ਸ਼੍ਰੀਲੰਕਾ ਨੇ ਭਾਰਤ ਖ਼ਿਲਾਫ਼ ਸੀਰੀਜ਼ ਲਈ ਮਹਿਲਾ ਕ੍ਰਿਕਟ ਟੀਮ ਐਲਾਨੀ
Tuesday, Jun 21, 2022 - 01:30 PM (IST)
ਸਪੋਰਟਸ ਡੈਸਕ- ਸ਼੍ਰੀਲੰਕਾ ਨੇ ਭਾਰਤ ਖ਼ਿਲਾਫ਼ 23 ਜੂਨ ਤੋਂ ਸ਼ੁਰੂ ਹੋ ਰਹੀ ਤਿੰਨ ਵਨ-ਡੇ ਤੇ ਇੰਨੇ ਹੀ ਟੀ-20 ਅੰਤਰਰਾਸ਼ਟਰੀ ਮੈਚਾਂ ਦੀ ਸੀਰੀਜ਼ ਲਈ ਸੋਮਵਾਰ ਨੂੰ 19 ਮੈਂਬਰੀ ਮਹਿਲਾ ਟੀਮ ਦਾ ਐਲਾਨ ਕੀਤਾ। ਕਪਤਾਨ ਚਾਮਰੀ ਅਟਾਪੱਟੂ ਦੋਵਾਂ ਟੀਮਾਂ ਦੀ ਅਗਵਾਈ ਕਰੇਗੀ ਜਿਸ ਵਿਚ ਹਸਿਨੀ ਪਰੇਰਾ, ਨਿਲਾਕਸ਼ੀ ਡਿਸਿਲਵਾ, ਓਸ਼ਾਦੀ ਰਾਣਾਸਿੰਘੇ ਤੇ ਇਨੋਕਾ ਰਾਣਾਵੀਰਾ ਵਰਗੀਆਂ ਚੰਗੀਆਂ ਖਿਡਾਰਨਾਂ ਸ਼ਾਮਲ ਹਨ।
ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ ਲਈ ਭਾਰਤੀ ਹਾਕੀ ਟੀਮ ਦਾ ਐਲਾਨ, ਕਪਤਾਨ ਦੇ ਤੌਰ 'ਤੇ ਮਨਪ੍ਰੀਤ ਦੀ ਵਾਪਸੀ
ਸ਼੍ਰੀਲੰਕਾ ਵੱਲੋਂ ਵਨ-ਡੇ 'ਚ ਸ਼ੁਰੂਆਤ ਦੀ ਉਡੀਕ ਕਰ ਰਹੀ ਵਿਸ਼ਮੀ ਗੁਣਾਰਤਨੇ ਨੂੰ ਵੀ ਦੋਵਾਂ ਟੀਮਾਂ ਵਿਚ ਜਗ੍ਹਾ ਮਿਲੀ ਹੈ। ਟੀ-20 ਅੰਤਰਰਾਸ਼ਟਰੀ ਸੀਰੀਜ਼ 23 ਤੋਂ 27 ਜੂਨ ਤਕ ਦਾਂਬੁਲਾ ਵਿਚ ਕਰਵਾਈ ਜਾਵੇਗੀ ਜਿਸ ਤੋਂ ਬਾਅਦ ਇਕ ਤੋਂ ਸੱਤ ਜੁਲਾਈ ਤਕ ਪੱਲੇਕਲ ਵਿਚ ਵਨ-ਡੇ ਅੰਤਰਰਾਸ਼ਟਰੀ ਸੀਰੀਜ਼ ਹੋਵੇਗੀ ਜੋ ਆਈ. ਸੀ. ਸੀ. ਮਹਿਲਾ ਚੈਂਪੀਅਨਸ਼ਿਪ 2022-25 ਦਾ ਹਿੱਸਾ ਹੈ। ਵਨ-ਡੇ ਅੰਤਰਰਾਸ਼ਟਰੀ ਸੀਰੀਜ਼ ਦੌਰਾਨ ਭਾਰਤ ਮੌਜੂਦਾ ਆਈ. ਸੀ. ਸੀ. ਮਹਿਲਾ ਚੈਂਪੀਅਨਸ਼ਿਪ ਚੱਕਰ ਦਾ ਪਹਿਲਾ ਮੈਚ ਖੇਡੇਗਾ। ਇਸ ਨਾਲ ਹੀ ਭਾਰਤ ਲਈ ਵਨ-ਡੇ ਅੰਤਰਰਾਸ਼ਟਰੀ ਵਿਚ ਨਵੇਂ ਯੁਗ ਦੀ ਸ਼ੁਰੂਆਤ ਹੋਵੇਗੀ ਕਿਉਂਕਿ ਟੀਮ ਕਪਤਾਨ ਮਿਤਾਲੀ ਰਾਜ ਦੇ ਸੰਨਿਆਸ ਤੋਂ ਬਾਅਦ ਪਹਿਲੀ ਸੀਰੀਜ਼ ਖੇਡਣ ਉਤਰੇਗੀ।
ਟੀਮ 'ਚ ਸ਼ਾਮਲ ਖਿਡਾਰਨਾਂ :
ਚਾਮਰੀ ਅਟਾਪੱਟੂ (ਕਪਤਾਨ), ਹਸਿਨੀ ਪਰੇਰਾ, ਕਵਿਸ਼ਾ ਦਿਲਹਾਰੀ, ਨਿਲਾਕਸ਼ੀ ਡਿਸਿਲਵਾ, ਅਨੁਸ਼ਕਾ ਸੰਜੀਵਨੀ, ਓਸ਼ਾਦੀ ਰਾਣਾਸਿੰਘੇ, ਸੁਗੰਦਿਕਾ ਕੁਮਾਰੀ, ਇਨੋਕਾ ਰਾਣਾਵੀਰਮ, ਅਚਿਨੀ ਕੁਲਸੂਰੀਆ, ਹਰਸ਼ਿਤਾ ਸਮਰਵਿਕਰਮ, ਵਿਸ਼ਮੀ ਗੁਣਾਰਤਨੇ, ਮਾਲਸਾ ਸ਼ੇਹਾਨੀ, ਅਮਾ ਕੰਚਨਾ, ਉਦੇਸ਼ਿਕਾ ਪ੍ਰਬੋਧਿਨੀ, ਰਸ਼ਮੀ ਡਿਸਿਲਵਾ, ਹੰਸਿਮਾ ਕਰੁਣਾਰਤਨੇ, ਕੌਸ਼ਾਨੀ ਨੁਥਯਾਂਗਨਾ, ਸਤਿਆ ਸੰਦੀਪਨੀ ਤੇ ਤਾਰਿਕਾ ਸੇਵਾਂਦੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।