7 ਨੰਬਰ ਛੱਡ 21 ਨੰਬਰ ਦੀ ਜਰਸੀ ਪਾ ਮੈਦਾਨ ''ਤੇ ਉਤਰੇ ਰੋਨਾਲਡੋ, ਜਿੱਤ ਤੋਂ ਬਾਅਦ ਇਸ ਕਾਰਨ ਹੋਏ ਬਾਅਦ ਭਾਵੁਕ, ਵੀਡੀਓ
Friday, Jul 03, 2026 - 10:55 AM (IST)
ਸਪੋਰਟਸ ਡੈਸਕ : ਕ੍ਰਿਸਟੀਆਨੋ ਰੋਨਾਲਡੋ ਲਈ ਵੀਰਵਾਰ ਦੀ ਰਾਤ ਸਿਰਫ ਜਿੱਤ ਦੀ ਖੁਸ਼ੀ ਨਹੀਂ ਸੀ, ਜਦਕਿ ਇਕ ਅਜਿਹੇ ਸਾਥੀ ਦੀ ਯਾਦ ਵੀ ਸੀ, ਜਿਸ ਦੀ ਕਮੀ ਅੱਜ ਵੀ ਪੁਰਤਗਾਲ ਦੀ ਟੀਮ ਨੂੰ ਘਾਟ ਮਹਿਸੂਸ ਹੁੰਦੀ ਹੈ । ਫੀਫਾ ਵਰਲਡ ਕੱਪ ਦੇ ਰਾਊਡ ਆਫ 32 ਵਿੱਚ ਕ੍ਰੋਏਸ਼ੀਆ ਨੂੰ 2-1 ਨਾਲ ਹਰਾਉਣ ਤੋਂ ਬਾਅਦ ਰੋਨਾਲਡੋ ਦੀਆਂ ਅੱਖਾਂ ਭਰ ਆਈਆਂ । ਮੈਚ ਖਤਮ ਹੁੰਦੇ ਹੀ ਭਾਵੁਕ ਨਜ਼ਰ ਆਏ ਅਤੇ ਮੈਦਾਨ ਦੇ ਬਾਹਰ ਨਿਕਲਦੇ ਸਮੇਂ ਅੱਥਰੂ ਨਹੀਂ ਰੋਕ ਸਕੇ ।
ਇਸ ਖਾਸ ਮੁਕਾਬਲੇ ਵਿੱਚ ਰੋਨਾਲਡੋ ਨੇ ਆਪਣੇ ਸਾਥੀ ਡਿਯੋਗੋ ਜੋਟਾ ਦੀ 21 ਨੰਬਰ ਦੀ ਜਰਸੀ ਪਾ ਕੇ ਮੈਦਾਨ ਵਿੱਚ ਕਦਮ ਰੱਖਿਆ । ਪੁਰਤਗਾਲ ਦੀ ਪੂਰੀ ਟੀਮ ਦੇ ਜੋਟਾ ਨੂੰ ਸ਼ਰਧਾਂਜਲੀ ਦਿੱਤੀ । ਦਰਅਸਲ 3 ਜੁਲਾਈ 2026 ਨੂੰ ਜੋਟਾ ਦੀ ਮੌਤ ਪਹਿਲੀ ਬਰਸੀ ਸੀ । ਰੋਨਾਲਡੋ ਵੈਸੇ ਤਾਂ 7 ਨੰਬਰ ਦੀ ਜਰਸੀ ਪਾਉਂਦਾ ਹੈ ।
ਕਾਰ ਹਾਦਸੇ ਵਿੱਚ ਹੋਈ ਸੀ ਜੋਟਾ ਦੀ ਮੌਤ
ਲਿਵਰਪੂਲ ਦੇ ਸਟਾਰ ਫਾਰਵਰਡ ਡਿਯੋਗੋ ਜੋਟਾ ਅਤੇ ਉਸ ਦੇ ਭਰਾ ਆਂਦਰੇ ਸਿਲਵਾ ਦੀ 3 ਜੁਲਾਈ 2025 ਨੂੰ ਸਪੇਨ ਵਿਚ ਇਕ ਦਰਦਨਾਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ । ਇਸ ਹਾਦਸਾ ਉਸ ਦੇ ਵਿਆਹ ਦੇ ਸਿਰਫ 11 ਦਿਨ ਬਾਅਦ ਹੋਈ ਸੀ । ਜੋਟਾ ਨੇ ਆਪਣੀ ਲੰਬੇ ਸਮੇਂ ਦੀ ਸਾਥੀ ਰੂਟੇ ਕਾਰਡੋਸੋ ਨਾਲ ਵਿਆਹ ਕੀਤਾ ਸੀ ਪਰ ਖੁਸ਼ੀਆ ਦਾ ਇਹ ਸਫਰ ਜ਼ਿਆਦਾ ਲੰਮਾ ਸਮਾਂ ਨਹੀਂ ਚਲ ਸਕਿਆ ।
ਕ੍ਰੋਏਸ਼ੀਆ ਨੇ ਪਹਿਲਾ ਕੀਤਾ ਗੋਲ
ਮੈਚ ਵਿੱਚ ਸ਼ੁਰੂਆਤ ਪੁਰਤਗਾਲ ਲਈ ਆਸਾਨ ਨਹੀ ਰਹੀ । ਦੂਜੇ ਹਾਫ ਦੇ 53ਵੇਂ ਮਿੰਨਟ ਵਿੱਚ ਇਵਾਨ ਪੇਰਿਸਿਚ ਨੇ ਗੋਲ ਕਰ ਕੇ ਕ੍ਰੋਏਸ਼ੀਆ ਨੂੰ 1-0 ਦੀ ਬੜਤ ਦਵਾ ਦਿੱਤੀ । ਇਸ ਦੇ ਬਾਅਦ ਪੁਰਤਗਾਲ 'ਤੇ ਬਾਹਰ ਹੋਣ ਦਾ ਖਤਰਾ ਮੰਡਰਾਉਣ ਲੱਗਿਆ ।
ਇਸ ਤੋਂ ਬਾਅਦ 68ਵੇਂ ਮਿੰਟ ਵਿੱਚ VAR (Video Assistant Referee) ਰਿਵਿਊ ਤੋਂ ਬਾਅਦ ਪੁਰਤਗਾਲ ਨੂੰ ਪੇਨਾਲਟੀ ਮਿਲੀ । ਰੋਨਾਲਡੋ ਨੇ ਬਿਨਾ ਕੋਈ ਗਲਤੀ ਕੀਤੇਂ ਗੋਲ ਕਰ ਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ । ਇਸ ਗੋਲ ਨੇ ਪੁਰਤਗਾਲ ਦੀ ਵਾਪਸੀ ਦੀ ਉਮੀਦ ਨੂੰ ਜਗਾ ਦਿੱਤਾ ।
ਸਟਾਪੇਜ਼ ਟਾਇਮ ਵਿੱਚ ਮਿਲਿਆ ਜਿੱਤ ਦਾ ਤੋਅਫਾ
ਜਦੋਂ ਮੁਕਾਬਲਾ ਆਖਰੀ ਸਮੇਂ ਵਲ ਵਧਦਾ ਦਿਖਾਈ ਦੇ ਰਿਹਾ ਸੀ ਤਾਂ ਸਟੇਪੇਜ਼ ਟਾਇਮ ਦੇ ਚੌਥੇ ਮਿੰਟ ਵਿੱਚ ਰਾਫੇਲ ਨੇ ਸ਼ਾਨਦਾਰ ਕ੍ਰਾਸ 'ਤੇ ਗੋਂਕਾਲੋ ਰਾਮੋਸ ਨੇ ਹੇਡਰ ਲਗਾ ਕੇ ਗੋਲ ਕਰ ਦਿੱਤਾ । ਇਸ ਗੋਲ ਨੇ ਪੁਰਤਗਾਲ ਨੂੰ 2-1 ਦੀ ਰੋਮਾਂਚਕ ਜਿੱਤ ਦਵਾ ਦਿੱਤੀ । ਇਸ ਦੇ ਕੁਝ ਹੀ ਸਮੇਂ ਬਾਅਦ ਕ੍ਰੋਏਸ਼ੀਆ ਨੇ ਬਰਾਬਰੀ ਦਾ ਗੋਲ ਵੀ ਕੀਤਾ ਪਰ VAR ਜਾਂਚ ਵਿੱਚ ਜੋਸਕੋ ਗਵਾਰਡਿਯੋਲ ਆਫਸਾਇਡ ਹੋਣ ਕਾਰਨ ਗੋਲ ਰੱਦ ਕਰ ਦਿੱਤਾ ਗਿਆ।
ਹੁਣ ਸਪੇਨ ਨਾਲ ਹੋਵੋਗਾ ਮੁਕਾਬਲਾ
ਇਸ ਜਿੱਤ ਦੇ ਨਾਲ ਹੀ ਪੁਰਤਗਾਲ ਨੇ ਪ੍ਰੀ-ਕੁਆਰਟਰ ਫਾਇਨਲ (ਰਾਊਡ ਆਫ 16 ) ਵਿੱਚ ਜਗ੍ਹਾ ਬਣਾ ਲਈ ਹੈ । ਹੁਣ ਇਸ ਦਾ ਸਾਹਮਣਾ ਸੋਮਵਾਰ ਨੂੰ ਡਲਾਸ ਸਟੋਡੀਅਮ ਵਿੱਚਟ ਸਪੇਨ ਨਾਲ ਹੋਵੇਗਾ । ਇਹ ਮੁਕਾਬਲਾ ਟੂਰਨਾਮੈਂਟ ਦੇ ਸਭ ਤੋਂ ਵੱਡੇ ਮੁਕਾਬਲੇ ਵਿੱਚੋਂ ਇਕ ਮੰਨਿਆ ਜਾ ਰਿਹਾ ਹੈ ।
