ਸਪੇਨ ਦੇ ਫੁੱਟਬਾਲਰ ਕਮਾਚੋ ਨੇ 30 ਸਾਲ ਦੀ ਉਮਰ ''ਚ ਲਿਆ ਸੰਨਿਆਸ
Tuesday, Sep 15, 2020 - 07:50 PM (IST)
ਵੋਲਫਸਬਰਗ (ਜਰਮਨੀ)- ਸਪੇਨ ਅਤੇ ਐਟਲੇਟਿਕੋ ਮੈਡ੍ਰਿਡ ਦੇ ਸਾਬਕਾ ਮਿਡਫੀਲਡਰ ਇਗਨੇਸਿਓ ਕਮਾਚੋ ਦੀ ਸੱਟ ਠੀਕ ਨਹੀਂ ਹੋਣ ਕਾਰਨ ਸੋਮਵਾਰ ਨੂੰ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। 30 ਸਾਲਾ ਕਮਾਚੋ 2017 'ਚ ਵੋਲਫਸਬਰਗ ਵਲੋਂ ਜਰਮਨ ਕੱਪ ਦੇ ਦੌਰਾਨ ਜ਼ਖਮੀ ਹੋ ਗਏ ਸਨ।
ਇਸ ਤੋਂ ਬਾਅਦ ਉਸ ਦੇ ਪੰਜ ਅਪ੍ਰੇਸ਼ਨ ਹੋਏ ਸਨ। ਉਨ੍ਹਾਂ ਨੇ ਆਪਣਾ ਆਖਰੀ ਮੁਕਾਬਲਾ (ਮੈਚ) ਸਤੰਬਰ 2018 'ਚ ਖੇਡਿਆ ਸੀ। ਕਮਾਚੋ ਨੇ ਕਿਹਾ ਕਿ ਇਹ ਆਸਾਨ ਨਹੀਂ ਸੀ। ਪਿਛਲੇ ਤਿੰਨ ਸਾਲਾ 'ਚ ਦਰਦ ਮੈਨੂੰ ਹਰ ਦਿਨ ਪ੍ਰੇਸ਼ਾਨ ਕਰਦਾ ਰਹਿੰਦਾ ਅਤੇ ਆਖਿਰ 'ਚ ਉਸ ਨੇ ਮੈਨੂੰ ਕਰੀਅਰ ਜਾਰੀ ਨਹੀਂ ਰੱਖਣ ਦਿੱਤਾ। ਕਮਾਚੋ ਦੇ ਰਹਿੰਦੇ ਹੋਏ ਐਟਲੇਟਿਕੋ ਨੇ 2010 'ਚ ਯੂਰੋਪਾ ਲੀਗ ਦਾ ਖਿਤਾਬ ਜਿੱਤਿਆ ਸੀ। ਉਨ੍ਹਾਂ ਨੇ ਸਪੇਨ ਵਲੋਂ ਜਰਮਨੀ ਵਿਰੁੱਧ 2014 'ਚ ਇਕ ਮੈਚ ਖੇਡਿਆ ਸੀ।