Sports Wrap up 22 ਫਰਵਰੀ : ਪੜ੍ਹੋ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

02/22/2019 10:48:09 PM

ਸਪੋਰਟਸ ਡੈੱਕਸ- ਪੁਲਵਾਮਾ 'ਚ 14 ਫਰਵਰੀ ਨੂੰ ਹੋਏ ਅੱਤਵਾਦੀ ਹਮਲੇ 'ਚ 40 ਤੋਂ ਜ਼ਿਆਦਾ ਜਵਾਨਾਂ ਦੀ ਮੌਤ ਹੋ ਗਈ ਸੀ। ਇਸ ਕਾਰਨ ਆਈ. ਪੀ. ਐੱਲ. 'ਚ ਇਸ ਵਾਰ ਉਦਘਾਟਨ ਸਮਾਰੋਹ ਨਹੀਂ ਕੀਤਾ ਜਾਵੇਗਾ ਤੇ ਉਦਘਾਟਨ ਸਮਾਰੋਹ 'ਚ ਖਰਚ ਹੋਣ ਵਾਲੇ ਪੈਸੇ ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਸੀ. ਆਰ. ਪੀ. ਐੱਫ. ਜਵਾਨਾਂ ਦੇ ਪਰਿਵਾਰਾਂ ਨੂੰ ਦਿੱਤੇ ਜਾਣਗੇ। ਪਾਕਿਸਤਾਨ ਨਾਲ ਵਿਸ਼ਵ ਕੱਪ 'ਚ ਖੇਡਣ 'ਤੇ ਗ੍ਰਹਿ ਮੰਤਰੀ ਰਾਜਨਾਥ ਨੇ ਵੱਡਾ ਬਿਆਨ ਦਿੱਤਾ ਹੈ। ਹਾਕੀ ਇੰਡੀਆ ਦੇ ਮੁਖੀ ਮੁਹੰਮਦ ਮੁਸ਼ਤਾਕ ਏਸ਼ੀਆਈ ਹਾਕੀ ਮਹਾਸੰਘ ਦਾ ਉਪ-ਮੁਖੀ ਬਣਿਆ। ਜਗ ਬਾਣੀ ਸਪੋਰਟਸ ਡੈੱਕਸ ਤੁਹਾਡੇ ਲਈ ਲਿਆਇਆ ਹੈ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਤੁਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਪੜ੍ਹਣੋਂ ਖੁੰਝ ਜਾਂਦੇ ਹੋ। ਇਸ ਨਿਊਸ ਬੁਲੇਟਿਨ 'ਚ ਅਸੀਂ ਤੁਹਾਨੂੰ ਖੇਡ ਜਗਤ ਨਾਲ ਜੁੜੀਆਂ ਹੁਣ ਤੱਕ ਦੀਆਂ 10 ਵੱਡੀਆਂ ਖਬਰਾਂ ਨਾਲ ਰੂਬਰੂ ਕਰਵਾਵਾਂਗੇ।

ਪਾਕਿ ਨਾਲ ਵਿਸ਼ਵ ਕੱਪ 'ਚ ਖੇਡਣ 'ਤੇ ਗ੍ਰਹਿ ਮੰਤਰੀ ਰਾਜਨਾਥ ਨੇ ਦਿੱਤਾ ਵੱਡਾ ਬਿਆਨ

PunjabKesari
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸਪੱਸ਼ਟ ਸ਼ਬਦਾਂ 'ਚ ਕਿਹਾ ਹੈ ਕਿ ਭਾਰਤ ਨੰ ਵਿਸ਼ਵ ਕੱਪ 'ਚ ਪਾਕਿਸਤਾਨ ਦੇ ਨਾਲ ਨਹੀਂ ਖੇਡਣਾ ਚਾਹੀਦਾ ਹੈ ਭਾਵੇਂ ਜਿੰਨਾ ਵੀ ਨੁਕਸਾਨ ਹੋਵੇ। ਗ੍ਰਹਿ ਮੰਤਰੀ ਦਾ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਸੀ.ਆਰ.ਪੀ.ਐੱਫ. ਦੇ ਜਵਾਨਾਂ 'ਤੇ ਪੁਲਵਾਮਾ 'ਚ ਅੱਤਵਾਦੀ ਹਮਲੇ ਦੇ ਬਾਅਦ ਸਾਰੇ ਦੇਸ਼ 'ਚ ਪਾਕਿਸਤਾਨ ਨਾਲ ਵਿਸ਼ਵ ਕੱਪ 'ਚ ਮੈਚ ਨਹੀਂ ਖੇਡਣ ਦੀ ਮੰਗ ਉਠ ਰਹੀ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਵੀ ਵਿਸ਼ਵ ਕੱਪ 'ਚ ਪਾਕਿਸਤਾਨ ਦੇ ਨਾਲ ਖੇਡਣ ਦਾ ਫੈਸਲਾ ਕੇਂਦਰ ਸਰਕਾਰ 'ਤੇ ਛੱਡ ਦਿੱਤਾ ਹੈ। 

ਇਸ ਸਾਲ IPL ਦਾ ਉਦਘਾਟਨ ਨਹੀਂ, ਪੁਲਵਾਮਾ ਸ਼ਹੀਦਾਂ ਦੇ ਪਰਿਵਾਰਾਂ ਨੂੰ ਦਿੱਤੀ ਜਾਵੇਗੀ ਧਨ ਰਾਸ਼ੀ

PunjabKesari

ਪ੍ਰਸ਼ਾਸਕਾਂ ਦੀ ਕਮੇਟੀ (ਸੀ.ਓ.ਏ.) ਨੇ ਫੈਸਲਾ ਕੀਤਾ ਹੈ ਕਿ ਆਈ.ਪੀ.ਐੱਲ. 'ਚ ਇਸ ਸਾਲ ਉਦਘਾਟਨ ਸਮਾਰੋਹ ਨਹੀਂ ਕੀਤਾ ਜਾਵੇਗਾ ਅਤੇ ਇਸ ਲਈ ਰੱਖੀ ਧਨ ਰਾਸ਼ੀ ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਸੀ.ਆਰ.ਪੀ.ਐੱਫ. ਜਵਾਨਾਂ ਦੇ ਪਰਿਵਾਰਾਂ ਨੂੰ ਦਿੱਤੀ ਜਾਵੇਗੀ।

ਭਾਰਤ-ਪਾਕਿ ਵਿਸ਼ਵ ਕੱਪ ਮੈਚ 'ਤੇ ਅਜੇ ਕੋਈ ਫੈਸਲਾ ਨਹੀਂ, ਸਰਕਾਰ ਨਾਲ ਸਲਾਹ ਕਰਨਗੇ ਸੀ. ਓ. ਏ. : ਵਿਨੋਦ

PunjabKesari
ਭਾਰਤੀ ਕ੍ਰਿਕਟ ਦਾ ਕੰਮ ਦੇਖ ਰਹੀ ਪ੍ਰਬੰਧਕ ਕਮੇਟੀ (ਸੀ. ਓ. ਏ.) ਪਾਕਿਸਤਾਨ ਵਿਰੁੱਧ ਵਿਸ਼ਵ ਕੱਪ ਮੁਕਾਬਲੇ 'ਤੇ ਕੋਈ ਫੈਸਲਾ ਨਹੀਂ ਲੈਣ ਦਾ ਫੈਸਲਾ ਕੀਤਾ ਪਰ ਕਿਹਾ ਕਿ ਉਹ ਆਈ. ਸੀ. ਸੀ. ਤੇ ਹੋਰ ਮੈਂਬਰਾਂ ਨਾਲ ਸਲਾਹ ਕਰਨਗੇ ਕਿ ਇਸ ਦੇਸ਼ ਨਾਲ ਸੰਬੰਧ ਤੋੜ ਦਿੱਤੇ ਜਾਣ ਜੋ ਅੱਤਵਾਦ ਦਾ ਗੜ੍ਹ ਹੈ।

ਭਾਰਤ-ਪਾਕਿ ਮੈਚ ਵਾਲੇ ਬਿਆਨ 'ਤੇ ਸ਼ੋਏਬ ਨੇ ਤੋੜੀ ਚੁੱਪੀ, ਭਾਰਤੀ ਮੀਡੀਆ 'ਤੇ ਕੱਢੀ ਭੜਾਸ

PunjabKesari
ਸਾਬਕਾ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਅਖਤਰ ਪਿਛਲੇ ਕੁਝ ਦਿਨਾਂ ਤੋਂ ਇਕ ਬਿਆਨ ਦੇ ਚਲਦੇ ਕਾਫੀ ਸੁਰਖੀਆਂ 'ਚ ਹਨ। ਇਸ ਬਿਆਨ ਦੇ ਮੁਤਾਬਕ ਸ਼ੋਏਬ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਬੀ.ਸੀ.ਸੀ.ਆਈ. ਚਾਹੁੰਦੀ ਹੈ ਕਿ ਵਿਸ਼ਵ ਕੱਪ 'ਚ ਭਾਰਤ-ਪਾਕਿਸਤਾਨ ਵਿਚਾਲੇ ਮੁਕਾਬਲਾ ਖੇਡਿਆ ਜਾਵੇ, ਪਰ ਭਾਰਤ ਸਰਕਾਰ ਦੇ ਦਬਾਅ ਦੀ ਵਜ੍ਹਾ ਨਾਲ ਬੋਰਡ ਖੁਲ ਕੇ ਆਪਣੀ ਗੱਲ ਨਹੀਂ ਕਹਿ ਰਿਹਾ ਹੈ। ਇਸ 'ਤੇ ਸ਼ੋਏਬ ਨੂੰ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਹੁਣ ਇਸ ਪੂਰੇ ਮਾਮਲੇ 'ਤੇ ਸ਼ੋਏਬ ਨੇ ਚੁੱਪੀ ਤੋੜੀ ਹੈ। 

ਰੂਬੀ ਤੋਂ ਵੱਖ ਹੋਇਆ ਡੇਲੇ ਅਲੀ, ਹੁਣ ਮੇਘਨ ਬਰਟਨ 'ਤੇ ਪਾਏ ਡੋਰੇ

PunjabKesari
ਇੰਗਲੈਂਡ ਦੇ ਸਟਾਰ ਫੁੱਟਬਾਲਰ ਡੇਲੇ ਅਲੀ ਨੇ ਢਾਈ ਸਾਲ ਬਾਅਦ ਲਿੰਗਰੀ ਮਾਡਲ ਰੂਬੀ ਮੇਅ ਨਾਲ ਆਖਿਰਕਾਰ ਬ੍ਰੇਕਅਪ ਕਰ ਹੀ ਲਿਆ। ਦੱਸਿਆ ਜਾ ਰਿਹਾ ਹੈ ਕਿ ਡੇਲੇ ਹੁਣ ਰਿਆਲੈਟੀ ਸ਼ੋਅ ਸਟਾਰ ਮੇਘਨ ਬਰਟਨ 'ਤੇ ਡੋਰੇ ਪਾਉਂਦਾ ਨਜ਼ਰ ਆ ਰਿਹਾ ਹੈ। ਦੁਨੀਆ ਭਰ ਦੀਆਂ ਸਾਡੀਆਂ ਵੱਡੀਆਂ ਮੈਗਜ਼ੀਨਾਂ ਵਿਚ ਕਵਰ ਗਰਲ ਛਪ ਚੁੱਕੀ ਮੇਘਨ ਦੇ ਨਾਲ ਬੀਤੇ ਦਿਨੀਂ ਡੇਲੇ ਨੰਬਰਾਂ ਦੀ ਅਦਲਾ-ਬਦਲੀ ਕਰਦਾ ਨਜ਼ਰ ਆਇਆ।

ਵਿਸ਼ਵ ਕੱਪ 'ਚ ਪਾਕਿਸਤਾਨ ਨੂੰ 2 ਅੰਕ ਦੇਣਾ ਪਸੰਦ ਨਹੀਂ ਕਰਾਂਗਾ : ਸਚਿਨ

PunjabKesari
ਧਾਕੜ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਸ਼ੁੱਕਰਵਾਰ  ਕਿਹਾ ਕਿ ਉਸ ਨੂੰ ਆਗਾਮੀ ਵਿਸ਼ਵ ਕੱਪ ਵਿਚ ਪਾਕਿਸਤਾਨ ਵਿਰੁੱਧ ਨਾ ਖੇਡ ਕੇ ਉਸ ਨੂੰ ਦੋ ਅੰਕ ਦੇਣਾ ਮਨਜ਼ੂਰ ਨਹੀਂ ਹੈ ਕਿਉਂਕਿ ਇਸ ਨਾਲ ਕ੍ਰਿਕਟ ਮਹਾਕੁੰਭ ਵਿਚ ਇਸ ਪੁਰਾਣੇ ਵਿਰੋਧੀ ਨੂੰ ਹੀ ਫਾਇਦਾ ਹੋਵੇਗਾ। 

ਸ਼ਤਰੰਜ ਟੂਰਨਾਮੈਂਟ : ਸ਼ਸ਼ੀਕਿਰਨ, ਅਰਵਿੰਦ, ਸੁਨੀਲ ਤੇ ਨਿਹਾਲ ਸਾਂਝੀ ਬੜ੍ਹਤ 'ਤੇ

PunjabKesari
ਦੁਨੀਆ ਦੇ ਸਭ ਤੋਂ ਵੱਕਾਰੀ ਸ਼ਤਰੰਜ ਟੂਰਨਾਮੈਂਟਾਂ ਵਿਚੋਂ ਇਕ ਐਰੋਫਲੋਟ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ ਵਿਚ ਪਹਿਲੇ 2 ਰਾਊਂਡਜ਼ ਤੋਂ ਬਾਅਦ ਹੀ ਭਾਰਤੀ ਖਿਡਾਰੀਆਂ ਨੇ ਆਪਣਾ ਦਬਦਬਾ ਦਿਖਾਉਂਦਿਆਂ ਸ਼ਾਨਦਾਰ ਸ਼ੁਰੂਆਤ ਕੀਤੀ। ਦੁਨੀਆ ਦੇ ਸਭ ਤੋਂ ਮੁਸ਼ਕਿਲ ਗ੍ਰੈਂਡ ਮਾਸਟਰ ਟੂਰਨਾਮੈਂਟ ਦੇ ਪੱਧਰ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਾ ਸਕਦੇ ਹੋ ਕਿ 100 ਵਿਚੋਂ 71 ਖਿਡਾਰੀ ਗ੍ਰੈਂਡਮਾਸਟਰ ਹਨ।

ਭਾਰਤੀ ਮਹਿਲਾ ਟੀਮ ਦੀ ਇੰਗਲੈਂਡ ਵਿਰੁੱਧ ਜੇਤੂ ਸ਼ੁਰੂਆਤ

PunjabKesari
ਤਜਰਬੇਕਾਰ ਲੈਫਟ ਆਰਮ ਸਪਿਨਰ ਏਕਤਾ ਬਿਸ਼ਟ ਨੇ ਘਾਤਕ ਗੇਂਦਬਾਜ਼ੀ ਕਰਦਿਆਂ 25 ਦੌੜਾਂ 'ਤੇ 4 ਵਿਕਟਾਂ ਲੈ ਕੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਇੰਗਲੈਂਡ ਵਿਰੁੱਧ ਪਹਿਲੇ ਵਨ ਡੇ ਵਿਚ ਸ਼ੁੱਕਰਵਾਰ 66 ਦੌੜਾਂ ਨਾਲ ਨਾਟਕੀ ਤੇ ਜੇਤੂ ਸ਼ੁਰੂਆਤ ਦਿਵਾ ਦਿੱਤੀ। ਭਾਰਤ ਨੇ ਇਸ ਜਿੱਤ ਦੇ ਨਾਲ 3 ਮੈਚਾਂ ਦੀ ਇਸ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ।

ਮੁਸ਼ਤਾਕ ਬਣਿਆ ਏਸ਼ੀਆਈ ਹਾਕੀ ਮਹਾਸੰਘ ਦਾ ਉਪ-ਮੁਖੀ

PunjabKesari
ਹਾਕੀ ਇੰਡੀਆ ਦੇ ਮੁਖੀ ਮੁਹੰਮਦ ਮੁਸ਼ਤਾਕ ਅਹਿਮਦ ਦੇ ਬਿਨਾਂ ਕਿਸੇ ਵਿਰੋਧ ਦੇ ਏਸ਼ੀਆਈ ਹਾਕੀ ਮਹਾਸੰਘ (ਏ. ਐੱਚ. ਐੱਫ. ) ਦੇ ਉਪ-ਮੁਖੀ ਚੁਣੇ ਗਏ ਹਨ, ਜਦਕਿ ਹਾਕੀ ਇੰਡੀਆ ਦੀ ਉਪ-ਮੁਖੀ ਅਸੀਮਾ ਅਲੀ ਨੂੰ ਏ. ਐੱਚ. ਐੱਫ. ਦੇ ਕਾਰਜਕਾਰੀ ਬੋਰਡ ਕਮੇਟੀ ਦੀ ਮੈਂਬਰ ਚੁਣਿਆ ਗਿਆ ਹੈ।

ਪਾਕਿ ਨਿਸ਼ਾਨੇਬਾਜ਼ਾਂ ਨੂੰ ਵੀਜ਼ਾ ਨਹੀਂ ਦੇਣ 'ਤੇ ਭਾਰਤ ਖਿਲਾਫ ਹੋਇਆ ਆਈ.ਓ.ਸੀ.

PunjabKesari
ਕੌਮਾਂਤਰੀ ਓਲੰਪਿਕ ਕਮੇਟੀ (ਆਈ.ਓ.ਸੀ.) ਨੇ ਨਵੀਂ ਦਿੱਲੀ 'ਚ ਆਈ.ਐੱਸ.ਐੱਸ.ਐੱਫ ਵਿਸ਼ਵ ਕੱਪ ਦੇ ਲਈ ਪਾਕਿਸਤਾਨੀ ਨਿਸ਼ਾਨੇਬਾਜ਼ਾਂ ਨੂੰ ਵੀਜ਼ਾ ਜਾਰੀ ਨਹੀਂ ਕੀਤੇ ਜਾਣ ਦੇ ਬਾਅਦ ਕੌਮਾਂਤਰੀ ਖੇਡ ਆਯੋਜਨਾਂ ਦੀ ਮੇਜ਼ਬਾਨੀ ਦੇ ਬਾਰੇ 'ਚ ਭਾਰਤ ਦੇ ਨਾਲ ਸਾਰੀਆਂ ਚਰਚਾਵਾਂ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ।

 


Gurdeep Singh

Content Editor

Related News