ਸ਼੍ਰੀਲੰਕਾ ਕ੍ਰਿਕਟ ਨੇ ਬੰਗਲਾਦੇਸ਼ੀ ਖਿਡਾਰੀਆਂ ''ਤੇ ਜਤਾਈ ਨਿਰਾਜਗੀ
Saturday, Mar 17, 2018 - 07:47 PM (IST)
ਨਵੀਂ ਦਿੱਲੀ— ਸ਼੍ਰੀਲੰਕਾ ਕ੍ਰਿਕਟ ਦੇ ਪ੍ਰਮੁੱਖ ਥਿਲੰਗਾ ਸੁਮਤਿਪਾਲਾ ਨੇ ਸ਼ੁੱਕਰਵਾਰ ਨੂੰ ਖੇਡੇ ਗਏ ਮੈਚ ਦੌਰਾਨ ਬੰਗਲਾਦੇਸ਼ ਟੀਮ ਦੇ ਖਿਡਾਰੀਆਂ ਦੇ ਵਰਤਾਅ ਨੂੰ ਅਫਸੋਸ ਜਨਕ ਅਤੇ ਅਸਵੀਕਾਰ ਕਰਾਰ ਦਿੱਤਾ। ਮੈਚ ਦੇ ਆਖਰੀ ਓਵਰ 'ਚ ਅੰਪਾਇਰਾਂ ਦੇ ਫੈਸਲਾ ਤੋਂ ਨਿਰਾਸ਼ ਸ਼ਾਕਿਬ ਪਵੇਲੀਅਨ 'ਤੇ ਉਤਰ ਕੇ ਸੀਮਾ ਰੱਖਾ ਦੇ ਕੋਲ ਪਹੁੰਚ ਗਿਆ ਅਤੇ ਉਸ ਨੇ ਬੱਲੇਬਾਜ਼ਾਂ ਨੂੰ ਵਾਪਸ ਆਉਣ ਦਾ ਇਸ਼ਾਰਾ ਕੀਤਾ। ਬੰਗਲਾਦੇਸ਼ ਦੇ ਖਿਡਾਰੀਆਂ ਨੇ ਦਾਅਵਾ ਕੀਤਾ ਕਿ ਪਾਰੀ ਦੇ ਆਖਰੀ ਓਵਰ 'ਚ ਜਦੋ ਜਿੱਤ ਦੇ ਲਈ 12 ਦੌੜਾਂ ਚਾਹੀਦੀਆਂ ਸਨ। ਮੈਦਾਨੀ ਅੰਪਾਇਰਾਂ ਨੇ ਇਸੁਰੂ ਉਦਾਨਾ ਦੀ ਜਾਣ ਬੁੱਝ ਕੇ ਕੀਤੀ ਗਈ ਲਗਾਤਾਰ ਦੂਜੀ ਸ਼ਾਰਟ ਪਿੱਚ ਗੇਂਦ ਨੂੰ ਨੋ ਗੇਂਦ ਨਹੀਂ ਦਿੱਤਾ। ਇਨ੍ਹਾਂ ਦੋਵੇਂ ਗੇਂਦਾਂ 'ਤੇ ਕੋਈ ਸਕੋਰ ਨਹੀਂ ਬਣਿਆ ਅਤੇ ਬੰਗਲਾਦੇਸ਼ ਦਾ ਇਕ ਖਿਡਾਰੀ ਰਨਆਊਟ ਹੋ ਗਿਆ।
ਅੰਪਾਇਰ ਖਿਲਾਫ ਇਸ ਤਰ੍ਹਾਂ ਦਾ ਵਿਵਹਾਰ ਕਦੇ ਵੀ ਨਹੀਂ ਸਵੀਕਾਰ
ਸੁਮਤਿਪਾਲਾ ਨੇ ਕਿਹਾ ਕਿ ਅੰਪਾਇਰ ਦੇ ਫੈਸਲੇ ਖਿਲਾਫ ਇਸ ਤਰ੍ਹਾਂ ਦਾ ਵਿਵਹਾਰ ਕੀਤੇ ਵੀ ਸਵੀਕਾਰ ਨਹੀਂ ਹੈ ਅਤੇ ਇਹ ਖੇਦਜਨਕ ਹੈ। ਕੁਝ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਬੰਗਲਾਦੇਸ਼ ਦੇ ਖਿਡਾਰੀਆਂ ਨੇ ਜਿੱਤ ਦਾ ਜਸ਼ਨ ਮਨਾਉਦੇ ਹੋਏ ਡੇਸਿੰਗ ਰੂਮ ਦੇ ਇਕ ਸ਼ੀਸ਼ੇ ਨੂੰ ਤੋੜ ਦਿੱਤਾ। ਬੰਗਲਾਦੇਸ਼ ਦੇ ਕਪਤਾਨ ਸ਼ਾਕਿਬ ਅਲ ਹਸਨ ਅਤੇ ਰਿਜ਼ਰਵ ਖਿਡਾਰੀ ਨੁਰੂਲ ਹਸਨ 'ਤੇ ਅਲੱਗ-ਅਲੱਗ ਮਾਮਲੇ 'ਚ ਆਈ.ਸੀ.ਸੀ. ਆਚਾਰ ਸਹਿੰਤ ਦੇ ਉਲੰਘਣਾ ਕਰਨ ਦਾ ਦੋਸ਼ੀ ਦੱਸੇ ਜਾਣ 'ਤੇ ਮੈਚ ਫੀਸ ਦੀ 25 ਫੀਸਦੀ ਜੁਰਮਾਨਾ ਲਗਾਇਆ ਗਿਆ ਅਤੇ ਇਸ ਦੇ ਨਾਲ ਹੀ ਉਸ ਦੇ ਖਾਤੇ 'ਚ ਇਕ ਡਿਮੇਰਿਟ ਅੰਤ ਜੋੜ ਦਿੱਤਾ ਗਿਆ। ਇਹ ਮੈਚ ਜਿੱਤ ਕੇ ਫਾਈਨਲ 'ਚ ਪਹੁੰਚਦੇ ਹੀ ਬੰਗਲਾਦੇਸ਼ੀ ਖਿਡਾਰੀ ਜਸ਼ਨ ਮਨਾਉਂਦੇ ਹੋਏ ਸਭ ਕੁਝ ਭੁੱਲ ਗਏ। ਸਾਰਿਆ ਨੇ ਪਹਿਲਾਂ ਮੈਦਾਨ 'ਤੇ ਨਾਗੀਨ ਡਾਂਸ ਕੀਤਾ। ਇਸ ਤੋਂ ਬਾਅਦ ਜਦੋਂ ਸਾਰੇ ਖਿਡਾਰੀ ਮੈਦਾਨ ਤੋਂ ਬਾਹਰ ਜਾ ਰਹੇ ਸਨ ਤਾਂ ਇਕ ਬੰਗਲਾਦੇਸ਼ੀ ਖਿਡਾਰੀ ਨੇ ਸ਼੍ਰੀਲੰਕਾ ਖਿਡਾਰੀ ਨਾਲ ਉਲਝਣ ਲਗਾ ਅਤੇ ਮਾਰਕੁੱਟ ਦੀ ਨੌਬਤ ਆ ਗਈ।
ਗ੍ਰਾਊਂਡ ਦੇ ਕਰਮਚਾਰੀਆਂ ਨਾਲ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਦੇ ਲਈ ਕਿਹਾ
ਅੰਪਾਇਰਾਂ ਅਤੇ ਸਾਰੇ ਖਿਡਾਰੀਆਂ ਦੇ ਵਿਚਾਲੇ-ਬਚਾਅ ਕਰ ਸਾਰਿਆ ਨੂੰ ਸ਼ਾਂਤ ਕੀਤਾ ਪਰ ਬੰਗਲਾਦੇਸ਼ੀ ਖਿਡਾਰੀਆਂ ਦਾ ਗੁੱਸਾ ਸ਼ਾਂਤ ਨਹੀਂ ਹੋ ਰਿਹਾ ਸੀ ਅਤੇ ਉਨ੍ਹਾਂ ਨੇ ਡੈਸਿੰਗ ਰੂਮ 'ਚ ਜਾ ਕੇ ਸ਼ੀਸ਼ਾ ਤੋੜ ਦਿੱਤਾ। ਗ੍ਰਾਊਂਡ ਦੇ ਕਰਮਚਾਰੀਆਂ ਤੋਂ ਸੀ.ਸੀ.ਟੀ.ਵੀ ਫੁਟੇਜ ਦੀ ਜਾਂਚ ਕਰਨ ਅਤੇ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਦੇ ਲਈ ਕਿਹਾ ਗਿਆ ਹੈ। ਸ਼ਾਕਿਬ ਨੇ ਇਸ ਮਾਮਲੇ 'ਚ ਸਫਾਈ ਦਿੰਦੇ ਹੋਏ ਮੈਚ ਤੋਂ ਬਾਅਦ ਕਿਹਾ ਕਿ ਮੈਂ ਆਪਣੇ ਖਿਡਾਰੀਆਂ ਨੂੰ ਮੈਚ ਦੇ ਵਿਚਾਲੇ ਵਾਪਸ ਨਹੀਂ ਬੁਲਾਇਆ। ਮੈਂ ਉਨ੍ਹਾਂ ਨੂੰ ਖੇਡ ਜਾਰੀ ਰੱਖਣ ਲਈ ਕਿਹਾ ਸੀ। ਤੁਸੀ ਇਸ ਨੂੰ ਕਿਸੇ ਵੀ ਤਰ੍ਹਾਂ ਦਿਖਾਉਣਾ ਚਾਹੁੰਦੇ ਹੋ ਇਹ ਤੁਹਾਡੇ 'ਤੇ ਨਿਰਭਰ ਹੈ। ਬਿਹਤਰੀਨ ਹੋਵੇਗਾ ਕਿ ਇਸ ਪ੍ਰਕਰਨ ਨੂੰ ਛੱਡ ਮੈਚ ਦੇ ਬਾਰੇ 'ਚ ਗੱਲ ਕੀਤੀ ਜਾਵੇ।
ਉਸ ਨੇ ਹਾਲਾਂਕਿ ਨਾਲ ਹੀ ਕਿਹਾ ਕਿ ਇਹ ਪੂਰਾ ਮਾਮਲਾ ਲੇਗ ਅੰਪਾਇਰ ਵਲੋਂ ਦਿੱਤੀ ਗਈ ਨੋ-ਗੇਂਦ 'ਤੇ ਫਿਰ ਉਸ ਨੂੰ ਰੱਦ ਕਰਨ 'ਤੇ ਹੋਇਆ। ਮੈਨੂੰ ਨਹੀਂ ਲੱਗਦਾ ਕਿ ਅੰਪਾਇਰਾਂ ਦਾ ਸਹੀ ਫੈਸਲਾ ਸੀ। ਮੈਨੂੰ ਨਹੀਂ ਪਤਾ ਕਿ ਪਹਿਲੇ ਬਾਊਂਸਰ ਤੋਂ ਬਾਅਦ ਕਿ ਹੋਇਆ ਪਰ ਦੂਜੇ ਬਾਊਂਸਰ ਤੋਂ ਬਾਅਦ ਅੰਪਾਇਰ ਨੇ ਪਹਿਲਾਂ ਨੋ ਗੇਂਦ ਦਿੱਤੀ ਸੀ।
