RSA v PAK : ਫਖਰ ਜਮਾਨ ਨੇ ਲਗਾਇਆ ਲਗਾਤਾਰ ਦੂਜਾ ਸੈਂਕੜਾ, ਬਣਾਏ ਇਹ ਰਿਕਾਰਡ

04/07/2021 9:59:42 PM

ਨਵੀਂ ਦਿੱਲੀ- ਦੱਖਣੀ ਅਫਰੀਕਾ ਤੇ ਪਾਕਿਸਤਾਨ ਵਿਚਾਲੇ ਚੱਲ ਰਹੇ 3 ਵਨ ਡੇ ਮੈਚਾਂ ਦੀ ਸੀਰੀਜ਼ 'ਚ ਫਖਰ ਜਮਾਨ ਨੇ ਆਪਣੇ ਵਨ ਡੇ ਕਰੀਅਰ ਦਾ 6ਵਾਂ ਸੈਂਕੜਾ ਲਗਾਇਆ। ਦੱਸ ਦੇਈਏ ਕਿ ਪਿਛਲੇ ਵਨ ਡੇ 'ਚ ਸ਼ਾਨਦਾਰ 193 ਦੌੜਾਂ ਦੀ ਪਾਰੀ ਖੇਡੀ ਸੀ। ਫਖਰ ਜਮਾਨ ਨੇ ਆਪਣੇ ਸਾਥੀ ਓਪਨਰ ਇਮਾਮ ਉਲ ਹੱਕ ਦੇ ਨਾਲ ਪਹਿਲੇ ਵਿਕਟ ਦੇ ਲਈ 112 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਇਮਾਮ ਉਲ ਹੱਕ 73 ਗੇਂਦਾਂ 'ਤੇ 57 ਦੌੜਾਂ ਬਣਾ ਕੇ ਆਊਟ ਹੋਏ। ਫਖਰ ਜਮਾ ਤੇ ਇਮਾਮ ਉਲ ਹੱਕ ਨੇ ਲਗਾਤਾਰ 5ਵੇਂ ਵਨ ਡੇ ਮੈਚ 'ਚ 100 ਜਾਂ ਉਸ ਤੋਂ ਜ਼ਿਆਦਾ ਦੌੜਾਂ ਦੀ ਸਾਂਝੇਦਾਰੀ ਕਰਨ ਦਾ ਰਿਕਾਰਡ ਬਣਾ ਦਿੱਤਾ ਹੈ। 

ਇਹ ਖ਼ਬਰ ਪੜ੍ਹੋ- ਭਾਰਤੀ ਪੁਰਸ਼ ਹਾਕੀ ਟੀਮ ਨੇ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ 4-3 ਨਾਲ ਹਰਾਇਆ


ਇਸ ਤੋਂ ਇਲਾਵਾ ਫਖਰ ਜਮਾਨ ਅਜਿਹੇ ਤੀਜੇ ਵਿਜ਼ਿਟਿੰਗ ਬੱਲੇਬਾਜ਼ ਬਣ ਗਏ ਹਨ, ਜਿਨ੍ਹਾਂ ਨੇ ਦੱਖਣੀ ਅਫਰੀਕਾ ਦੀ ਧਰਤੀ 'ਤੇ ਵਨ ਡੇ 'ਚ ਲਗਾਤਾਰ 2 ਮੈਚਾਂ 'ਚ ਸੈਂਕੜੇ ਲਗਾਏ ਹੋਣ। ਜਮਾਨ ਤੋਂ ਪਹਿਲਾਂ ਅਜਿਹਾ ਕਾਰਨਾਮਾ ਦੱਖਣੀ ਅਫਰੀਕਾ ਦੇ ਕੇਵਿਨ ਪੀਟਰਸਨ (2005) ਤੇ ਜੋ ਰੂਟ ਨੇ (2016) 'ਚ ਕੀਤਾ ਸੀ। ਫਖਰ ਆਪਣਾ 50ਵਾਂ ਵਨ ਡੇ ਮੈਚ ਖੇਡ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ 6ਵਾਂ ਸੈਂਕੜਾ ਲਗਾ ਕੇ ਕਮਾਲ ਕਰ ਦਿੱਤਾ ਹੈ। ਦੱਸ ਦੇਈਏ ਕਿ ਵਨ ਡੇ 'ਚ 50 ਮੈਚ ਤੱਕ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਦੁਨੀਆ ਦੇ ਦੂਜੇ ਬੱਲੇਬਾਜ਼ ਵੀ ਬਣ ਗਏ ਹਨ। ਪਹਿਲੇ ਨੰਬਰ 'ਤੇ ਹਾਸ਼ਿਮ ਅਮਲਾ ਹਨ, ਜਿਨ੍ਹਾਂ ਨੇ ਆਪਣੇ 50ਵੇਂ ਮੈਚ ਤੱਕ ਕੁੱਲ 2486 ਦੌੜਾਂ ਬਣਾਈਆਂ ਸਨ। ਹੁਣ ਤੱਕ ਜਮਾ ਨੇ 2262 ਦੌੜਾ 50ਵੇਂ ਵਨ ਡੇ ਮੈਚ ਤੱਕ ਬਣਾ ਲਈਆਂ ਹਨ। ਫਖਰ ਜਮਾਨ ਪਾਕਿਸਤਾਨ ਵਲੋਂ ਪਹਿਲੇ 50 ਮੈਚ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਉਨੲਂ ਨੇ ਜ਼ਹੀਰ ਅੱਬਾਸ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਜ਼ਹੀਰ ਨੇ ਆਪਣੇ ਪਹਿਲੇ 50 ਵਨ ਡੇ ਮੈਚਾਂ 'ਚ 2234 ਦੌੜਾਂ ਬਣਾਈਆਂ ਸਨ। ਬਾਬਰ ਆਜ਼ਮ ਨੇ ਪਹਿਲੇ 50 ਮੈਚਾਂ 'ਚ 2129 ਦੌੜਾਂ ਬਣਾਈਆਂ ਸਨ। ਤੀਜੇ ਵਨ ਡੇ 'ਚ ਫਖਰ 101 ਦੌੜਾਂ ਬਣਾ ਕੇ ਆਊਟ ਹੋਏ। ਆਪਣੀ ਪਾਰੀ 'ਚ 101 ਦੌੜਾਂ ਦੀ ਪਾਰੀ ਦੌਰਾਨ 9 ਚੌਕੇ ਤੇ 3 ਛੱਕੇ ਲਗਾਏ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News