ਵੈਸਟਇੰਡੀਜ਼-ਇੰਗਲੈਂਡ ਦੇ ਦੂਜੇ ਟੈਸਟ ''ਚ ਦਰਸ਼ਕਾਂ ਨੂੰ ਪੂਰੀ ਸਮਰੱਥਾ ਨਾਲ ਆਉਣ ਦੀ ਇਜਾਜ਼ਤ

Tuesday, Mar 15, 2022 - 02:32 PM (IST)

ਵੈਸਟਇੰਡੀਜ਼-ਇੰਗਲੈਂਡ ਦੇ ਦੂਜੇ ਟੈਸਟ ''ਚ ਦਰਸ਼ਕਾਂ ਨੂੰ ਪੂਰੀ ਸਮਰੱਥਾ ਨਾਲ ਆਉਣ ਦੀ ਇਜਾਜ਼ਤ

ਬ੍ਰਿਜਟਾਊਨ (ਵਾਰਤਾ)- ਬਾਰਬਾਡੋਸ ਦੀ ਰਾਜਧਾਨੀ ਬ੍ਰਿਜਟਾਊਨ ਦੇ ਕੇਨਿੰਗਸਟਨ ਓਵਲ 'ਚ ਵੈਸਟਇੰਡੀਜ਼ ਅਤੇ ਇੰਗਲੈਂਡ ਵਿਚਾਲੇ ਖੇਡੇ ਜਾਣ ਵਾਲੇ ਦੂਜੇ ਕ੍ਰਿਕਟ ਟੈਸਟ ਮੈਚ ਵਿਚ ਦਰਸ਼ਕਾਂ ਨੂੰ ਪੂਰੀ ਸਮਰੱਥਾ ਨਾਲ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।

ਵੈਸਟਇੰਡੀਜ਼ ਕ੍ਰਿਕਟ ਨੇ ਕਿਹਾ ਕਿ ਬਾਰਬਾਡੋਸ ਸਰਕਾਰ ਵੱਲੋਂ 14 ਮਾਰਚ ਨੂੰ ਲਏ ਗਏ ਇਕ ਫ਼ੈਸਲੇ ਤੋਂ ਬਾਅਦ ਇਸ ਨੂੰ ਪੂਰੀ ਤਰ੍ਹਾਂ ਟੀਕਾਕਰਣ ਵਾਲੇ ਦਰਸ਼ਕਾਂ ਲਈ 100 ਪ੍ਰਤੀਸ਼ਤ ਸਮਰੱਥਾ ਨਾਲ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਇਸ ਤੋਂ ਇਲਾਵਾ ਦਰਸ਼ਕਾਂ ਨੂੰ ਬੈਂਕਸ ਪਾਰਟੀ ਸਟੈਂਡ ਵਿਚ ਦਾਖ਼ਲ ਹੋਣ ਲਈ ਹੁਣ ਇਕ ਰੈਪਿਡ ਐਂਟੀਜੇਨ ਟੈਸਟ ਕਰਵਾਉਣ ਦੀ ਲੋੜ ਨਹੀਂ ਹੋਵੇਗੀ, ਸਾਰੇ ਦਰਸ਼ਕਾਂ ਨੂੰ ਹੁਣ ਸਿਰਫ਼ ਕੋਵਿਡ-19 ਵੈਕਸੀਨ ਲੈਣ ਅਤੇ ਆਪਣੇ ਟੀਕਾਕਰਨ ਦੇ ਦਸਤਾਵੇਜ਼ ਪੇਸ਼ ਕਰਨ ਦੀ ਲੋੜ ਹੋਵੇਗੀ।


author

cherry

Content Editor

Related News