ਸਾਈ ਨੇ ਗ੍ਰੀਕੋ ਰੋਮਨ ਦੇ ਵਿਦੇਸ਼ੀ ਕੋਚ ਨੂੰ ਕੀਤਾ ਬਰਖ਼ਾਸਤ

Friday, Jun 11, 2021 - 08:07 PM (IST)

ਸਾਈ ਨੇ ਗ੍ਰੀਕੋ ਰੋਮਨ ਦੇ ਵਿਦੇਸ਼ੀ ਕੋਚ ਨੂੰ ਕੀਤਾ ਬਰਖ਼ਾਸਤ

ਸਪੋਰਟਸ ਡੈਸਕ— ਭਾਰਤੀ ਖੇਡ ਅਥਾਰਿਟੀ (ਸਾਈ) ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਸ ਨੇ ਜਾਰਜੀਆ ਦੇ ਕੁਸ਼ਤੀ ਕੋਚ ਟੇਮੋ ਕਜਾਰਾਸ਼ਵਿਨੀ ਨੂੰ ਪ੍ਰਦਰਸ਼ਨ ਨਹੀਂ ਦਿਖਾਉਣ ਲਈ ਕਾਰਜ ਮੁਕਤ ਕਰ ਦਿੱਤਾ ਹੈ ਕਿਉਂਕਿ ਕੋਈ ਵੀ ਗ੍ਰੀਕੋ ਰੋਮਨ ਪਹਿਲਵਾਨ ਟੋਕੀਓ ਓਲੰਪਿਕ ਲਈ ਕੁਆਲੀਫ਼ਾਈ ਨਹੀਂ ਕਰ ਸਕਿਆ।

ਭਾਰਤ ਨੇ ਸੋਨੀਪਤ ’ਚ ਰਾਸ਼ਟਰੀ ਕੈਂਪ ’ਚ ਦੇਸ਼ ਦੇ ਗ੍ਰੀਕੋ ਰੋਮਨ ਪਹਿਲਵਾਨਾਂ ਨੂੰ ਟਰੇਨਿੰਗ ਦੇਣ ਲਈ ਫ਼ਰਵਰੀ 2019 ’ਚ ਟੇਮੋ ਨੂੰ ਓਲੰਪਿਕ ਤਕ ਨਿਯੁਕਤ ਕੀਤਾ ਸੀ। ਚਾਰ ਪੁਰਸ਼ ਫ਼੍ਰੀ ਸਟਾਈਲ ਪਹਿਲਵਾਨ ਤੇ ਇੰਨੀਆ ਹੀ ਮਹਿਲਾ ਪਹਿਲਵਾਨਾਂ ਨੇ ਓਲੰਪਿਕ ਲਈ ਕੁਆਲੀਫ਼ਾਈ ਕਰ ਲਿਆ ਹੈ ਪਰ ਦੇਸ਼ ਨੂੰ ਗ੍ਰੀਕੋ ਰੋਮਨ ਵਰਗ ’ਚ ਇਕ ਵੀ ਕੋਟਾ ਨਹੀਂ ਮਿਲਿਆ। ਭਾਰਤੀ ਖੇਡ ਅਥਾਰਿਟੀ (ਸਾਈ) ਨੇ ਇਕ ਬਿਆਨ ’ਚ ਉਪਰੋਕਤ ਗੱਲ ਦੀ ਪੁਸ਼ਟੀ ਕੀਤੀ ਹੈ। ਅਥਾਰਿਟੀ ਮੁਤਾਬਕ ਇਹ ਫ਼ੈਸਲਾ ਭਾਰਤੀ ਕੁਸ਼ਤੀ ਮਹਾਸੰਘ ਦੀਆਂ ਸਿਫ਼ਾਰਸ਼ਾਂ ਦੇ ਬਾਅਦ ਲਿਆ ਗਿਆ ਹੈ। ਉਨ੍ਹਾਂ ਦਾ ਸਾਈ ਨਾਲ ਕਰਾਰ ਫ਼ਰਵਰੀ 2019 ਤੋਂ ਓਲੰਪਿਕ ਤਕ ਸੀ। 


author

Tarsem Singh

Content Editor

Related News