ਦੱਖਣੀ ਅਫਰੀਕਾ ਟੀ20 ਲੀਗ 10 ਜਨਵਰੀ ਤੋਂ ਹੋਵੇਗੀ ਸ਼ੁਰੂ, ਸ਼ਾਸਤਰੀ ਕਰਨਗੇ ਕਮੈਂਟਰੀ

Thursday, Dec 21, 2023 - 05:27 PM (IST)

ਦੱਖਣੀ ਅਫਰੀਕਾ ਟੀ20 ਲੀਗ 10 ਜਨਵਰੀ ਤੋਂ ਹੋਵੇਗੀ ਸ਼ੁਰੂ, ਸ਼ਾਸਤਰੀ ਕਰਨਗੇ ਕਮੈਂਟਰੀ

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਮੁੱਖ ਕੋਚ ਅਤੇ ਮਸ਼ਹੂਰ ਕੁਮੈਂਟੇਟਰ ਰਵੀ ਸ਼ਾਸਤਰੀ ਨੂੰ 10 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਦੱਖਣੀ ਅਫਰੀਕਾ ਟੀ-20 ਲੀਗ (ਐੱਸਏ20) ਲਈ ਕੁਮੈਂਟਰੀ ਪੈਨਲ 'ਚ ਸ਼ਾਮਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਭਾਰਤੀ ਪੁਰਸ਼ ਹਾਕੀ ਟੀਮ ਨੇ ਫਰਾਂਸ ਨੂੰ 5-4 ਨਾਲ ਹਰਾਇਆ
ਪ੍ਰਬੰਧਕਾਂ ਦੇ ਬਿਆਨ ਮੁਤਾਬਕ ਸ਼ਾਸਤਰੀ ਤੋਂ ਇਲਾਵਾ ਇੰਗਲੈਂਡ ਦੇ ਸਾਬਕਾ ਕ੍ਰਿਕਟਰ ਸਟੂਅਰਟ ਬ੍ਰਾਡ, ਕੇਵਿਨ ਪੀਟਰਸਨ ਅਤੇ ਮਾਰਕ ਬੁਚਰ, ਦੱਖਣੀ ਅਫਰੀਕਾ ਦੇ ਏਬੀ ਡਿਵਿਲੀਅਰਸ, ਸ਼ਾਨ ਪੋਲਾਕ ਅਤੇ ਕ੍ਰਿਸ ਮੌਰਿਸ ਵੀ ਕੁਮੈਂਟਰੀ ਪੈਨਲ ਦਾ ਹਿੱਸਾ ਹਨ। ਐੱਸਏ20 ਲੀਗ ਦੇ ਕਮਿਸ਼ਨਰ ਗ੍ਰੀਮ ਸਮਿਥ ਨੇ ਕਿਹਾ: “ਅਸੀਂ ਐੱਸਏ20 ਦੇ ਦੂਜੇ ਸੀਜ਼ਨ ਲਈ ਸਾਡੇ ਕੋਲ ਮੌਜੂਦ ਟਿੱਪਣੀਕਾਰਾਂ ਅਤੇ ਪੇਸ਼ਕਾਰੀਆਂ ਦੀ ਸਮਰੱਥਾ ਤੋਂ ਬਹੁਤ ਰੋਮਾਂਚਿਤ ਹਾਂ। ਲੀਗ ਸਾਡੀ ਕਹਾਣੀ ਦੱਸਣ ਲਈ ਮਾਈਕ੍ਰੋਫ਼ੋਨ ਦੇ ਪਿੱਛੇ ਭਰੋਸੇਯੋਗ ਆਵਾਜ਼ਾਂ ਦੀ ਮਹੱਤਤਾ ਨੂੰ ਸਮਝਦੀ ਹੈ।

ਇਹ ਵੀ ਪੜ੍ਹੋ-  IPL 2024 Auction: ਰੋਹਿਤ ਸ਼ਰਮਾ 'ਤੇ ਆਕਾਸ਼ ਅੰਬਾਨੀ ਦਾ ਵੱਡਾ ਬਿਆਨ, ਜਾਣੋ ਕੀ ਕਿਹਾ
ਐੱਸਏ20 ਲੀਗ ਦਾ ਆਯੋਜਨ 10 ਜਨਵਰੀ ਤੋਂ 10 ਫਰਵਰੀ ਦੇ ਵਿਚਾਲੇ ਕੀਤਾ ਜਾਵੇਗਾ ਅਤੇ ਭਾਰਤ 'ਚ ਇਸ ਦਾ ਪ੍ਰਸਾਰਣ ਜਿਓ ਸਿਨੇਮਾ ਅਤੇ ਸਪੋਰਟਸ18 'ਤੇ ਹੋਵੇਗਾ। ਮਿਉਮੇਲੇਲੋ 'ਪੌਮੀ' ਮਬਾਂਗਵਾ, ਮਾਈਕ ਹੇਜ਼ਮੈਨ, ਮਾਰਕ ਨਿਕੋਲਸ ਅਤੇ ਮੋਤਸ਼ਦਿਸੀ ਮੋਹਨੋ ਵੀ ਕਮੇਂਟਰੀ ਪੈਨਲ ਵਿੱਚ ਸ਼ਾਮਲ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Aarti dhillon

Content Editor

Related News