ਸਵਿਟਜ਼ਰਲੈਂਡ ਨੂੰ ਹਰਾ ਕੇ ਸਪੇਨ ਮਹਿਲਾ ਯੂਰੋ ਕੱਪ ਦੇ ਸੈਮੀਫਾਈਨਲ ’ਚ
Saturday, Jul 19, 2025 - 11:52 PM (IST)

ਬਰਨ (ਸਵਿਟਜ਼ਰਲੈਂਡ)– ਸਪੇਨ ਨੇ ਦੋ ਪੈਨਲਟੀਆਂ ਤੋਂ ਖੁੰਝਣ ਦੇ ਬਾਵਜੂਦ ਮੇਜ਼ਬਾਨ ਸਵਿਟਜ਼ਰਲੈਂਡ ਨੂੰ 2-0 ਨਾਲ ਹਰਾ ਕੇ ਇਤਿਹਾਸ ਵਿਚ ਦੂਜੀ ਵਾਰ ਮਹਿਲਾ ਯੂਰੋ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ।ਇੱਥੇ ਖੇਡੇ ਗਏ ਕੁਆਰਟਰ ਫਾਈਨਲ ਦੇ ਪਹਿਲੇ ਹਾਫ ਵਿਚ ਪਿਨਾ ਨੇ ਸਪੇਨ ਲਈ ਕਈ ਮੌਕੇ ਬਣਾਏ ਪਰ ਮੇਜ਼ਬਾਨ ਟੀਮ ਦੀ ਮਜ਼ਬੂਤ ਰੱਖਿਆਲਾਈਨ ਦੇ ਕਾਰਨ ਹਾਫ ਤੱਕ ਦੋਵੇਂ ਟੀਮਾਂ ਗੋਲ ਕਰਨ ਵਿਚ ਅਸਫਲ ਰਹੀਆਂ। ਸਪੇਨ ਦੇ ਫਾਰਵਰਡ ਏਥੀਨੀਆ ਡੇਲ ਕੈਸਟਿਲੋ ਨੇ ਬੈਂਚ ਤੋਂ ਉਤਰ ਕੇ ਸਕੋਰਿੰਗ ਦੀ ਸ਼ੁਰੂਆਤ ਕੀਤੀ ਤੇ ਕਲਾਓਡੀਆ ਪਿਨਾ ਨੇ ਸ਼ਾਨਦਾਰ ਦੂਜਾ ਗੋਲ ਕੀਤਾ। ਸਪੇਨ ਦਾ ਸੈਮੀਫਾਈਨਲ ਵਿਚ ਮੁਕਾਬਲਾ ਫਰਾਂਸ ਜਾਂ ਜਰਮਨੀ ਨਾਲ ਹੋਵੇਗਾ।