'ਚੀਨੀਓਂ ਸੁਧਰ ਜਾਓ', ਭਾਰਤ-ਚੀਨ ਸਰਹੱਦ 'ਤੇ ਸ਼ਹੀਦ ਹੋਏ ਫੌਜੀਆਂ ਨੂੰ ਖੇਡ ਜਗਤ ਨੇ ਦਿੱਤੀ ਸ਼ਰਧਾਂਜਲੀ

06/17/2020 1:53:07 PM

ਨਵੀਂ ਦਿੱਲੀ : ਚੀਨ ਦੇ ਵੁਹਾਨ ਸ਼ਹਿਰ ਤੋਂ ਨਿਕਲੇ ਕੋਰੋਨਾ ਵਾਇਰਸ ਨਾਲ ਪੂਰੀ ਦੁਨੀਆ ਲੜ ਰਹੀ ਹੈ। ਦੁਨੀਆ ਦੇ ਕਈ ਦੇਸ਼ਾਂ ਨਾਲ ਚੀਨ ਦੇ ਸਬੰਧ ਖਰਾਬ ਹੋ ਚੁੱਕੇ ਹਨ, ਉੱਥੇ ਹੀ ਭਾਰਤ ਨੇ ਨਾਲ ਵੀ ਚੀਨ ਦਾ ਸਿਆਸੀ ਤਣਾਅ ਵੱਧ ਗਿਆਹੈ। ਮੰਗਲਵਾਰ (ਸੋਮਵਾਰ ਅਤੇ ਮੰਗਲਵਾਰ ਦੀ ਰਾਤ) ਨੂੰ ਲੱਦਾਖ ਦੀ ਗਲਵਾਨ ਵੈਲੀ ਵਿਚ ਭਾਰਤੀ ਫੌਜ ਦਾ ਚੀਨ ਨਾਲ ਆਹਮੋ-ਸਾਹਮਣਾ ਹੋਇਆ, ਜਿੱਥੇ ਕਾਫ਼ੀ ਵੱਡੀ ਗਿਣਤੀ ਵਿਚ ਭਾਰਤੀ ਜਵਾਨ ਸ਼ਹੀਦ ਹੋ ਗਏ। ਹਾਲਾਂਕਿ ਚੀਨ ਦੇ ਵੀ 40 ਦੇ ਕਰੀਬ ਸੈਨਿਕਾ ਦੇ ਮਾਰੇ ਜਾਣ ਦੀ ਖਬਰ ਆਈ ਹੈ। 

ਭਾਰਤੀ ਫੌਜ ਵੱਲੋਂ ਆਏ ਇਕ ਬਿਆਨ ਮੁਤਾਬਕ, ਗਲਵਾਨ ਵੈਲੀ ਵਿਚ ਭਾਰਤ ਅਤੇ ਚੀਨ ਵਿਚਾਲੇ ਸੈਨਿਕਾ 'ਚ ਹੋਈ ਹਿੰਸਕ ਝੜਪ ਦੌਰਾਨ 20 ਭਾਰਤੀ ਜਵਾਨ ਸ਼ਹੀਦ ਹੋ ਗਏ ਹਨ, ਜਦਕਿ ਚੀਨ ਦੇ 43 ਸੈਨਿਕ (ਰਿਪੋਰਟ ਮੁਤਾਬਕ) ਵੀ ਮਾਰੇ ਗਏ ਹਨ। ਜਿੱਥੇ ਭਾਰਤੀ ਸੈਨਿਕਾ ਦੀ ਸ਼ਹਾਦਤ 'ਤੇ ਪੂਰਾ ਦੇਸ਼ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ ਉੱਥੇ ਹੀ ਖੇਡ ਜਗਤ ਨੇ ਵੀ ਇਨ੍ਹਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਪ੍ਰਣਾਮ ਕੀਤਾ ਹੈ। ਭਾਰਤੀ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ, ਮੌਜੂਦਾ ਓਪਨਰ ਸ਼ਿਖਰ ਧਵਨ ਅਤੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਫੌਜ ਦੇ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ।

ਸਹਿਵਾਗ ਨੇ ਟਵੀਟ ਕਰ ਲਿਖਿਆ, ''ਕਰਨਲ ਸੰਤੋਸ਼ ਬਾਬੂ ਦੇ ਪ੍ਰਤੀ ਹਾਰਦਿਕ ਸੰਵੇਦਨਾਵਾਂ, ਜਿਸ ਨੇ #GalwanValley 'ਤੇ ਕਾਰਵਾਈ ਵਿਚ ਸਰਵਉੱਚ ਬਲਿਦਾਨ ਦਿੱਤਾ। ਇਕ ਸਮੇਂ, ਜਦੋਂ ਦੁਨੀਆ ਇਕ ਗੰਭੀਰ ਮਹਾਮਾਰੀ ਨਾਲ ਨਜਿੱਠ ਰਹੀ ਹੈ, ਇਹ ਆਖਰੀ ਚੀਜ਼ ਹੈ ਜਿਸ ਦੀ ਸਾਨੂੰ ਜ਼ਰੂਰਤ ਹੈ। ਮੈਨੂੰ ਉਮੀਦ ਹੈ ਕਿ ਚੀਨੀ ਸੁਧਰ ਜਾਣਗੇ।

ਸ਼ਿਖਰ ਧਵਨ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਲਿਖਿਆ ਹੈ, ''ਇਕ ਅਜਿਹਾ ਬਲਿਦਾਨ ਜਿਸ ਨੂੰ ਦੇਸ਼ਵਾਸੀ ਕਦੇ ਨਹੀਂ ਭੁੱਲਣਗੇ। ਭਾਰਤੀ ਫੌਜ ਦੇ ਅਧਿਕਾਰੀ ਅਤੇ 2 ਸੈਨਿਕਾ ਦੇ ਪਰਿਵਾਰਾਂ ਦੇ ਪ੍ਰਤੀ ਹਾਰਦਿਕ ਸੰਵੇਦਨਾ। ਤੁਹਾਡੀ ਬਹਾਦਰੀ ਨੂੰ ਸਲਾਮ ਕਰਦੇ ਹੋਏ, ਜੈ ਹਿੰਦ।''

ਉੱਥੇ ਹੀ ਸਾਬਕਾ ਹਰਫਨਮੌਲਾ ਖਿਡਾਰੀ ਯੁਵਰਾਜ ਨੇ ਲਿਖਿਆ ਹੈ ਕਿ ਮੈਂ ਸਾਡੇ ਭਾਰਤੀ ਸੈਨਿਕਾ ਦੀ ਬਹਾਦਰੀ ਨੂੰ ਸਲਾਮ ਕਰਦਾ ਹਾਂ, ਜੋ ਗਲਵਾਨ ਵੈਲੀ ਵਿਚ ਸ਼ਹੀਦ ਹੋਏ ਹਨ। ਇਨ੍ਹਾਂ ਸਾਰਿਆਂ ਅੱਤਿਚਾਰਾਂ ਨੂੰ ਰੋਕਣਾ ਚਾਹੀਦਾ ਹੈ ਤੇ ਉਮੀਦ ਕਰਨੀ ਚਾਹੀਦੀ ਹੈ ਕਿ ਸਾਡੇ ਕੋਲ ਇਕ ਸ਼ਾਂਤੀਪੂਰਨ ਦੁਨੀਆ ਹੋ ਸਕਦੀ ਹੈ, ਜਿੱਥੇ ਵਿਅਕਤੀ ਦੀ ਜ਼ਿੰਦਗੀ ਦਾ ਮਹੱਤਵ ਹੈ। ਮੇਰੇ ਵਿਚਾਰ ਦੁਖੀ ਪਰਿਵਾਰਾਂ ਨਾਲ ਹਨ, ਮੈਂ ਉਨ੍ਹਾਂ ਦੀ ਤਾਕਤ ਲਈ ਪ੍ਰਾਰਥਨਾ ਕਰਦਾ ਹਾਂ।

ਭਾਰਤੀ ਟੀਮ ਦੇ ਮੌਜੂਦਾ ਕਪਤਾਨ ਵਿਰਾਟ ਕੋਹਲੀ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਟਵੀਟ ਕੀਤਾ, ''ਗਲਵਾਨ ਵੈਲੀ ਵਿਚ ਸਾਡੇ ਦੇਸ਼ ਦੀ ਰੱਖਿਆ ਕਰਦੇ ਹੋਏ ਜਿਨ੍ਹਾਂ ਨੇ ਆਪਣੀ ਸ਼ਹਾਦਤ ਦਿੱਤੀ ਹੈ ਉਨ੍ਹਾਂ ਸ਼ੈਨਿਕਾ ਨੂੰ ਮੈਂ ਪੂਰੇ ਸਨਮਾਨ ਦੇ ਨਾਲ ਸਲਾਮ ਕਰਦਾ ਹਾਂ। ਸੈਨਿਕ ਤੋਂ ਜ਼ਿਆਦਾ ਨਿਸਵਾਰਥ ਅਤੇ ਬਹਾਦਰ ਕੋਈ ਨਹੀਂ ਹੈ। ਉਨ੍ਹਾਂ ਦੇ ਪਰਿਵਾਰਾਂ ਦੇ ਪ੍ਰਤੀ ਹਾਰਦਿਕ ਸੰਵੇਦਨਾ ਪ੍ਰਕਟ ਕਰਦਾ ਹਾਂ। ਮੈਂ ਉਮੀਦ ਕਰਦਾ ਹਾਂ ਕਿ ਇਸ ਮੁਸ਼ਕਿਲ ਸਮੇਂ ਵਿਚ ਸਾਡੀਆਂ ਪ੍ਰਾਰਥਨਾਵਾਂ ਨਾਲ ਉਨ੍ਹਾਂ ਨੂੰ ਸ਼ਾਂਤੀ ਮਿਲੇਗੀ।''


Ranjit

Content Editor

Related News