ਸ਼੍ਰੀਲੰਕਾ ਦੀ ਸੰਸਦ ਨੇ ਕ੍ਰਿਕਟ ਗਵਰਨਿੰਗ ਬਾਡੀ ਨੂੰ ਬਰਖਾਸਤ ਕਰਨ ਦਾ ਮਤਾ ਕੀਤਾ ਪਾਸ

Thursday, Nov 09, 2023 - 09:55 PM (IST)

ਕੋਲੰਬੋ, (ਭਾਸ਼ਾ)- ਸ਼੍ਰੀਲੰਕਾ ਦੀ ਸੰਸਦ ਨੇ ਵੀਰਵਾਰ ਨੂੰ ਸਰਬਸੰਮਤੀ ਨਾਲ ਦੇਸ਼ ਦੀ ਕ੍ਰਿਕਟ ਗਵਰਨਿੰਗ ਬਾਡੀ ਨੂੰ ਬਰਖਾਸਤ ਕਰਨ ਦਾ ਮਤਾ ਪਾਸ ਕਰ ਦਿੱਤਾ। ਇਸ ਨੂੰ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਪਾਰਟੀਆਂ ਦਾ ਪੂਰਾ ਸਮਰਥਨ ਮਿਲਿਆ। 

ਇਹ ਵੀ ਪੜ੍ਹੋ : ਆਸਟ੍ਰੇਲੀਆਈ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮੇਗ ਲੈਨਿੰਗ ਨੇ ਸੰਨਿਆਸ ਦਾ ਕੀਤਾ ਐਲਾਨ

ਮੁੱਖ ਵਿਰੋਧੀ ਪਾਰਟੀ ਦੇ ਨੇਤਾ ਸਜਿਥ ਪ੍ਰੇਮਦਾਸਾ ਨੇ ਸੰਸਦ ਵਿੱਚ 'ਭ੍ਰਿਸ਼ਟ ਸ਼੍ਰੀਲੰਕਾ ਕ੍ਰਿਕਟ (ਐਸ. ਐਲ. ਸੀ.) ਪ੍ਰਬੰਧਨ ਨੂੰ ਹਟਾਉਣ' ਦੇ ਸਿਰਲੇਖ ਵਿੱਚ ਇੱਕ ਮਤਾ ਪੇਸ਼ ਕੀਤਾ, ਜਿਸ ਨੂੰ ਸਰਕਾਰ ਦੇ ਸੀਨੀਅਰ ਮੰਤਰੀ ਨਿਮਲ ਸਿਰੀਪਾਲਾ ਡੀ ਸਿਲਵਾ ਨੇ ਪੂਰਾ ਸਮਰਥਨ ਦਿੱਤਾ।

ਇਹ ਵੀ ਪੜ੍ਹੋ : ਏਸ਼ੀਆਈ ਚੈਂਪੀਅਨਸ਼ਿਪ 'ਚ ਤੀਰਅੰਦਾਜ਼ ਪ੍ਰਨੀਤ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਜਿੱਤਿਆ ਵਿਅਕਤੀਗਤ ਸੋਨ ਤਮਗਾ

ਦੋ ਦਿਨ ਪਹਿਲਾਂ, ਮੰਗਲਵਾਰ ਨੂੰ ਅਪੀਲ ਅਦਾਲਤ ਨੇ ਸ਼ੰਮੀ ਸਿਲਵਾ ਦੀ ਅਗਵਾਈ ਵਾਲੇ ਸ਼੍ਰੀਲੰਕਾ ਕ੍ਰਿਕਟ ਪ੍ਰਬੰਧਨ ਨੂੰ ਬਹਾਲ ਕਰ ਦਿੱਤਾ ਸੀ। ਸੋਮਵਾਰ ਨੂੰ ਖੇਡ ਮੰਤਰੀ ਰੋਸ਼ਨ ਰਣਸਿੰਘੇ ਨੇ ਸ਼੍ਰੀਲੰਕਾ ਕ੍ਰਿਕਟ ਪ੍ਰਬੰਧਨ ਨੂੰ ਬਰਖਾਸਤ ਕਰ ਦਿੱਤਾ ਅਤੇ ਸਾਬਕਾ ਵਿਸ਼ਵ ਕੱਪ ਜੇਤੂ ਕਪਤਾਨ ਅਰਜੁਨਾ ਰਣਤੁੰਗਾ ਨੂੰ ਕ੍ਰਿਕਟ ਬੋਰਡ ਨੂੰ ਚਲਾਉਣ ਲਈ ਸੱਤ ਮੈਂਬਰੀ ਅੰਤਰਿਮ ਕਮੇਟੀ ਦਾ ਮੁਖੀ ਨਿਯੁਕਤ ਕੀਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


Tarsem Singh

Content Editor

Related News