ਵੱਖ-ਵੱਖ ਦੇਸ਼ਾਂ ਦੇ ਝੰਡਿਆਂ ਵਾਲੇ ਬੂਟ ਪਾ ਮੈਦਾਨ ''ਚ ਉਤਰਿਆ ਸਪੇਨ ਦਾ ਇਹ ਖਿਡਾਰੀ, ਜਾਣੋ ਕੀ ਰਹੀ ਵਜ੍ਹਾ
Saturday, Jul 11, 2026 - 10:51 AM (IST)
ਸਪੋਰਟਰਸ ਡੈਸਕ : ਫੀਫਾ ਵਰਲਡ ਕੱਪ ਵਿੱਚ ਸਿਰਫ 18 ਸਾਲ ਦੀ ਉਮਰ ਵਿੱਚ ਲੈਮਿਨ ਯਮਲ ਟੂਰਨਾਮੈਂਟ ਦੇ ਸਭ ਤੋਂ ਵੱਡੇ ਸਟਾਰਸ ਵਿੱਚੋਂ ਇਕ ਬਣ ਗਏ ਹਨ । ਫੈਨਸ ਮੈਦਾਨ 'ਤੇ ਉਸ ਦੇ ਹੁਨਰ, ਰਫਤਾਰ ਅਤੇ ਆਤਮਵਿਸ਼ਵਾਸ ਦੀ ਤਾਰੀਫ ਕਰਦੇ ਹਨ ਪਰ ਕਈ ਲੋਕਾਂ ਨੇ ਉਸ ਦੇ ਫੁੱਟਬਾਲ ਬੂਟ 'ਤੇ ਇਕ ਛੋਟੀ ਜਿਹੀ ਚੀਜ਼ ਵੀ ਦੇਖੀ, ਜਿਸਦਾ ਬਹੁਤ ਨਿੱਜੀ ਮਤਲਬ ਹੈ ।
ਯਮਲ ਦੇ ਖਾਸ ਤੌਰ 'ਤੇ ਬਣੇ ਐਡੀਡਾਸ F50 ਬੂਟ 'ਤੇ 2 ਝੰਡੇ ਬਣੇ ਹਨ । ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਵਿੱਚ ਕੋਈ ਵੀ ਸਪੇਨ ਦਾ ਝੰਡਾ ਨਹੀਂ ਹੈ । ਇਕ ਝੰਡਾ ਮੋਰਾਕੋ ਦਾ ਹੈ, ਜੋ ਉਸ ਦੇ ਪਿਤਾ ਮੁਨੀਰ ਨਸਰਾਓਈ ਦਾ ਦੇਸ਼ ਹੈ, ਉਸ ਦਾ ਜਨਮ ਲਾਰਾਚੇ ਵਿੱਚ ਹੋਇਆ ਸੀ । ਦੂਜਾ ਝੰਡਾ ਇਕਵੇਟੋਰੀਅਲ ਗਿਨੀ ਦਾ ਹੈ, ਜਿੱਥੇ ਉਸ ਦੀ ਮਾਂ ਸ਼ੀਲਾ ਐਬਾਨਾ ਦਾ ਜਨਮ ਬਾਟਾ ਸ਼ਹਿਰ ਵਿੱਚ ਹੋਇਆ ਸੀ ।
ਸਪੇਨ ਨੂੰ ਚੁਣਨ ਤੋਂ ਪਹਿਲਾ, ਮੋਰਾਕੋ ਅਤੇ ਇਕਵੇਟੋਰੀਅਲ ਗਿਨੀ ਦੋਵਾਂ ਨੇ ਯਮਲ ਨੂੰ ਆਪਣੀ ਨੈਸ਼ਨਲ ਟੀਮਾਂ ਲਈ ਖੇਡਣ ਦਾ ਸੱਦਾ ਦਿੱਤਾ ਸੀ, ਪਰ ਉਸ ਨੇ ਸਪੇਨ ਵਲੋਂ ਖੇਡਣ ਦਾ ਫੈਸਲਾ ਕੀਤਾ, ਜਿੱਥੇ ਕਿ ਉਸ ਦਾ ਜਨਨ ਹੋਇਆ ਅਤੇ ਜਿੱਥੇ ਉਹ ਬਚਪਨ ਤੋਂ ਖੇਡਦਾ ਆ ਰਿਹਾ ਹੈ । ਆਪਣੇ ਫੈਸਲੇ ਦੇ ਬਾਰੇ ਦੱਸਦੇ ਹੋਏ ਉਸ ਨੇ ਕਿਹਾ ਕਿ, ਮੈਂ ਆਪਣੇ ਆਪ ਨੂੰ ਸਪੇਨਿਸ਼ ਮਹਿਸੂਸ ਕਰਦਾ ਹਾਂ । ਮੈਂ ਬਚਪਨ ਤੋਂ ਹੀ ਸਪੇਨ ਲਈ ਖੇਡਦਾ ਰਿਹਾ ਹਾਂ।
ਇਸ ਦੇ ਬਾਵਜ਼ੂਦ, ਉਸ ਦੇ ਬੂਟ 'ਤੇ ਬਣੇ ਦੋ ਝੰਡੇ ਦਿਖਾਈ ਦਿੰਦੇ ਹਨ ਕਿ ਉਹ ਕਦੇ ਵੀ ਪਰਿਵਾਰ ਦੀਆਂ ਜੜ੍ਹਾਂ ਨਹੀਂ ਭੁੱਲਿਆ ਹੈ । ਇਹ ਉਨ੍ਹਾਂ ਦੇਸ਼ਾਂ ਨੂੰ ਇਕ ਖਾਮੌਸ਼ੀ ਸ਼ਰਧਾਂਜਲੀ ਹੈ ਜਿਨਾ ਨੇ ਉਸ ਦੇ ਪਿਤਾ ਨੂੰ ਸਾਭਿਆ ਅਤੇ ਉਸ ਨੂੰ ਇਕ ਚੰਗਾ ਖਿਡਾਰੀ ਬਣਨ ਵਿੱਚ ਮਦਦ ਕੀਤੀ ਜੋ ਕਿ ਉਹ ਅੱਜ ਹੈ ।
ਯਮਲ ਲਈ ਉਨ੍ਹਾਂ ਝੰਡਿਆਂ ਨੂੰ ਪਾਉਣਾ ਸਿਰਫ ਇਜ਼ਰਾਇਲ ਦੀ ਪਸੰਦ ਤੋਂ ਕੀਤੇ ਜ਼ਿਆਦਾ ਹੈ । ਇਹ ਮਾਣ ਦੇ ਨਾਲ ਯਾਦ ਕਰਵਾਉਣ ਵਾਲੀ ਗੱਲ ਹੈ ਕਿ ਪਛਾਣ ਉਸ ਜਗ੍ਹਾ ਦਾ ਵੀ ਸਨਮਾਨ ਕਰ ਸਕਦੀ ਹੈ ਜਿੱਥੋ ਤੁਸੀਂ ਆਏ ਹੋਵੋ ਅਤੇ ਉਸ ਦੇਸ਼ ਦਾ ਵੀ ਜਿੱਥੋਂ ਤੁਸੀਂ ਖੇਡਣ ਲਈ ਚੁਣੇ ਗਏ ਹੋਵੋ।
