ਖੇਲ ਪੁਰਸਕਾਰ 25 ਸਤੰਬਰ ਨੂੰ ਦਿੱਤੇ ਜਾਣਗੇ
Thursday, Jul 26, 2018 - 08:32 AM (IST)

ਨਵੀਂ ਦਿੱਲੀ— ਏਸ਼ੀਆਈ ਖੇਡਾਂ ਦੀ ਵਜ੍ਹਾ ਨਾਲ ਰਾਸ਼ਟਰੀ ਖੇਲ ਪੁਰਸਕਾਰ ਹੁਣ 29 ਅਗਸਤ ਦੀ ਜਗ੍ਹ੍ਹਾ 25 ਸਤੰਬਰ ਨੂੰ ਦਿੱਤੇ ਜਾਣਗੇ ਤੇ ਖੇਡ ਮੰਤਰਾਲਾ ਏਸ਼ੀਆਈ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦੇ ਨਾਂ 'ਤੇ ਵੀ ਧਿਆਨ ਕਰ ਸਕਦਾ ਹੈ।
ਹਰ ਸਾਲ ਰਾਸ਼ਟਰੀ ਖੇਡ ਪੁਰਸਕਾਰ 29 ਅਗਸਤ ਨੂੰ ਮਹਾਨ ਹਾਕੀ ਖਿਡਾਰੀ ਮੇਜਰ ਧਿਆਨਚੰਦ ਦੇ ਜਨਮ ਦਿਨ 'ਤੇ ਰਾਸ਼ਟਰਪਤੀ ਭਵਨ ਵਿਚ ਦਿੱਤੇ ਜਾਂਦੇ ਹਨ ਪਰ ਇਸ ਵਾਰ ਇਹ ਸਮਾਰੋਹ 25 ਸਤੰਬਰ ਨੂੰ ਹੋਵੇਗਾ ਕਿਉਂਕਿ ਇੰਡੋਨੇਸ਼ੀਆ ਵਿਚ 18 ਅਗਸਤ ਤੋਂ 2 ਸਤੰਬਰ ਤਕ ਏਸ਼ੀਆਈ ਖੇਡਾਂ ਹੋਣੀਆਂ ਹਨ।