ਇਰਫਾਨ ਖਾਨ ਦੇ ਦਿਹਾਂਤ ਨਾਲ ਖੇਡ ਜਗਤ ਦੁਖੀ, ਸਹਿਵਾਗ ਤੋਂ ਲੈ ਕੇ ਧਵਨ ਤਕ ਜਾਣੋ ਕਿਸੇ ਕੀ ਕਿਹਾ

04/29/2020 2:27:49 PM

ਨਵੀਂ ਦਿੱਲੀ : ਮਸ਼ਹੂਰ ਅਭਿਨੇਤਾ ਇਰਫਾਨ ਖਾਨ ਨਹੀਂ ਰਹੇ। ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿਚ ਬੁੱਧਵਾਰ ਨੂੰ ਉਨ੍ਹਾਂ ਨੇ ਆਖਰੀ ਸਾਹ ਲਿਆ। 53 ਸਾਲਾਂ ਦੇ ਇਰਫਾਨ ਨੂੰ ਅਚਾਨਕ ਸਿਹਤ ਵਿਗੜਨ 'ਤੇ ਮੰਗਲਵਾਰ ਰਾਤ ਆਈ. ਸੀ. ਯੂ. ਵਿਚ ਰੱਖਿਆ ਗਿਆ ਸੀ। ਕਈ ਬਿਹਤਰੀਨ ਫਿਲਮਾਂ ਵਿਚ ਆਪਣੀ ਐਕਟਿੰਗ ਦਾ ਲੋਹਾ ਮਨਵਾਉਣ ਵਾਲੇ ਇਰਫਾਨ ਦੇ ਦਿਹਾਂਤ ਨਾਲ ਖੇਡ ਜਗਤ ਵਿਚ ਵੀ ਸ਼ੋਕ ਦੀ ਲਹਿਰ ਹੈ। ਕਈ ਮੌਜੂਦਾ ਅਤੇ ਸਾਬਕਾ ਖਿਡਾਰੀਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।

ਵਰਿੰਦਰ ਸਹਿਵਾਗ ਨੇ ਟਵੀਟ ਕੀਤਾ, ''ਇਕ ਸ਼ਾਨਦਾਰ ਐਕਟਰ ਅਤੇ ਸ਼ਾਨਦਾਰ ਟੈਲੰਟ। ਉਸ ਦੇ ਪਰਿਵਾਰ ਅਤੇ ਚਾਹੁਣ ਵਾਲਿਆਂ ਦੇ ਨਾਲ ਮੇਰੀ ਹਾਰਦਿਕ ਸੰਵੇਦਨਾ। ਅਨਿਲ ਕੁੰਬਲ, ਗੋਤਮ ਗੰਭੀਰ, ਸੁਰੇਸ਼ ਰੈਨ, ਆਰ ਅਸ਼ਵਿਨ, ਹਰਸ਼ਾ ਭੋਗਲੇ, ਸ਼ਿਖਰ ਧਵਨ, ਆਕਾਸ਼ ਚੋਪੜਾ ਨੇ ਵੀ ਇਰਫਾਨ ਖਾਨ ਦੇ ਦਿਹਾਂਤ 'ਤੇ ਸ਼ੋਕ ਪ੍ਰਗਟਾਇਆ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ।


Ranjit

Content Editor

Related News