ਸਪੇਨ ਤੇ ਫਰਾਂਸ ਓਲੰਪਿਕ ਫੁੱਟਬਾਲ ਦੇ ਫਾਈਨਲ ''ਚ
Tuesday, Aug 06, 2024 - 04:55 PM (IST)

ਫਰਾਂਸ,- ਸਪੇਨ ਨੇ ਪਹਿਲੇ ਅੱਧ ਵਿਚ ਪਛੜਨ ਤੋਂ ਬਾਅਦ ਜੁਆਨਲੁ ਸਾਂਚੇਜ਼ ਵੱਲੋਂ ਕੀਤੇ ਗੋਲ ਦੀ ਮਦਦ ਨਾਲ ਮੋਰੱਕੋ ਨੂੰ 2 1 ਨਾਲ ਫਾਈਨਲ ਵਿਚ ਪ੍ਰਵੇਸ਼ ਕੀਤਾ। ਜ਼ਿਕਰਯੋਗ ਹੈ ਕਿ ਸਪੇਨ ਨੇ ਲਗਾਤਾਰ ਦੂਜੀ ਅਤੇ ਰਿਕਾਰਡ ਪੰਜਵੀਂ ਵਾਰ ਓਲੰਪਿਕ ਖੇਡਾਂ ਦੀ ਪੁਰਸ਼ ਵਰਗ ਦੇ ਫਾਈਨਲ ਵਿਚ ਪ੍ਰਵੇਸ਼ ਕੀਤਾ ਹੈ। ਸਪੇਨ ਫਾਈਨਲ ਵਿਚ ਮੇਜ਼ਬਾਨ ਫਰਾਂਸ ਨਾਲ ਭਿੜੇਗਾ। ਇਸ ਦੇ ਨਾਲ ਹੀ ਪਿਛੇ 32 ਸਾਲਾਂ ਵਿਚ ਪਹਿਲੀ ਵਾਰ ਹੈ ਕਿ ਯੂਰੋਪ ਦੀ ਕੋਈ ਟੀਮ ਸੋਨ ਤਗ਼ਮਾ ਜਿੱਤੇਗੀ।