ਲੌਂਗ ਜੰਪਰ ਸ਼੍ਰੀਸ਼ੰਕਰ ਨੇ ਵਿਸ਼ਵ ਚੈਂਪੀਅਨਸ਼ਿਪ ਲਈ ਕੀਤਾ ਕੁਆਲੀਫਾਈ

Monday, Jun 19, 2023 - 11:01 AM (IST)

ਲੌਂਗ ਜੰਪਰ ਸ਼੍ਰੀਸ਼ੰਕਰ ਨੇ ਵਿਸ਼ਵ ਚੈਂਪੀਅਨਸ਼ਿਪ ਲਈ ਕੀਤਾ ਕੁਆਲੀਫਾਈ

ਭੁਵਨੇਸ਼ਵਰ (ਭਾਸ਼ਾ)– ਲੌਂਗ ਜੰਪ ਦੇ ਸਟਾਰ ਖਿਡਾਰੀ ਮੁਰਲੀ ਸ਼੍ਰੀਸ਼ੰਕਰ ਨੇ ਐਤਵਾਰ ਨੂੰ ਇੱਥੇ ਰਾਸ਼ਟਰੀ ਅੰਤਰਰਾਜੀ ਐਥਲੈਟਿਕਸ ਚੈਂਪੀਅਨਸ਼ਿਪ ਦੇ ਕੁਆਲੀਫਾਇੰਗ ਦੌਰ ’ਚ ਆਪਣੀ ਪਹਿਲੀ ਹੀ ਕੋਸ਼ਿਸ਼ ’ਚ 8.41 ਮੀਟਰ ਦੀ ਕੋਸ਼ਿਸ਼ ਦੇ ਨਾਲ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰ ਲਿਆ। 24 ਸਾਲਾ ਸ਼੍ਰੀਸ਼ੰਕਰ ਹਾਲਾਂਕਿ ਜੇਸਵਿਨ ਐਲਡ੍ਰਿਨ ਦੇ 8.42 ਮੀਟਰ ਦੇ ਰਾਸ਼ਟਰੀ ਰਿਕਾਰਡ ਦੀ ਬਰਾਬਰੀ ਕਰਨ ਤੋਂ ਸਿਰਫ ਇਕ ਸੈਂਟੀਮੀਟਰ ਨਾਲ ਖੁੰਝ ਗਿਆ।

ਐਲਡ੍ਰਿਨ ਨੇ ਇਸ ਸਾਲ ਰਾਸ਼ਟਰੀ ਰਿਕਾਰਡ ਬਣਾਇਆ ਸੀ। ਸ਼੍ਰੀਸ਼ੰਕਰ ਦੀ ਇਹ ਕੋਸ਼ਿਸ਼ ਉਸਦਾ ਨਿੱਜੀ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ। ਐਲਡ੍ਰਿਨ ਨੇ 7.83 ਮੀਟਰ ਦੀ ਕੋਸ਼ਿਸ਼ ਨਾਲ ਦੂਜਾ ਜਦਕਿ ਮੁਹੰਮਦ ਅਨੀਸ ਯਾਹਿਆ ਨੇ 7.71 ਮੀਟਰ ਦੀ ਦੂਰੀ ਨਾਲ ਤੀਜਾ ਸਥਾਨ ਹਾਸਲ ਕੀਤਾ। 12 ਖਿਡਾਰੀਆਂ ਨੇ ਸੋਮਵਾਰ ਨੂੰ ਹੋਣ ਵਾਲੇ ਫਾਈਨਲ ਲਈ ਜਗ੍ਹਾ ਬਣਾਈ। ਪੁਰਸ਼ ਲੌਂਗ ਜੰਪ ’ਚ ਏਸ਼ੀਆਈ ਖੇਡਾਂ ਦਾ ਕੁਆਲੀਫਾਇੰਗ ਪੱਧਰ 7.95 ਮੀਟਰ ਹੈ।


author

cherry

Content Editor

Related News