ਸਪੇਨ ’ਚ 15 ਸਾਲਾ ਸਿੱਖ ਲੜਕੇ ਨੂੰ ਪਟਕਾ ਉਤਾਰਨ ਨੂੰ ਕਿਹਾ, ਫੁੱਟਬਾਲ ਟੀਮਾਂ ਨੇ ਕੀਤਾ ਬਾਈਕਾਟ

Friday, Feb 03, 2023 - 12:07 AM (IST)

ਸਪੇਨ ’ਚ 15 ਸਾਲਾ ਸਿੱਖ ਲੜਕੇ ਨੂੰ ਪਟਕਾ ਉਤਾਰਨ ਨੂੰ ਕਿਹਾ, ਫੁੱਟਬਾਲ ਟੀਮਾਂ ਨੇ ਕੀਤਾ ਬਾਈਕਾਟ

ਸਪੋਰਟਸ ਡੈਸਕ : ਸਪੇਨ ’ਚ ਇਕ ਫੁੱਟਬਾਲ ਮੈਚ ਦੌਰਾਨ ਜਦੋਂ ਰੈਫਰੀ ਨੇ ਇਕ 15 ਸਾਲਾ ਸਿੱਖ ਲੜਕੇ ਨੂੰ ਪਟਕਾ ਉਤਾਰ ਕੇ ਆਉਣ ਲਈ ਕਿਹਾ ਤਾਂ ਦੋਵਾਂ ਟੀਮਾਂ ਨੇ ਵਿਰੋਧ ਕਰ ਦਿੱਤਾ। ਰੈਫਰੀ ਜਦੋਂ ਧਾਰਮਿਕ ਚਿੰਨ੍ਹਾਂ ਬਾਰੇ ’ਚ ਦੱਸਣ ’ਤੇ ਵੀ ਨਹੀਂ ਮੰਨਿਆ ਤਾਂ ਅਰਾਟੀਆ ਕਲੱਬ ਦੇ ਨਾਲ ਨਾਲ ਵਿਰੋਧੀ ਟੀਮ (ਪਡੁਰਾ ਡੀ ਅਰਿਗੋਰਿਯਾਗਾ) ਨੇ ਵੀ ਮੈਚ ਦਾ ਬਾਈਕਾਟ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਜੀਜੇ-ਸਾਲੇ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ, ਘਰ ’ਚ ਵਿਛੇ ਸੱਥਰ 

ਸਥਾਨਕ ਅਖਬਾਰ ਲਾ ਵਾਨਗਾਰਡੀਆ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਅਖ਼ਬਾਰ ਨੇ ਲਿਖਿਆ ਹੈ ਕਿ ਰੈਫਰੀ ਨੇ 15 ਸਾਲਾ ਲੜਕੇ ਗੁਰਪ੍ਰੀਤ ਸਿੰਘ ਨੂੰ ਆਪਣਾ ਪਟਕਾ ਉਤਾਰਨ ਲਈ ਕਿਹਾ ਕਿਉਂਕਿ ਉਸ ਨੇ ਖਿਡਾਰੀਆਂ ਨੂੰ ਸਮਝਾਉਂਦਿਆਂ ਕਿਹਾ ਕਿ ਉਸ ਨੇ 'ਟੋਪੀ ਪਾਈ ਹੋਈ ਹੈ' ਜਿਸ ਦੀ ਨਿਯਮਾਂ ਅਨੁਸਾਰ ਮਨਾਹੀ ਹੈ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬੀ ਗਾਇਕ ਸ਼੍ਰੀ ਬਰਾੜ ਨੂੰ ਜਾਨੋਂ ਮਾਰਨ ਦੀਆਂ ਮਿਲ ਰਹੀਆਂ ਧਮਕੀਆਂ (ਵੀਡੀਓ)

 
 
 
 
 
 
 
 
 
 
 
 
 
 
 
 

A post shared by sikhexpo.com ✪ (@sikhexpo)

ਗੁਰਪ੍ਰੀਤ ਸਿੰਘ ਦੀ ਟੀਮ ਦੇ ਸਾਥੀ ਸਭ ਤੋਂ ਪਹਿਲਾਂ ਉਨ੍ਹਾਂ ਦਾ ਸਮਰਥਨ ਕਰਨ ਆਏ। ਉਨ੍ਹਾਂ ਨੇ ਰੈਫਰੀ ਨੂੰ ਸਮਝਾਇਆ ਕਿ ਇਹ ਉਨ੍ਹਾਂ ਦੇ ਧਰਮ ਨਾਲ ਜੁੜਿਆ ਇਕ ਤੱਤ ਹੈ, ਜਿਸ ਨਾਲ ਉਹ ਹਮੇਸ਼ਾ ਖੇਡਦੇ ਰਹੇ ਹਨ। ਜਦੋਂ ਰੈਫਰੀ ਨੇ ਹਿੱਲਣ ਤੋਂ ਮਨ੍ਹਾ ਕਰ ਦਿੱਤਾ ਤਾਂ ਉਨ੍ਹਾਂ ਨੇ ਵੀ ਖੇਡ ਦਾ ਮੈਦਾਨ ਛੱਡਣ ਦਾ ਫ਼ੈਸਲਾ ਕੀਤਾ।

ਇਹ ਖ਼ਬਰ ਵੀ ਪੜ੍ਹੋ : CM ਸੁੱਖੂ ਦਾ ਵੱਡਾ ਫ਼ੈਸਲਾ, ਕੋਰੋਨਾ ਕਾਲ ’ਚ ਨਿਯਮ ਤੋੜਨ ’ਤੇ ਦਰਜ ਹੋਏ ਕੇਸ ਹੋਣਗੇ ਵਾਪਸ

ਕਲੱਬ ਅਰਾਟੀਆ ਦੇ ਪ੍ਰਧਾਨ ਪੇਡਰੋ ਓਰਮਜ਼ਾਬਲ ਨੇ ਦੱਸਿਆ ਕਿ ਗੁਰਪ੍ਰੀਤ ਪਿਛਲੇ ਤਕਰੀਬਨ ਪੰਜ ਸਾਲ ਤੋਂ ਇਸੇ ਰੂਪ ’ਚ ਕਲੱਬ ਲਈ ਫੁੱਟਬਾਲ ਖੇਡ ਰਿਹਾ ਹੈ। ਸਾਨੂੰ ਇਸ ਤੋਂ ਪਹਿਲਾਂ ਕੋਈ ਸਮੱਸਿਆ ਨਹੀਂ ਹੋਈ ਹੈ ਪਰ ਹੁਣ ਜੋ ਸਥਿਤੀ ਪੈਦਾ ਹੋਈ ਹੈ, ਇਹ ਨਿਸ਼ਚਿਤ ਤੌਰ ’ਤੇ ਅਪਮਾਨਜਨਕ ਹੈ। ਘਟਨਾਚੱਕਰ ਦੂਜੇ ਹਾਫ ਦੇ ਪਹਿਲੇ ਮਿੰਟ ’ਚ ਹੋਇਆ, ਜਦੋਂ ਗੁਰਪ੍ਰੀਤ ਮੈਦਾਨ ’ਚ ਗਿਆ। ਰੈਫਰੀ ਤੁਰੰਤ ਉਸ ਕੋਲ ਆਇਆ ਅਤੇ ਉਸ ਨੂੰ ਪਟਕਾ ਉਤਾਰਨ ਲਈ ਕਿਹਾ। ਘਟਨਾ ਸਬੰਧੀ ਜਾਣਕਾਰੀ ਇੰਸਟਾਗ੍ਰਾਮ ਪੇਜ ਸਿੱਖ ਐਕਸਪੋ ਤੋਂ ਸਾਹਮਣੇ ਆਈ ਹੈ।


author

Manoj

Content Editor

Related News