ਸ਼੍ਰੀਲੰਕਾ ਨੇ ਟੀ20 ਦੀ ਨੰਬਰ 1 ਪਾਕਿ ਟੀਮ ਨੂੰ ਹਰਾ ਕੇ ਸੀਰੀਜ਼ ''ਤੇ ਕੀਤਾ ਕਬਜਾ

10/08/2019 12:02:49 PM

ਸਪੋਰਟਸ ਡੈਸਕ— ਵਰਲਡ ਦੀ 8ਵੇਂ ਨੰਬਰ ਦੀ ਟੀਮ ਸ਼੍ਰੀਲੰਕਾ ਨੇ 3 ਮੈਚਾਂ ਦੀ ਟੀ-20 ਸੀਰੀਜ਼ ਦੇ ਦੂਜੇ ਮੈਚ 'ਚ ਵਰਲਡ ਦੀ ਨੰਬਰ-1 ਟੀਮ ਪਾਕਿਸਤਾਨ ਨੂੰ 35 ਦੌੜਾਂ ਨਾਲ ਹਰਾ ਕੇ ਸੀਰੀਜ਼ 'ਚ 2-0 ਦੀ ਅਜੇਤੂ ਬੜ੍ਹਤ ਹਾਸਲ ਕਰ ਲਈ। ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਨੁਕਾ ਰਾਜਪਕਸ਼ੇ (77 ਦੌੜਾਂ) ਦੀ ਤੇਜ਼ ਤਰਾਰ ਪਾਰੀ ਦੀ ਬਦੌਲਤ 6 ਵਿਕਟਾਂ ਗੁਆ ਕੇ 182 ਦੌੜਾਂ ਬਣਾਈਆਂ, ਜਿਸ ਦੇ ਜਵਾਬ 'ਚ ਪਾਕਿਸਤਾਨ ਦੀ ਟੀਮ 19 ਓਵਰਾਂ 'ਚ 147 ਦੌੜਾਂ 'ਤੇ ਹੀ ਸਿਮਟ ਗਈ। ਆਖਰੀ ਮੈਚ ਵੀ ਇਸੇ ਸਥਾਨ 'ਤੇ ਬੁੱਧਵਾਰ ਨੂੰ ਖੇਡਿਆ ਜਾਵੇਗਾ।PunjabKesari
ਸ਼੍ਰੀਲੰਕਾਈ ਬੱਲੇਬਾਜ਼ ਭਾਨੁਕਾ ਨੂੰ ਸਿਰਫ 48 ਗੇਂਦਾਂ 'ਤੇ ਚਾਰ ਚੌਕੇ ਅਤੇ ਛੇ ਛੱਕਿਆਂ ਨਾਲ ਸਜੀ 77 ਦੌੜਾਂ ਦੀ ਧਮਾਕੇਦਾਰ ਪਾਰੀ ਲਈ ਪਲੇਅਰ ਆਫ ਦ ਮੈਚ ਦਾ ਇਨਾਮ ਦਿੱਤਾ ਗਿਆ। ਸ਼੍ਰੀਲੰਕਾ ਲਈ ਸ਼ੇਹਾਨ ਜੈਸੂਰੀਆ ਨੇ 34 ਅਤੇ ਕਪਤਾਨ ਦਾਸੁਨ ਸ਼ਨਾਕਾ ਨੇ ਅਜੇਤੂ 27 ਦੌੜਾਂ ਬਣਾਈਆਂ। ਪਾਕਿਸਤਾਨ ਦੀ ਪਾਰੀ 'ਚ ਇਮਾਦ ਵਸੀਮ ਨੇ ਸਬ ਤੋਂ ਵੱਧ 47 ਦੌੜਾਂ ਬਣਾਈਆਂ ਜਦ ਕਿ ਆਸਿਫ ਅਲੀ ਨੇ 29 ਅਤੇ ਕਪਤਾਨ ਸਰਫਰਾਜ਼ ਅਹਿਮਦ ਨੇ 26 ਦੌੜਾਂ ਦਾ ਯੋਗਦਾਨ ਦਿੱਤਾ । ਸ਼੍ਰੀਲੰਕਾ ਲਈ ਨੁਵਾਨ ਪ੍ਰਦੀਪ ਨੇ ਚਾਰ ਅਤੇ ਵਾਨਿੰਦੁ ਹਸਾਰੰਗਾ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ।PunjabKesari

PunjabKesari 


Related News