ਮਹਿਲਾ ਵਿਸ਼ਵ ਕੱਪ : ਵਿੰਡੀਜ਼ ਵਿਰੁੱਧ ਮੈਚ ਰੱਦ ਹੋਣ ਨਾਲ ਸੈਮੀਫਾਈਨਲ ''ਚ ਪਹੁੰਚਿਆ ਦੱਖਣੀ ਅਫਰੀਕਾ
Thursday, Mar 24, 2022 - 08:58 PM (IST)
ਵੇਲਿੰਗਟਨ- ਦੱਖਣੀ ਅਫਰੀਕਾ ਨੇ ਵੀਰਵਾਰ ਨੂੰ ਇੱਥੇ ਵੈਸਟਇੰਡੀਜ਼ ਦੇ ਵਿਰੁੱਧ ਲੀਗ ਪੜਾਅ ਦਾ ਮੈਚ ਮੀਂਹ ਦੇ ਕਾਰਨ ਰੱਦ ਹੋਣ ਨਾਲ ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕੀਤੀ। ਦੱਖਣੀ ਅਫਰੀਕਾ ਅਤੇ ਵੈਸਟਇੰਡੀਜ਼ ਨੂੰ ਮੈਚ ਰੱਦ ਹੋਣ ਨਾਲ 1-1 ਅੰਕ ਮਿਲਿਆ। ਇਸ ਨਾਲ ਦੱਖਣੀ ਅਫਰੀਕਾ ਦੇ 6 ਮੈਚਾਂ ਵਿਚ 9 ਅੰਕ ਹੋ ਗਏ ਹਨ ਅਤੇ ਉਹ ਆਸਟਰੇਲੀਆ ਤੋਂ ਬਾਅਦ ਸੈਮੀਫਾਈਨਲ ਵਿਚ ਜਗ੍ਹਾ ਬਣਾਉਣ ਵਾਲੀ ਦੂਜੀ ਟੀਮ ਬਣ ਗਈ ਹੈ।
ਇਹ ਖ਼ਬਰ ਪੜ੍ਹੋ- ਸਮਿੱਥ ਨੇ ਆਪਣੇ ਨਾਂ ਕੀਤਾ ਵੱਡਾ ਰਿਕਾਰਡ, ਸੰਗਕਾਰਾ ਤੇ ਸਚਿਨ ਵਰਗੇ ਦਿੱਗਜਾਂ ਨੂੰ ਛੱਡਿਆ ਪਿੱਛੇ
ਵੈਸਟਇੰਡੀਜ਼ ਦੇ ਲੀਗ ਪੜਾਅ ਦੇ ਮੈਚ ਖਤਮ ਹੋ ਗਏ ਹਨ ਅਤੇ ਉਹ ਸੱਚ ਮੈਚਾਂ ਵਿਚ 7 ਅੰਕ ਲੈ ਕੇ ਤੀਜੇ ਸਥਾਨ 'ਤੇ ਹੈ। ਮੈਚ ਵਿਚ ਕੇਵਲ 10.5 ਓਵਰ ਦਾ ਖੇਡ ਹੋ ਸਕਿਆ। ਦੱਖਣੀ ਅਫਰੀਕਾ ਨੇ ਜਦੋ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚਾਰ ਵਿਕਟਾਂ 'ਤੇ 61 ਦੌੜਾਂ ਬਣਾਈਆਂ ਸਨ ਤਾਂ ਮੀਂਹ ਦੇ ਕਾਰਨ ਖੇਡ ਰੋਕਣਾ ਪਿਆ ਅਤੇ ਇਸ ਤੋਂ ਬਾਅਦ ਅੱਗੇ ਦਾ ਖੇਡ ਨਹੀਂ ਹੋ ਸਕਿਆ। ਵੈਸਟਇੰਡੀਜ਼ ਦਾ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਸਹੀ ਸਾਬਤ ਹੋਇਆ ਅਤੇ ਉਸ ਨੇ 5.3 ਓਵਰਾਂ ਵਿਚ ਹੀ ਦੱਖਣੀ ਅਫਰੀਕਾ ਦਾ ਸਕੋਰ ਚਾਰ ਓਵਰਾਂ 'ਤੇ 22 ਦੌੜਾਂ ਕਰ ਦਿੱਤਾ। ਚਿਨੇਲੀ ਹੇਨਰੀ ਨੇ 19 ਦੌੜਾਂ 'ਤੇ ਤਿੰਨ ਜਦਕਿ ਸ਼ਮਿਲੀਆ ਕੋਨੇਲ ਨੇ 18 ਦੌੜਾਂ 'ਤੇ ਇਕ ਵਿਕਟ ਹਾਸਲ ਕੀਤੀ।
ਇਹ ਖ਼ਬਰ ਪੜ੍ਹੋ- FIH ਹਾਕੀ ਪ੍ਰੋ ਲੀਗ : ਨਿਊਜ਼ੀਲੈਂਡ, ਸਪੇਨ ਦੀ ਮੇਜ਼ਬਾਨੀ ਕਰੇਗਾ ਭਾਰਤ
ਇਸ ਨਤੀਜੇ ਦਾ ਮਤਲਬ ਹੈ ਕਿ ਭਾਰਤ ਨੂੰ ਸੈਮੀਫਾਈਨਲ ਵਿਚ ਪਹੁੰਚਣ ਦੇ ਲਈ ਐਤਵਾਰ ਨੂੰ ਦੱਖਣੀ ਅਫਰੀਕਾ ਦੇ ਵਿਰੁੱਧ ਮੈਚ ਹਰ ਹਾਲ ਵਿਚ ਜਿੱਤਣਾ ਹੋਵੇਗਾ। ਜੇਕਰ ਇਸ ਮੈਚ ਦਾ ਨਤੀਜਾ ਨਹੀਂ ਨਿਕਲਦਾ ਹੈ ਤਾਂ ਭਾਰਤ ਨੂੰ ਫਾਇਦਾ ਹੋਵੇਗਾ ਕਿਉਂਕਿ ਉਸਦਾ ਵੈਸਟਇੰਡੀਜ਼ ਤੋਂ ਬਿਹਤਰ ਰਨ ਰੇਟ ਹੈ। ਵੈਸਟਇੰਡੀਜ਼ ਦੀ ਟੀਮ ਇਸ ਮੈਚ ਵਿਚ ਦੱਖਣੀ ਅਫਰੀਦਾ ਦੀ ਜਿੱਤ ਦੇ ਲਈ ਅਰਦਾਸ ਕਰੇਗੀ। ਭਾਰਤ ਦੇ ਹੁਣ 6 ਮੈਚਾਂ ਵਿਚ ਤਿੰਨ ਜਿੱਤ ਨਾਲ 6 ਅੰਕ ਹਨ ਅਤੇ ਉਹ 5ਵੇਂ ਸਥਾਨ 'ਤੇ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।