ਇਕ ਹਾਰ ਤੇ ਸਭ ਖ਼ਤਮ ! ਦੁਨੀਆ ਦੇ ਸਭ ਤੋਂ ਦਿੱਗਜ ਫੁੱਟਬਾਲਰਾਂ ''ਚੋਂ ਇਕ ਨੇ ਕਰ''ਤਾ ਸੰਨਿਆਸ ਦਾ ਐਲਾਨ

Monday, Jul 06, 2026 - 10:12 AM (IST)

ਇਕ ਹਾਰ ਤੇ ਸਭ ਖ਼ਤਮ ! ਦੁਨੀਆ ਦੇ ਸਭ ਤੋਂ ਦਿੱਗਜ ਫੁੱਟਬਾਲਰਾਂ ''ਚੋਂ ਇਕ ਨੇ ਕਰ''ਤਾ ਸੰਨਿਆਸ ਦਾ ਐਲਾਨ

ਸਪੋਰਟਸ ਡੈਸਕ- ਫੁੱਟਬਾਲ ਦੇ ਸਭ ਤੋਂ ਵੱਡੇ ਟੂਰਨਾਮੈਂਟ ਫੀਫਾ ਵਿਸ਼ਵ ਕੱਪ ਦਾ ਖ਼ੁਮਾਰ ਇਸ ਸਮੇਂ ਫੁੱਟਬਾਲ ਫੈਨਜ਼ ਦੇ ਸਿਰਾਂ 'ਤੇ ਪੂਰੀ ਤਰ੍ਹਾਂ ਛਾਇਆ ਹੋਇਆ ਹੈ। ਇਸੇ ਦੌਰਾਨ ਬੀਤੇ ਦਿਨ ਰਾਊਂਡ-16 ਦੇ ਇਕ ਮੁਕਾਬਲੇ 'ਚ ਦੁਨੀਆ ਦੀ ਸਭ ਤੋਂ ਸਫ਼ਲ ਟੀਮ ਤੇ 5 ਵਾਰ ਦੀ ਫੀਫਾ ਚੈਂਪੀਅਨ ਬ੍ਰਾਜ਼ੀਲ ਨੂੰ ਨਾਰਵੇ ਹੱਥੋਂ ਮਿਲੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਮਗਰੋਂ ਬ੍ਰਾਜ਼ੀਲ ਟੂਰਨਾਮੈਂਟ 'ਚੋਂ ਬਾਹਰ ਹੋ ਗਈ ਹੈ। ਇਸ ਮੈਚ ਮਗਰੋਂ ਫੁੱਟਬਾਲ ਫੈਨਜ਼ ਨੂੰ ਇਕ ਬਹੁਤ ਵੱਡਾ ਝਟਕਾ ਲੱਗਾ, ਜਦੋਂ ਬ੍ਰਾਜ਼ੀਲ ਦੇ ਦਿੱਗਜ ਫੁੱਟਬਾਲਰ ਨੇਮਾਰ ਨੇ ਨਾਰਵੇ ਹੱਥੋਂ ਮਿਲੀ ਦਿਲ ਤੋੜਨ ਵਾਲੀ ਹਾਰ ਤੋਂ ਬਾਅਦ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। 

ਮੈਚ ਖ਼ਤਮ ਹੋਣ ਤੋਂ ਬਾਅਦ ਨੇਮਾਰ ਮੈਦਾਨ 'ਤੇ ਭਾਵੁਕ ਹੋ ਗਏ ਅਤੇ ਕੈਮਰੇ ਅੱਗੇ ਹੀ ਰੋ ਪਏ। ਉਨ੍ਹਾਂ ਨੇ ਇਕ ਇੰਟਰਵਿਊ 'ਚ ਭਾਵੁਕ ਹੁੰਦਿਆਂ ਕਿਹਾ, "ਮੈਂ ਬਹੁਤ ਕੋਸ਼ਿਸ਼ ਕੀਤੀ। ਮੇਰਾ ਸਫ਼ਰ ਇਸੇ ਮੈਟਲਾਈਫ ਸਟੇਡੀਅਮ (ਨਿਊ ਜਰਸੀ) ਤੋਂ ਸ਼ੁਰੂ ਹੋਇਆ ਸੀ ਅਤੇ ਅੱਜ ਇੱਥੇ ਹੀ ਖ਼ਤਮ ਹੋ ਗਿਆ। ਹੁਣ ਸਭ ਖ਼ਤਮ ਹੋ ਗਿਆ ਹੈ।"

🇧🇷 One last dance on the world stage, one final tear as Brazil's World Cup journey comes to an end.

Thank you for the magic, the goals, and the unforgettable moments, Neymar.

The King of the Joga Bonito era bows out.

Writer: Daniyalpic.twitter.com/TtkrijNwXn

— Mario Nawfal (@MarioNawfal) July 6, 2026

34 ਸਾਲਾ ਨੇਮਾਰ ਇਸ ਵਿਸ਼ਵ ਕੱਪ 'ਚ ਸਿਰਫ਼ ਦੋ ਮੈਚਾਂ 'ਚ ਸਬਸਟੀਚਿਊਟ ਵਜੋਂ ਮੈਦਾਨ 'ਤੇ ਉਤਰੇ ਸਨ। ਨਾਰਵੇ ਖ਼ਿਲਾਫ਼ ਖੇਡੇ ਗਏ ਆਪਣੇ ਆਖ਼ਰੀ ਮੈਚ ਵਿੱਚ ਉਨ੍ਹਾਂ ਨੇ ਦੂਜੇ ਹਾਫ ਵਿੱਚ ਆ ਕੇ ਸਟੌਪੇਜ ਟਾਈਮ ਦੌਰਾਨ ਪੈਨਲਟੀ ਰਾਹੀਂ ਬ੍ਰਾਜ਼ੀਲ ਲਈ ਇੱਕੋ-ਇਕ ਗੋਲ ਕੀਤਾ, ਪਰ ਉਹ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ, ਜਿਸ ਕਾਰਨ ਬ੍ਰਾਜ਼ੀਲ ਨੂੰ ਟੂਰਨਾਮੈਂਟ ਤੋਂ ਬਾਹਰ ਹੋਣਾ ਪੈ ਗਿਆ ਹੈ।

ਜ਼ਿਕਰਯੋਗ ਹੈ ਕਿ ਨੇਮਾਰ ਬ੍ਰਾਜ਼ੀਲ ਦੇ ਸਭ ਤੋਂ ਸਫ਼ਲ ਫੁੱਟਬਾਲਰ ਹਨ। ਉਸ ਨੇ ਬ੍ਰਾਜ਼ੀਲ ਵੱਲੋਂ 130 ਅੰਤਰਰਾਸ਼ਟਰੀ ਮੈਚ ਖੇਡੇ ਹਨ, ਜਿਨ੍ਹਾਂ 'ਚ ਉਸ ਨੇ 80 ਗੋਲ ਅਤੇ 58 ਅਸਿਸਟ ਕੀਤੇ ਹਨ। ਨੇਮਾਰ ਨੇ ਸਾਲ 2010 'ਚ ਇੰਟਰਨੈਸ਼ਨਲ ਡੈਬਿਊ ਕੀਤਾ ਸੀ ਅਤੇ ਉਹ 4 ਵਿਸ਼ਵ ਕੱਪ ਟੂਰਨਾਮੈਂਟਾਂ ਦਾ ਹਿੱਸਾ ਰਹੇ ਹਨ। ਉਸ ਦੀ ਅਗਵਾਈ 'ਚ ਬ੍ਰਾਜ਼ੀਲ ਨੇ 2012 ਓਲੰਪਿਕ ਵਿੱਚ ਸਿਲਵਰ ਅਤੇ 2016 ਰੀਓ ਓਲੰਪਿਕ 'ਚ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚਿਆ ਸੀ। ਕਲੱਬ ਲੈਵਲ 'ਤੇ ਅਣਗਿਣਤ ਟਰਾਫੀਆਂ ਜਿੱਤਣ ਵਾਲਾ ਨੇਮਾਰ ਬ੍ਰਾਜ਼ੀਲ ਦੀ ਸੀਨੀਅਰ ਟੀਮ ਨਾਲ ਸਿਰਫ਼ 2013 ਦੀ ਕਨਫੈਡਰੇਸ਼ਨ ਕੱਪ ਟਰਾਫੀ ਹੀ ਜਿੱਤ ਸਕੇ, ਪ ਹੁਣ ਉਸ ਦੇ ਫੈਨਜ਼ ਕਲੱਬ ਟੂਰਨਾਮੈਂਟਾਂ 'ਚ ਉਸ ਨੂੰ ਖੇਡਦਾ ਦੇਖਣ ਲਈ ਉਤਸ਼ਾਹਿਤ ਰਹਿਣਗੇ।

ਇਹ ਵੀ ਪੜ੍ਹੋ- ਭੱਖ਼ਦੀ ਗਰਮੀ 'ਚ ਰਜਾਈਆਂ-ਕੰਬਲ ਲੈ ਕੇ ਫ਼ਿਰਦੈ ਇਹ ਬੰਦਾ ! ਹੱਡ ਚੀਰਵੀਂ ਠੰਡ 'ਚ ਖਾਂਦੈ ਬਰਫ਼

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News