FIFA ਵਿਸ਼ਵ ਕੱਪ ''ਚ ਮੈਸੀ ਨੇ ਰਚਿਆ ਇਤਿਹਾਸ ! ਅਜਿਹਾ ਕਰਨ ਵਾਲਾ ਬਣਿਆ ਦੁਨੀਆ ਦਾ ਪਹਿਲਾ ਫੁੱਟਬਾਲਰ
Sunday, Jun 28, 2026 - 12:26 PM (IST)
ਸਪੋਰਟਸ ਡੈਸਕ- ਇਸ ਸਮੇਂ ਪੂਰੀ ਦੁਨੀਆ ਫੁੱਟਬਾਲ ਦੇ ਮਹਾਕੁੰਭ ਫੀਫਾ ਵਿਸ਼ਵ ਕੱਪ ਦੇ ਰੰਗ 'ਚ ਰੰਗੀ ਹੋਈ ਹੈ। ਦੁਨੀਆ ਦੀਆਂ 60 ਟੀਮਾਂ ਖ਼ਿਤਾਬ ਜਿੱਤਣ ਦੀ ਰੇਸ 'ਚ ਦੌੜ ਰਹੀਆਂ ਹਨ। ਇਸੇ ਦੌਰਾਨ ਅਰਜਨਟੀਨਾ ਦੇ ਮਹਾਨ ਫੁੱਟਬਾਲਰ ਲਿਓਨਲ ਮੈਸੀ ਨੇ ਫੀਫਾ ਵਿਸ਼ਵ ਕੱਪ 2026 'ਚ ਜਾਰਡਨ ਖ਼ਿਲਾਫ਼ ਖੇਡੇ ਗਏ ਮੈਚ 'ਚ ਇਤਿਹਾਸ ਰਚ ਦਿੱਤਾ ਹੈ। ਮੈਸੀ ਦੁਨੀਆ ਦਾ ਅਜਿਹਾ ਖਿਡਾਰੀ ਬਣ ਗਿਆ ਹੈ, ਜਿਸ ਨੇ ਲਗਾਤਾਰ 7 ਵਿਸ਼ਵ ਕੱਪ ਮੈਚਾਂ 'ਚ ਗੋਲ ਕੀਤਾ ਹੈ।
ਮੈਸੀ ਦਾ ਇਹ ਸ਼ਾਨਦਾਰ ਸਫ਼ਰ 2022 ਦੇ ਕਤਰ ਵਿਸ਼ਵ ਕੱਪ ਤੋਂ ਸ਼ੁਰੂ ਹੋਇਆ ਸੀ, ਜਿੱਥੇ ਉਨ੍ਹਾਂ ਨੇ ਨਾਕਆਊਟ ਗੇੜ ਦੇ ਸਾਰੇ ਮੈਚਾਂ 'ਚ ਗੋਲ ਕੀਤੇ ਸਨ। ਹੁਣ 2026 ਵਿਸ਼ਵ ਕੱਪ ਵਿੱਚ ਵੀ ਉਸ ਨੇ ਆਪਣੀ ਉਸੇ ਜ਼ਬਰਦਸਤ ਫਾਰਮ ਨੂੰ ਬਰਕਰਾਰ ਰੱਖੀ ਹੈ। ਮੈਸੀ ਨੇ ਜਰਮਨੀ ਦੇ ਧਾਕੜ ਮਿਰਾਸਲੋਵ ਕਲਾਜੇ ਦੇ 16 ਗੋਲਾਂ ਦਾ ਰਿਕਾਰਡ ਤੋੜ ਕੇ ਇਹ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ।
ਇਹ ਵੀ ਪੜ੍ਹੋ- 18 ਦਿਨਾਂ ਦੇ ਜਵਾਕ ਨੂੰ ਛਾਤੀ ਨਾਲ ਲਾਈ ਮਲਬੇ 'ਚ ਦੱਬੀ ਰਹੀ ਮਾਂ ! ਇੰਝ ਦਿੱਤੀ ਮੌਤ ਨੂੰ ਮਾਤ
ਫੀਫਾ ਵਿਸ਼ਵ ਕੱਪ 2026 'ਚ ਜਾਰਡਨ ਵਿਰੁੱਧ ਖੇਡੇ ਗਏ ਇਸ ਮੁਕਾਬਲੇ ਵਿੱਚ ਮੈਸੀ ਨੇ ਮੈਚ ਦੇ ਸ਼ੁਰੂਆਤੀ ਹਾਫ਼ ਵਿੱਚ ਹੀ ਸ਼ਾਨਦਾਰ ਗੋਲ ਕਰ ਕੇ ਆਪਣੀ ਟੀਮ ਨੂੰ ਮਜ਼ਬੂਤ ਸਥਿਤੀ ਵਿੱਚ ਪਹੁੰਚਾਇਆ। 39 ਸਾਲ ਦੀ ਉਮਰ 'ਚ ਵੀ ਮੈਸੀ ਗਰਾਊਂਡ 'ਤੇ ਜਵਾਨ ਖਿਡਾਰੀਆਂ ਵਾਂਗ ਚੁਸਤੀ ਦਿਖਾ ਰਿਹਾ ਹੈ। ਉਨ੍ਹਾਂ ਦਾ ਇਹ ਰਿਕਾਰਡ ਇਹ ਸਾਬਿਤ ਕਰਦਾ ਹੈ ਕਿ ਉਹ ਅਜੇ ਵੀ ਵਿਸ਼ਵ ਫੁੱਟਬਾਲ ਦੇ ਸਭ ਤੋਂ ਖ਼ਤਰਨਾਕ ਸਟ੍ਰਾਈਕਰਾਂ 'ਚੋਂ ਇੱਕ ਹਨ।
ਇਸ ਤੋਂ ਇਲਾਵਾ ਮੈਸੀ ਦੇ ਫੀਫਾ ਵਿਸ਼ਵ ਕੱਪ 'ਚ ਹੁਣ ਤੱਕ 19 ਗੋਲ ਹੋ ਗਏ ਹਨ, ਜਦਕਿ ਇੰਟਰਨੈਸ਼ਨਲ ਫੁੱਟਬਾਲ 'ਚ ਮੈਸੀ ਨੇ 202 ਮੈਚਾਂ 'ਚ 123 ਗੋਲ ਕੀਤੇ ਹਨ, ਜਿਸ ਨਾਲ ਉਹ ਸਭ ਤੋਂ ਵੱਧ ਅੰਤਰਰਾਸ਼ਟਰੀ ਗੋਲ ਕਰਨ ਦੇ ਮਾਮਲੇ 'ਚ ਦੁਨੀਆ 'ਚ ਦੂਜੇ ਨੰਬਰ 'ਤੇ ਕਾਬਜ਼ ਹੈ। ਇਸ ਮਾਮਲੇ 'ਚ ਪੁਰਤਗਾਲੀ ਦਿੱਗਜ ਕ੍ਰਿਸਚਿਆਨੋ ਰੋਨਾਲਡੋ 145 ਗੋਲ ਨਾਲ ਟਾਪ 'ਤੇ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ- ਹੁਣ ਹਫ਼ਤੇ 'ਚ ਸਿਰਫ਼ 4 ਦਿਨ ਕਰਨਾ ਪਵੇਗਾ ਕੰਮ, 3 ਦਿਨ ਛੁੱਟੀ ! ਦੁਬਈ 'ਚ ਕਰਮਚਾਰੀਆਂ ਦੀਆਂ ਲੱਗੀਆਂ ਮੌਜਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
