ਸ਼੍ਰੀਲੰਕਾ-ਪਾਕਿ ਟੈਸਟ ਦੇ ਤੀਜੇ ਦਿਨ ਹੋਈ ਸਿਰਫ 32 ਗੇਂਦਾਂ ਦੀ ਖੇਡ

12/13/2019 7:07:43 PM

ਰਾਵਲਪਿੰਡੀ— ਪਾਕਿਸਤਾਨ ਦੀ ਧਰਤੀ 'ਤੇ ਸ਼੍ਰੀਲੰਕਾ ਵਿਰੁੱਧ ਖੇਡੇ ਜਾ ਰਹੇ ਪਹਿਲੇ ਕ੍ਰਿਕਟ ਟੈਸਟ 'ਚ ਲਗਾਤਾਰ ਮੀਂਹ ਦਾ ਸਾਇਆ ਬਣਿਆ ਹੋਇਆ ਹੈ ਤੇ ਮੈਚ ਦੇ ਤੀਜੇ ਦਿਨ ਵੀ ਮਹਿਮਾਨ ਟੀਮ ਦੀ ਪਹਿਲੀ ਪਾਰੀ 'ਚ ਕੇਵਲ 32 ਗੇਂਦਾਂ ਹੀ ਕਰਵਾਈਆਂ ਜਾ ਸਕੀਆਂ ਤੇ ਖੇਡ ਨੂੰ ਖਤਮ ਕਰ ਦਿੱਤਾ ਗਿਆ। ਸੜਕ ਤੋਂ ਲੈ ਕੇ ਆਸਮਾਨ ਤੱਕ ਦੀ ਸੁਰੱਖਿਆ ਵਿਚਾਲੇ ਕਰਵਾਈ ਜਾ ਰਹੀ ਦੋ ਟੈਸਟਾਂ ਦੀ ਇਸ ਸੀਰੀਜ਼ ਦਾ ਪਹਿਲਾ ਟੈਸਟ ਲਗਾਤਾਰ ਮੀਂਹ ਨਾਲ ਪ੍ਰਭਾਵਿਤ ਹੋ ਰਿਹਾ ਹੈ। ਪਹਿਲਾਂ ਬੱਲੇਬਾਜ਼ੀ ਕਰ ਰਹੀ ਸ਼੍ਰੀਲੰਕਾਈ ਟੀਮ ਦੀ ਪਹਿਲੀ ਪਾਰੀ 'ਚ ਮੈਚ ਦੇ ਤੀਜੇ ਦਿਨ ਦਾ ਖੇਡ ਸ਼ੁੱਕਰਵਾਰ ਨੂੰ ਮੀਂਹ ਤੇ ਖਰਾਬ ਰੌਸ਼ਨੀ ਦੇ ਕਾਰਨ ਇਕ ਘੰਟੇ ਦੇ ਲੰਚ ਬ੍ਰੇਕ ਤੋਂ ਬਾਅਦ ਕਰੀਬ 1.10 ਮਿੰਟ 'ਤੇ ਸ਼ੁਰੂ ਕੀਤਾ ਗਿਆ ਪਰ ਫਿਰ 26 ਮਿੰਟ ਦਾ ਹੀ ਖੇਡ ਹੋ ਸਕਿਆ ਕਿ ਅੰਪਾਇਰਾਂ ਨੇ ਖਰਾਬ ਰੌਸ਼ਨੀ ਦੇ ਕਾਰਨ ਦਿਨ ਦਾ ਖੇਡ ਰੋਕਣ ਦਾ ਐਲਾਨ ਕਰ ਦਿੱਤਾ। ਸ਼੍ਰੀਲੰਕਾ ਨੇ ਤੀਜੇ ਦਿਨ ਦੀ ਖੇਡ ਦੀ ਸ਼ੁਰੂਆਤ 86.3 ਓਵਰ 'ਚ 263 ਦੌੜਾਂ 'ਤੇ 6 ਵਿਕਟਾਂ ਨਾਲ ਅੱਗੇ ਕੀਤੀ ਸੀ। ਉਸ ਸਮੇਂ ਉਸਦੇ ਬੱਲੇਬਾਜ਼ ਧਨੰਜੈ ਡਿ ਸਿਲਵਾ 72 ਤੇ ਦਿਲਰੂਵਾਨ ਪਰੇਰਾ ਦੋ ਦੌੜਾਂ ਬਣਾ ਕੇ ਅਜੇਤੂ ਸਨ। ਡਿ ਸਿਲਵਾ ਨੇ 151 ਗੇਂਦਾਂ 'ਤੇ 13 ਚੌਕਿਆਂ ਦੀ ਮਦਦ ਨਾਲ 87 ਦੌੜਾਂ ਕੇ ਪਰੇਰਾ ਨੇ 6 ਦੌੜਾਂ ਬਣਾਈਆਂ ਸਨ ਕਿ ਖੇਡ ਰੋਕ ਦਿੱਤਾ ਗਿਆ। ਫਿਲਹਾਲ ਦੋਵੇਂ ਕ੍ਰੀਜ਼ 'ਤੇ ਮੌਜੂਦ ਹਨ।

PunjabKesari


Gurdeep Singh

Content Editor

Related News