ਡੂ ਪਲੇਸਿਸ ਦੀ ਵਾਪਸੀ, ਭਾਰਤ ਦੌਰੇ ਲਈ ਦੱ. ਅਫਰੀਕਾ ਟੀਮ ਦਾ ਐਲਾਨ
Monday, Mar 02, 2020 - 07:32 PM (IST)
ਜੋਹਾਨਸਬਰਗ : ਭਾਰਤ ਵਿਰੁੱਧ 12 ਮਾਰਚ ਤੋਂ ਸ਼ੁਰੂ ਹੋਣ ਵਾਲੀ 3 ਮੈਚਾਂ ਦੀ ਵਨ ਡੇ ਸੀਰੀਜ਼ ਲਈ ਸੋਮਵਾਰ ਨੂੰ 15 ਮੈਂਬਰੀ ਦੱਖਣੀ ਅਫਰੀਕਾ ਟੀਮ ਦਾ ਐਲਾਨ ਕਰ ਦਿੱਤਾ। ਭਾਰਤ ਵਿਰੁੱਧ ਵਨ ਡੇ ਸੀਰੀਜ਼ ਲਈ ਫਾਫ ਡੂ ਪਲੇਸਿਸ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਡੂ ਪਲੇਸਿਸ ਪਿਛਲੇ ਸਾਲ ਇੰਗਲੈਂਡ ਵਿਚ ਹੋਏ ਆਈ. ਸੀ. ਸੀ. ਵਿਸ਼ਵ ਕੱਪ ਤੋਂ ਬਾਅਦ ਪਹਿਲੀ ਵਾਰ ਵਨ ਡੇ ਕ੍ਰਿਕਟ ਖੇਡਣ ਉਤਰੇਗਾ। ਉਸ ਨੂੰ ਘਰੇਲੂ ਜ਼ਮੀਨ ’ਤੇ ਇੰਗਲੈਂਡ ਤੇ ਆਸਟਰੇਲੀਆ ਨਾਲ ਹੋਈਆਂ ਸੀਰੀਜ਼ ਤੋਂ ਆਰਾਮ ਦਿੱਤਾ ਗਿਆ ਸੀ। ਡੂ ਪਲੇਸਿਸ ਨੇ ਇਸ ਦੌਰਾਨ ਦੱਖਣੀ ਅਫਰੀਕਾ ਟੀਮ ਦੀ ਕਪਤਾਨੀ ਵੀ ਛੱਡ ਦਿੱਤੀ ਸੀ, ਜਿਸ ਤੋਂ ਬਾਅਦ ਕਵਿੰਟਨ ਡੀ ਕੌਕ ਨੂੰ ਟੀਮ ਦੀ ਕਮਾਨ ਸੌਂਪੀ ਗਈ ਸੀ। ਉਸ ਤੋਂ ਇਲਾਵਾ ਬੱਲੇਬਾਜ਼ ਵਾਨ ਡੇਰ ਡੂਸੇਨ ਨੂੰ ਵੀ ਟੀਮ ਵਿਚ ਜਗ੍ਹਾ ਦਿੱਤੀ ਗਈ ਹੈ। ਖੱਬੇ ਹੱਥ ਦੇ ਸਪਿਨਰ ਗੇਂਦਬਾਜ਼ ਜਾਰਜ ਲਿੰਡੇ ਨੂੰ ਵੀ ਭਾਰਤ ਦੌਰੇ ਲਈ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਦੱਖਣੀ ਅਫਰੀਕਾ ਨੂੰ ਭਾਰਤ ਵਿਰੁੱਧ 3 ਵਨ ਡੇ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਤਿੰਨ ਮੈਚਾਂ ਦਾ ਪਹਿਲਾ ਮੁਕਾਬਲਾ 12 ਮਾਰਚ ਨੂੰ ਧਰਮਸ਼ਾਲਾ ਵਿਚ ਹੋਵੇਗਾ ਜਦਕਿ ਦੂਜਾ ਮੈਚ 15 ਮਾਰਚ ਨੂੰ ਲਖਨਊ ਵਿਚ ਤੇ ਤੀਜਾ ਮੈਚ 18 ਮਾਰਚ ਨੂੰ ਕੋਲਾਕਤਾ ਵਿਚ ਖੇਡਿਆ ਜਾਵੇਗਾ।
ਭਾਰਤ ਦੌਰੇ ਲਈ ਦੱਖਣੀ ਅਫਰੀਕਾ ਦੀ ਟੀਮ ਇਸ ਤਰ੍ਹਾਂ ਹੈ : ਕਵਿੰਟਨ ਡੀ ਕੌਕ (ਕਪਤਾਨ ਤੇ ਵਿਕਟਕੀਪਰ), ਤੇਂਬਾ ਬਾਵੂਮਾ, ਰੈਸੀ ਵਾਨ ਡੇਰ ਡਸੇਨ, ਫਾਫ ਡੂ ਪਲੇਸਿਸ, ਕਾਇਲ ਵੇਰਿਨੇ, ਹੈਨਰਿਕ ਕਲਾਸੇਨ, ਡੇਵਿਡ ਮਿਲਰ, ਜੋਨ-ਜੋਨ ਸਮਟਸ, ਆਂਦਿਲੇ ਫੇਲਕਵਾਓ, ਲੂੰਗੀ ਇਨਗੀ, ਲੂਥੋ ਸਿਪਾਂਮਪਾ, ਬਿਊਰਨ ਹੈਂਡਿ੍ਰਕਸ, ਐਨਰਿਚ ਨੋਟਰਜੇ, ਜਾਰਜ ਲਿੰਡੇ, ਕੇਸ਼ਵ ਮਹਾਰਾਜ।