ਸਾਊਥੰਪਟਨ ਨੇ ਲਿਵਰਪੂਲ ਨੂੰ 1-0 ਨਾਲ ਹਰਾਇਆ

Tuesday, Jan 05, 2021 - 05:28 PM (IST)

ਸਾਊਥੰਪਟਨ ਨੇ ਲਿਵਰਪੂਲ ਨੂੰ 1-0 ਨਾਲ ਹਰਾਇਆ

ਸਾਊਥੰਪਟਨ— ਸਾਊਥੰਪਟਨ ਨੇ ਡੈਨੀ ਇੰਗਿਸ ਦੇ ਦੂਜੇ ਮਿੰਟ ’ਚ ਕੀਤੇ ਗਏ ਗੋਲ ਦੇ ਦਮ ’ਤੇ ਇੰਗਲਿਸ਼ ਪ੍ਰੀਮੀਅਰ ਲੀਗ (ਈ. ਪੀ. ਐੱਲ.) ਫ਼ੁੱਟਬਾਲ ਪ੍ਰਤੀਯੋਗਿਤਾ ’ਚ ਚੋਟੀ ’ਤੇ ਕਾਬਜ ਲਿਵਰਪੂਲ ਨੂੰ ਐਤਵਾਰ ਨੂੰ ਇੱਥੇ 1-0 ਨਾਲ ਹਰਾਇਆ। ਇਸ ਜਿੱਤ ਨਾਲ ਸਾਊਥੰਪਟਨ ਦੇ ਕੋਚ ਰਾਲਫ਼ ਹਸੇਨਹੇਟਲ ਭਾਵੁਕ ਹੋ ਗਏ ਤੇ ਆਪਣੇ ਹੰਝੂ ਨਾ ਰੋਕ ਸਕੇ। 
ਇਹ ਵੀ ਪੜ੍ਹੋ : ਯੁਵਰਾਜ ਸਿੰਘ : ਭਾਰਤ ਦੇ ਵਰਲਡ ਕੱਪ ਹੀਰੋ ਬਾਰੇ ਜਾਣੋ ਰੌਚਕ ਤੱਥ

ਲਿਵਰਪੂਲ ਦੇ ਸਾਬਕਾ ਖਿਡਾਰੀ ਇੰਗਿਸ ਨੇ ਦੂਜੇ ਮਿੰਟ ’ਚ ਸਾਊਥੰਪਟਨ ਨੂੰ ਬੜ੍ਹਤ ਦਿਵਾ ਦਿੱਤੀ ਜੋ ਅੰਤ ’ਚ ਫੈਸਲਾਕੁੰਨ ਸਾਬਤ ਹੋਈ। ਲਿਵਰਪੂਲ ਪਿਛਲੇ ਤਿੰਨ ਮੈਚਾਂ ’ਚ ਜਿੱਤ ਦਰਜ ਨਹੀਂ ਕਰ ਸਕਿਆ ਹੈ। ਉਸ ਦੇ ਹੁਣ 17 ਮੈਚਾਂ ’ਚ 33 ਅੰਕ ਹਨ ਅਤੇ ਉਹ ਆਪਣੇ ਪੁਰਾਣੇ ਵਿਰੋਧੀ ਮੈਨਚੈਸਟਰ ਯੂਨਾਈਟਿਡ ਤੋਂ ਸਿਰਫ਼ ਗੋਲ ਫਰਕ  ਕਾਰਨ ਚੋਟੀ ’ਤੇ ਹੈ। ਯੂਨਾਈਟਿਡ ਨੇ ਹਾਲਾਂਕਿ ਲਿਵਰਪੂਲ ਤੋਂ ਇਕ ਮੈਚ ਘੱਟ ਖੇਡਿਆ ਹੈ। ਸਾਊਥੰਪਟਨ ਦੇ ਹੁਣ 17 ਮੈਚਾਂ ’ਚ 29 ਅੰਕ ਹੋ ਗਏ ਤੇ ਉਹ ਛੇਵੇਂ ਸਥਾਨ ’ਤੇ ਪਹੁੰਚ ਗਿਆ ਹੈ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News