IPL 2022 : ਚੇਨਈ ਦੀ ਲਗਾਤਾਰ ਚੌਥੀ ਹਾਰ, ਹੈਦਰਬਾਦ ਨੇ 8 ਵਿਕਟਾਂ ਨਾਲ ਹਰਾਇਆ

Saturday, Apr 09, 2022 - 07:10 PM (IST)

ਸਪੋਰਟਸ ਡੈਸਕ- ਅੱਜ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਦਾ 17 ਮੈਚ ਚੇਨਈ ਸੁਪਰ ਕਿੰਗਜ਼ ਤੇ ਸਨਰਾਈਜ਼ਰਜ਼ ਹੈਦਰਾਬਾਦ ਦਰਮਿਆਨ ਮੁੰਬਈ ਦੇ ਡੀ ਵਾਈ ਪਾਟਿਲ ਸਟੇਡੀਅਮ 'ਚ ਖੇਡਿਆ ਗਿਆ।  ਹੈਦਰਾਬਾਦ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਚੇਨਈ ਨੇ ਨਿਰਧਾਰਤ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 154 ਦੌੜਾਂ ਬਣਾਈਆਂ। ਇਸ ਤਰ੍ਹਾਂ ਚੇਨਈ ਨੇ ਹੈਦਰਬਾਦ ਨੂੰ 155 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਆਈ ਹੈਦਰਾਬਾਦ ਦੀ ਟੀਮ ਨੇ 2 ਵਿਕਟਾਂ ਦੇ ਨੁਕਸਾਨ 155 ਦੌੜਾਂ ਬਣਾ ਕੇ 8 ਵਿਕਟਾਂ ਨਾਲ ਮੈਚ ਜਿੱਤ ਲਿਆ। ਆਈ ਪੀ ਐੱਲ. ਦੇ ਇਸ ਸੀਜ਼ਨ 'ਚ ਚੇਨਈ ਦੀ ਲਗਾਤਾਰ ਚੌਥੀ ਹਾਰ ਹੈ। ਹੈਦਰਾਬਾਦ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਕਪਤਾਨ ਕੇਨ ਵਿਲੀਅਮਸਨ ਮੁਕੇਸ਼ ਚੌਧਰੀ ਦੀ 13ਵੇਂ ਓਵਰ ਦੀ ਗੇਂਦ 'ਤੇ ਮੋਈਨ ਅਲੀ ਦੇ ਹੱਥੋਂ ਕੈਚ ਆਊਟ ਹੋ ਗਏ। ਉਨ੍ਹਾਂ ਨੇ 40 ਗੇਂਦਾਂ 'ਤੇ 2 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 32 ਦੌੜਾਂ ਦੀ ਹੌਲੀ ਪਾਰੀ ਖੇਡੀ।ਅਭਿਸ਼ੇਕ ਵਰਮਾ ਨੇ 75 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਹ ਬ੍ਰਾਵੋ ਦੀ ਗੇਂਦ 'ਤੇ ਜਾਰਡਨ ਦਾ ਸ਼ਿਕਾਰ ਬਣੇ।

ਪਲੇਇੰਗ ਇਲੈਵਨ 

ਚੇਨਈ ਸੁਪਰ ਕਿੰਗਜ਼ : ਰੌਬਿਨ ਉਥੱਪਾ, ਰੁਤੁਰਾਜ ਗਾਇਕਵਾੜ, ਮੋਈਨ ਅਲੀ, ਅੰਬਾਤੀ ਰਾਇਡੂ, ਰਵਿੰਦਰ ਜਡੇਜਾ (ਕਪਤਾਨ), ਸ਼ਿਵਮ ਦੁਬੇ, ਐਮ. ਐਸ. ਧੋਨੀ (ਵਿਕਟਕੀਪਰ), ਡਵੇਨ ਬ੍ਰਾਵੋ, ਕ੍ਰਿਸ ਜੌਰਡਨ, ਮਹੇਸ਼ ਥੀਕਸ਼ਾਨਾ, ਮੁਕੇਸ਼ ਚੌਧਰੀ

ਸਨਰਾਈਜ਼ਰਜ਼ ਹੈਦਰਾਬਾਦ : ਅਭਿਸ਼ੇਕ ਸ਼ਰਮਾ, ਕੇਨ ਵਿਲੀਅਮਸਨ (ਕਪਤਾਨ), ਰਾਹੁਲ ਤ੍ਰਿਪਾਠੀ, ਏਡਨ ਮਾਰਕਰਮ, ਨਿਕੋਲਸ ਪੂਰਨ (ਵਿਕਟਕੀਪਰ), ਸ਼ਸ਼ਾਂਕ ਸਿੰਘ, ਵਾਸ਼ਿੰਗਟਨ ਸੁੰਦਰ, ਭੁਵਨੇਸ਼ਵਰ ਕੁਮਾਰ, ਮਾਰਕੋ ਜੈਨਸਨ, ਉਮਰਾਨ ਮਲਿਕ, ਟੀ ਨਟਰਾਜਨ

 


Tarsem Singh

Content Editor

Related News