10 ਸਾਲਾਂ 'ਚ ਪਹਿਲੀ ਵਾਰ ਹੋਣ ਜਾ ਰਹੇ ਪਾਕਿ ਦੌਰੇ ਲਈ ਸ਼੍ਰੀਲੰਕਾਈ ਟੈਸਟ ਟੀਮ ਦਾ ਐਲਾਨ

11/29/2019 5:25:47 PM

ਸਪੋਰਟਸ ਡੈਸਕ— ਪਾਕਿਸਤਾਨ ਦੀ ਮੇਜ਼ਬਾਨੀ 'ਚ 10 ਸਾਲਾਂ 'ਚ ਪਹਿਲੀ ਵਾਰ ਹੋਣ ਜਾ ਰਹੇ ਟੈਸਟ ਮੈਚ ਲਈ ਸ਼੍ਰੀਲੰਕਾ ਨੇ ਆਪਣੀ ਮਜਬੂਤ 16 ਮੈਂਮਬਰੀ ਕ੍ਰਿਕਟ ਟੀਮ ਦਾ ਸ਼ੁੱਕਰਵਾਰ ਨੂੰ ਐਲਾਨ ਕਰ ਦਿੱਤਾ, ਜਿਸ ਦੀ ਅਗੁਵਾਈ ਦਿਮੁਥ ਕਰੂਣਾਰਤਨੇ ਕਰਣਗੇ ਜਦ ਕਿ ਸਾਲ 2009 'ਚ ਅੱਤਵਾਦੀ ਹਮਲੇ ਦਾ ਗਵਾਹ ਰਹੇ ਤੇਜ਼ ਗੇਂਦਬਾਜ਼ ਸੁਰੰਗਾ ਲਕਮਲ ਫਿਰ ਤੋਂ ਟੀਮ ਦਾ ਹਿੱਸਾ ਹੋਣਗੇ। ਪਾਕਿਸਤਾਨ ਦੀ ਮੇਜ਼ਬਾਨੀ 'ਚ ਸ਼੍ਰੀਲੰਕਾ ਦਸੰਬਰ 'ਚ ਦੋ ਟੈਸਟ ਮੈਚਾਂ ਦੀ ਸੀਰੀਜ਼ ਲਈ ਦੌਰਾ ਕਰੇਗਾ।PunjabKesariਸ਼੍ਰੀਲੰਕਾਈ ਟੀਮ 8 ਦਸੰਬਰ ਨੂੰ ਪਾਕਿਸਤਾਨ ਰਵਾਨਾ ਹੋਵੇਗੀ, ਇਹ ਸੀਰੀਜ਼ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੈ। ਤਿੰਨ ਮਹੀਨੇ ਪਹਿਲਾਂ ਹੀ ਸ਼੍ਰੀਲੰਕਾ ਨੇ ਸੀਮਿਤ ਓਵਰ ਫਾਰਮੈਟ ਲਈ ਪਾਕਿਸਤਾਨ ਦਾ ਦੌਰਾ ਕੀਤਾ ਸੀ ਜਿਸ ਦੇ ਨਾਲ ਟੀਮ ਦੇ ਸਿਖਰ 10 ਵੱਡੇ ਖਿਡਾਰੀਆਂ ਨੇ ਆਪਣਾ ਨਾਂ ਵਾਪਸ ਲੈ ਲਿਆ ਸੀ। ਅਗਸਤ 'ਚ ਨਿਊਜ਼ੀਲੈਂਡ ਨਾਲ ਟੈਸਟ ਖੇਡ ਚੁੱਕੀ ਸ਼੍ਰੀਲੰਕਾਈ ਟੀਮ 'ਚ ਸਿਰਫ ਇਕ ਬਦਲਾਅ  ਦੇ ਨਾਲ ਉਸ ਨੂੰ ਪਾਕਿਸਤਾਨ ਦੌਰੇ ਲਈ ਵੀ ਐਲਾਨ ਕੀਤਾ ਗਿਆ ਹੈ। ਕਸੁਨ ਰਜੀਤਾ ਨੂੰ ਲੈੱਗ ਸਪਿਨਰ ਅਕੀਲਾ ਧਨੰਜੈ ਦੀ ਜਗ੍ਹਾ ਟੀਮ 'ਚ ਸ਼ਾਮਲ ਕੀਤਾ ਗਿਆ ਹੈ ਜੋ ਇਕ ਸਾਲ ਦਾ ਬੈਨ ਦਾ ਸਾਹਮਣਾ ਕਰ ਰਹੇ ਹਨ। ਖ਼ੁਰਾਂਟ ਬੱਲੇਬਾਜ਼ ਐਂਜੇਲੋ ਮੈਥਿਊਜ਼ ਅਤੇ ਦਿਨੇਸ਼ ਚਾਂਡੀਮਲ ਵੀ ਟੀਮ 'ਚ ਸ਼ਾਮਲ ਹਨ। ਪਾਕਿਸਤਾਨ ਅਤੇ ਸ਼੍ਰੀਲੰਕਾ ਵਿਚਾਲੇ 11 ਦਸੰਬਰ ਨੂੰ ਰਾਵਲਪਿੰਡੀ 'ਚ ਪਹਿਲਾ ਟੈਸਟ ਖੇਡਿਆ ਜਾਵੇਗਾ ਜਦ ਕਿ ਦੂਜਾ ਟੈਸਟ 19 ਦਸੰਬਰ ਨੂੰ ਕਰਾਚੀ 'ਚ ਖੇਡਿਆ ਜਾਵੇਗਾ।

ਸ਼੍ਰੀਲੰਕਾਈ ਟੈਸਟ ਟੀਮ ਇਸ ਪ੍ਰਕਾਰ ਹੈ-
ਦਿਮੁਥ ਕਰੂਣਾਰਤਨੇ (ਕਪਤਾਨ), ਓਸ਼ਾਂਡਾ ਫਰਨਾਂਡੋ, ਕੁਸ਼ਲ ਮੇਂਡਿਸ, ਐਂਜੇਲੋ ਮੈਥਿਊਜ਼, ਦਿਨੇਸ਼ ਚਾਂਡੀਮਲ, ਕੁਸ਼ਲ ਪਰੇਰਾ (ਵਿਕਟਕੀਪਰ), ਲਾਹਿਰੂ ਤੀਰਿਮਾਨੇ, ਧਨੰਜੈ ਡੀ ਸਿਲਵਾ, ਨਿਰੋਸ਼ਨ ਡਿਕਵੇਲਾ,  ਦਿਲਰੂਵਾਨ ਪਰੇਰਾ, ਸ਼ਸ਼ੋਭਤ ਐਂਬੁਡੇਨੀਆ, ਸੁਰੰਗਾ ਲਕਮਲ, ਲਾਹਿਰੂ ਕੁਮਾਰਾ, ਵਿਸ਼ਵਾ ਫਰਨਾਂਡੋ, ਕਸੁਨ ਰਜੀਤਾ, ਲੱਛਣ ਸੰਦਾਕਨ।

 


Related News