਦੂਜੇ ਕ੍ਰਿਕਟ ਟੈਸਟ ਮੈਚ ਦੇ ਦੂਜੇ ਦਿਨ ਮੰਗਲਵਾਰ ਨੂੰ ਪਹਿਲੀ ਪਾਰੀ ਵਿਚ 204 ਦੌੜਾਂ 'ਤੇ ਢੇਰ ਕਰ ਦਿੱਤਾ ਤੇ ਫਿਰ ਮਜ਼ਬੂਤ ਸ਼ੁਰੂਆਤ ਕਰਦੇ ਹੋਏ ਆਪਣੀ ਪਹਿਲੀ ਪਾਰੀ ਵਿਚ ਇਕ ਵਿਕਟ ਦੇ ਨੁਕਸਾਨ 'ਤੇ 69 ਦੌੜਾਂ ਬਣਾ ਲਈਆਂ ਹਨ।
ਇਹ ਖ਼ਬਰ ਪੜ੍ਹੋ- ਭਾਰਤ ਤੇ ਨਿਊਜ਼ੀਲੈਂਡ ਦੀ ਟੀਮ ਦੂਜੇ ਟੈਸਟ ਲਈ ਮੁੰਬਈ ਪਹੁੰਚੀ
ਵੈਸਟਇੰਡੀਜ਼ ਹੁਣ ਪਹਿਲੀ ਪਾਰੀ 'ਚ 135 ਦੌੜਾਂ ਪਿੱਛੇ ਹੈ। ਸ਼੍ਰੀਲੰਕਾ ਨੇ ਕੱਲ ਦੇ 34.4 ਓਵਰਾਂ ਵਿਚ ਇਕ ਵਿਕਟ ਦੇ ਨੁਕਸਾਨ 'ਤੇ 113 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਪਥੁਮ ਨਿਸ਼ੰਕਾ 61 ਤੋਂ ਅੱਗੇ ਖੇਡਦੇ ਹੋਏ 199 ਗੇਂਦਾਂ ਵਿਚ ਪੰਜ ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 73 ਦੌੜਾਂ ਬਣਾ ਕੇ ਤੀਜੇ ਬੱਲੇਬਾਜ਼ ਦੇ ਰੂਪ ਵਿਚ ਟੀਮ ਦੇ 152 ਦੇ ਸਕੋਰ 'ਤੇ ਪਰਮਾਲ ਦਾ ਸ਼ਿਕਾਰ ਬਣੇ। ਸ਼੍ਰੀਲੰਕਾ ਨੇ ਆਪਣੀਆਂ ਆਖਰੀ 7 ਵਿਕਟਾਂ ਸਿਰਫ 42 ਦੌੜਾਂ 'ਤੇ ਗੁਆ ਦਿੱਤੀਆਂ। ਕੱਲ ਦੇ ਇਕ ਹੋਰ ਅਜੇਤੂ ਬੱਲੇਬਾਜ਼ ਓਸ਼ਾਦਾ ਫਰਨਾਂਡੋ 18 ਦੌੜਾਂ ਬਣਾ ਕੇ ਆਊਟ ਹੋਏ। ਐਂਜੋਲੋ ਮੈਥਿਊਜ਼ ਨੇ 45 ਗੇਂਦਾਂ ਵਿਚ 2 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 29 ਦੌੜਾਂ ਦਾ ਯੋਗਦਾਨ ਦਿੱਤਾ. ਵੈਸਟਇੰਡੀਜ਼ ਨੇ ਇਸ ਦੇ ਜਵਾਬ ਵਿਚ ਸਟੰਪ ਤੱਕ ਇਕ ਵਿਕਟ 'ਤੇ 69 ਦੌੜਾਂ ਬਣਾ ਲਈਆਂ ਹਨ। ਜਰਮਨ 99 ਗੇਂਦਾਂ ਵਿਚ ਪੰਜ ਚੌਕਿਆਂ ਦੀ ਮਦਦ ਨਾਲ 44 ਦੌੜਾਂ ਬਣਾ ਕੇ ਟੀਮ ਦੇ 62 ਦੇ ਸਕੋਰ 'ਤੇ ਆਊਟ ਹੋਏ। ਸਟੰਪ 'ਤੇ ਕਪਤਾਨ ਕ੍ਰੈਗ ਬ੍ਰੈਥਵੈਟ 22 ਤੇ ਵਾਨਰ ਇਕ ਦੌੜ ਬਣਾ ਕੇ ਕ੍ਰੀਜ਼ 'ਤੇ ਸੀ।
ਇਹ ਖ਼ਬਰ ਪੜ੍ਹੋ- BAN v PAK : ਪਾਕਿ ਨੇ ਪਹਿਲੇ ਟੈਸਟ 'ਚ ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਹਰਾਇਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।