ਦੱ. ਅਫਰੀਕਾ ਦੇ ਇਸ ਗੇਂਦਬਾਜ਼ ਨੂੰ ਲੱਗੇ ਸਭ ਤੋਂ ਵੱਧ ਛੱਕੇ, ਸੀਰੀਜ਼ 'ਚ ਬਣਾਇਆ ਸ਼ਰਮਨਾਕ ਰਿਕਾਰਡ
Tuesday, Oct 22, 2019 - 03:56 PM (IST)
 
            
            ਸਪੋਰਟਸ ਡੈਸਕ— ਭਾਰਤ ਅਤੇ ਦੱ. ਅਫਰੀਕਾ ਵਿਚਾਲੇ ਖੇਡੀ ਗਈ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਦੇ ਦੌਰਾਨ ਦੱ. ਅਫਰੀਕੀ ਗੇਂਦਬਾਜ਼ਾਂ ਦੀ ਰੱਜ ਕੇ ਕਲਾਸ ਲਗਾਈ। ਭਾਰਤੀ ਬਲੇਬਾਜ਼ਾਂ ਨੇ ਦੱ. ਅਫਰੀਕਾ ਦੇ ਤੇਜ਼ ਗੇਂਦਬਾਜ਼ਾਂ ਤੋਂ ਇਲਾਵਾ ਸਪਿਨਰਾਂ ਖਿਲਾਫ ਵੀ ਰੱਜ ਕੇ ਦੌੜਾਂ ਬਣਾਈਆਂ। ਇਸ ਸੀਰੀਜ਼ ਦੌਰਾਨ ਦੱਖਣੀ ਅਫਰੀਕਾ ਦੇ ਡੇਨ ਪੀਟ ਵੀ ਕ੍ਰਿਕਟ ਜਗਤ ਦਾ ਸਭ ਤੋਂ ਸ਼ਰਮਨਾਕ ਰਿਕਾਰਡ ਆਪਣੇ ਨਾਂ ਦਰਜ ਕਰਾ ਗਏ। ਇਹ ਰਿਕਾਰਡ ਸੀ ਸੀਰੀਜ਼ 'ਚ ਸਭ ਤੋਂ ਜ਼ਿਆਦਾ ਛੱਕੇ ਖਾਣ ਦਾ । ਵੇਖੋ ਰਿਕਾਰਡ -

ਇਸ ਗੇਂਦਬਜ਼ ਖਿਲਾਫ ਲੱਗੇ ਸਭ ਤੋਂ ਵੱਧ ਛੱਕੇ
20 ਡੇਨ ਪੀਟ
16 ਕੇਸ਼ਵ ਮਹਾਰਾਜ
11 ਰਵਿੰਦਰ ਜਡੇਜਾ
5 ਰਵਿਚੰਦਰਨ ਅਸ਼ਵਿਨ/ਜਾਰਜ ਲਿੰਡੇ
3 ਸੇਨੂਰਨ ਮੁਥੂਸਵਾਮੀ
2 ਲੁੰਗੀ ਇਨਗਿਡੀ/ਐੱਸ ਨਦੀਮ
1 ਐਰਿਕ ਨਾਟਰਜੇ
ਸੀਰੀਜ਼ 'ਚ 65 ਛੱਕੇ ਲਗੇ, ਰੋਹਿਤ ਨੇ ਲਈ ਖਬਰ
ਡੇਨ ਪੇਡੇਟ ਦੀ ਸਭ ਤੋਂ ਜ਼ਿਆਦਾ ਤੱਸਲੀ ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਕੀਤੀ। ਉਨ੍ਹਾਂ ਨੇ ਡੇਨ ਦੀਆਂ ਗੇਂਦਾਂ 'ਤੇ ਸਭ ਤੋਂ ਵੱਧ 11 ਛੱਕੇ ਲਾਏ। ਵੇਖੋ ਰਿਕਾਰਡ-
11  -  ਡੇਨ ਪੀਟ
5    - ਕੇਸ਼ਵ ਮਹਾਰਾਜ
2    -  ਲੁੰਗੀ ਇਨਗਿਡੀ
1    -  ਐਰਿਕ ਨਾਟਰਜੇ
ਦੱਸ ਦੇਈਏ ਕਿ 29 ਸਾਲ ਦੇ ਡੇਨ ਪੀਟ ਦੱਖਣੀ ਅਫਰੀਕਾ ਲਈ ਫਸਰਟ ਕਲਾਸ ਕ੍ਰਿਕਟ 'ਚ ਕਾਫੀ ਸਫਲ ਰਹੇ ਹਨ। ਡੇਨ ਹੁਣ ਤੱਕ ਖੇਡੇ ਗਏ 112 ਫਸਰਟ ਕਲਾਸ ਮੁਕਾਬਲਿਆਂ 'ਚ 400 ਵਿਕਟਾਂ ਆਪਣੇ ਨਾਂ ਦਰਜ ਕਰਵਾ ਚੁੱਕੇ ਹਨ। ਉਥੇ ਹੀ ਅੰਤਰਰਾਸ਼ਟਰੀ ਪੱਧਰ 'ਤੇ ਖੇਡੇ ਗਏ 9 ਟੈਸਟ 'ਚ ਉਨ੍ਹਾਂ ਦੇ ਨਾਂ 26 ਵਿਕਟਾਂ ਦਰਜ ਹਨ। ਭਾਰਤ ਖਿਲਾਫ ਉਹ ਸਿਰਫ਼ ਦੋ ਟੈਸਟ ਮੈਚ ਹੀ ਖੇਡੇ ਹਨ। ਇਸ 'ਚ ਵਿਕਟਾਂ ਤਾਂ ਉੁਨ੍ਹਾਂ ਨੂੰ ਦੋ ਹੀ ਮਿਲੀਆਂ ਪਰ ਉਨ੍ਹਾਂ ਨੇ ਇਨ੍ਹਾਂ ਵਿਕਟਾਂ ਲਈ 310 ਦੌੜਾਂ ਦੇ ਦਿੱਤੀਆਂ।

 
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            