ਸ਼੍ਰੀਸੰਥ ਨੇ ਆਪਣੇ ਨਾਲ ਸਪਾਟ ਫਿਕਸਿੰਗ ਮਾਮਲੇ ''ਚ ਹੋਏ ਵਿਤਕਰੇ ਬਾਰੇ ਕੀਤਾ ਹੈਰਾਨੀਜਨਕ ਖੁਲਾਸਾ

09/30/2019 4:55:04 PM

ਨਵੀਂ ਦਿੱਲੀ— ਟੀ-20 ਵਰਲਡ ਕੱਪ 2007 'ਚ ਜਦੋਂ ਸ਼੍ਰੀਸੰਥ ਨੇ ਜੋਗਿੰਦਰ ਸ਼ਰਮਾ ਦੀ ਗੇਂਦ 'ਤੇ ਕੈਚ ਫੜਿਆ ਤਾਂ ਸਾਰੀ ਦੁਨੀਆ ਦੇ ਭਾਰਤੀ ਪ੍ਰਸ਼ੰਸਕ ਇਸ ਜਿੱਤ ਨਾਲ ਖੁਸ਼ੀ 'ਚ ਝੂਮ ਉਠੇ। ਇਸ ਇਤਿਹਾਸਕ ਤਸਵੀਰ ਦੇ ਨਾਇਕ ਸ਼੍ਰੀਸੰਥ ਨੂੰ ਲੋਕ ਸਾਲ 2013 'ਚ ਆਈ. ਪੀ. ਐੱਲ. ਸਪਾਟ ਫਿਕਸਿੰਗ ਦੇ ਕਾਰਨ ਲੱਗੇ ਸਾਰੀ ਉਮਰ ਦੇ ਬੈਨ ਲਈ ਯਾਦ ਕਰਦੇ ਹਨ। ਇਸ ਬੈਨ ਨੇ ਸ਼੍ਰੀਸੰਥ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਉਨ੍ਹਾਂ ਨੂੰ ਜੇਲ 'ਚ ਰਹਿਣਾ ਪਿਆ ਅਤੇ ਤਣਾਅ ਤੋਂ ਗੁਜ਼ਰਨਾ ਪਿਆ। ਅਗਲੇ ਸਾਲ ਸ਼੍ਰੀਸੰਥ ਦਾ ਲਾਈਫ ਟਾਈਮ ਬੈਨ ਖਤਮ ਹੋਣ ਜਾ ਰਿਹਾ ਹੈ। ਹਾਲ ਹੀ 'ਚ ਸ਼੍ਰੀਸੰਥ ਨੇ ਆਪਣੇ ਤਜਰਬੇ ਨੂੰ ਇਕ ਅਖਬਾਰ ਨਾਲ ਸਾਂਝਾ ਕੀਤਾ। ਸ਼੍ਰੀਸੰਥ ਨੇ ਖੁਲ੍ਹਾਸਾ ਕਰਦੇ ਹੋਏ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਨਾਲ ਹੋਈ ਪੁੱਛਗਿੱਛ 'ਚ ਪੁਲਸ ਨੇ ਅਸਲ 'ਚ 20-21 ਅਜਿਹੇ ਖਿਡਾਰੀਆਂ ਦੇ ਵੀਡੀਓ ਅਤੇ ਫੋਟੋ ਦਿਖਾਏ, ਜੋ ਮੈਚ ਫਿਕਸਿੰਗ 'ਚ ਸ਼ਾਮਲ ਸਨ। ਠੀਕ ਇਸੇ ਤਰ੍ਹਾਂ ਹੀ ਜੋ ਜਸਟਿਸ ਮੁਦਗਲ ਕਮੇਟੀ ਵੱਲੋਂ ਸੀਲ ਬੰਦ ਲਿਫਾਫੇ 'ਚ ਦਿੱਤੇ 13 ਨਾਂ ਦਿੱਤੇ ਗਏ ਸਨ, ਪਰ ਅਸਲ 'ਚ ਇੱਥੇ 20-21 ਅਜਿਹੇ ਖਿਡਾਰੀ ਹਨ, ਜਿਨ੍ਹਾਂ ਨੇ ਆਈ.ਪੀ.ਐੱਲ. 'ਚ ਫਿਕਸਿੰਗ ਕੀਤੀ ਅਤੇ ਮੈਂ ਹੈਰਾਨ ਸੀ ਅਤੇ ਆਪਣੇ ਨੂੰ ਕਹਿ ਰਿਹਾ ਸੀ ਕਿ ਅਜਿਹਾ ਨਹੀਂ ਹੋ ਸਕਦਾ ਅਤੇ ਇਹ ਖਿਡਾਰੀ ਅਜਿਹਾ ਨਹੀਂ ਕਰ ਸਕਦੇ।


ਸ਼੍ਰੀਸੰਥ ਨੇ ਮੈਚ ਫਿਕਸਿੰਗ ਦੇ ਮੁੱਦੇ ਦੇ ਅਖਬਾਰ ਨੂੰ ਦੱਸਿਆ ਕਿ ਜਿਨ੍ਹਾਂ ਖਿਡਾਰੀਆਂ ਨੇ ਫਿਕਸਿੰਗ ਕੀਤੀ, ਉਹ ਅਜੇ ਵੀ ਚਿਹਰਿਆਂ 'ਤੇ ਮੁਸਕਾਨ ਦੇ ਨਾਲ ਖੇਡ ਰਹੇ ਹਨ। ਮੈਂ ਉਨ੍ਹਾਂ ਨੂੰ ਸਿਰਫ ਇਹ ਕਹਿਣਾ ਚਾਹੁੰਦਾ ਹਾਂ ਕਿ ਮੈਂ ਉਨ੍ਹਾਂ ਵਰਗਾ ਨਹੀਂ ਸੀ। ਮੈਂ ਬਹੁਤ ਸਬੂਤਾਂ ਦੇ ਨਾਲ ਉਨ੍ਹਾਂ ਖਿਡਾਰੀਆਂ ਦੇ ਨਾਂ ਲੈ ਸਕਦਾ ਹਾਂ, ਪਰ ਮੈਂ ਅਜਿਹਾ ਨਹੀਂ ਕਰਾਂਗਾ। ਮੈਨੂੰ ਆਪਣੀ ਜ਼ਿੰਦਗੀ ਪਟੜੀ 'ਤੇ ਲਿਆਉਣ 'ਚ ਸਤ ਸਾਲ ਲੱਗੇ ਹਨ। ਇਨ੍ਹਾਂ 'ਚੋਂ ਕੁਝ ਖਿਡਾਰੀ ਸੰਪੂਰਨ ਵਿਸ਼ਵ 'ਚ ਅਜੇ ਵੀ ਖੇਡ ਰਹੇ ਹਨ, ਜਾਂ ਸੰਨਿਆਸ ਲੈ ਚੁੱਕੇ ਹਨ। ਮੈਂ ਨਹੀਂ ਚਾਹੁੰਦਾ ਕਿ ਉਹ ਇਹ ਸਭ ਕੁਝ ਝੱਲਣ, ਜਿਸ ਤੋਂ ਮੈਂ ਗੁਜ਼ਰਿਆ ਹਾਂ। ਇਹ ਸਾਰੇ ਖਿਡਾਰੀ ਦੋਸ਼ੀ ਹਨ ਅਤੇ ਮੈਂ ਉਨ੍ਹਾਂ ਨੂੰ ਇਸ 'ਚ ਘੜੀਸਨਾ ਨਹੀਂ ਚਾਹੁੰਦਾ।

 


Tarsem Singh

Content Editor

Related News