ਦੱ. ਅਫਰੀਕਾ ਨੇ ਆਸਟਰੇਲੀਆ ਵਿਰੁੱਧ ICC ’ਚ ਸ਼ਿਕਾਇਤ ਕੀਤੀ ਦਰਜ

Thursday, Feb 18, 2021 - 11:17 PM (IST)

ਦੱ. ਅਫਰੀਕਾ ਨੇ ਆਸਟਰੇਲੀਆ ਵਿਰੁੱਧ ICC ’ਚ ਸ਼ਿਕਾਇਤ ਕੀਤੀ ਦਰਜ

ਜੋਹਾਨਸਬਰਗ– ਆਸਟਰੇਲੀਆ ਦੇ ਕੋਵਿਡ-19 ਦੇ ਕਾਰਣ 3 ਟੈਸਟ ਮੈਚਾਂ ਲਈ ਦੱਖਣੀ ਅਫਰੀਕੀ ਦੌਰਾ ਮੁਲਤਵੀ ਕਰਨ ਤੋਂ ਬਾਅਦ ਹੁਣ ਕ੍ਰਿਕਟ ਦੱਖਣੀ ਅਫਰੀਕਾ (ਸੀ. ਐੱਸ. ਏ.) ਨੇ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਕੋਲ ਅਧਿਕਾਰਤ ਸ਼ਿਕਾਇਤ ਦਰਜ ਕੀਤੀ ਹੈ।
ਕ੍ਰਿਕਟ ਆਸਟਰੇਲੀਆ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਆਪਣੀ ਟੀਮ ਦਾ ਦੱਖਣੀ ਅਫਰੀਕਾ ਦੌਰਾ ਮੁਲਤਵੀ ਕਰ ਦਿੱਤਾ ਗਿਆ ਸੀ। ਉਸ ਨੇ ਦੇਸ਼ ਵਿਚ ਕੋਵਿਡ-19 ਦੇ ਨਵੇਂ ਮਾਮਲਿਆਂ ਦੇ ਕਾਰਣ ‘ਸਿਹਤ ਤੇ ਸੁਰੱਖਿਆ ਜ਼ੋਖਿਮ’ ਦਾ ਹਵਾਲਾ ਦਿੱਤਾ ਸੀ। ਇਸ ਨਾਲ ਆਸਟਰੇਲੀਆ ਦੀ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਦੇ ਫਾਈਨਲ ਵਿਚ ਪਹੁੰਚਣ ਦਾ ਰਸਤਾ ਵੀ ਮੁਸ਼ਕਿਲ ਹੋ ਗਿਆ।
ਸੀ. ਐੱਸ. ਏ. ਨੇ ਦੌਰਾ ਮੁਲਤਵੀ ਕਰਨ ਲਈ ਕ੍ਰਿਕਟ ਆਸਟਰੇਲੀਆ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਇਹ ਬੇਹੱਦ ਨਿਰਾਸ਼ਾਜਨਕ ਹੈ ਤੇ ਇਸ ਨਾਲ ਉਨ੍ਹਾਂ ਨੂੰ ‘ਗੰਭੀਰ ਵਿੱਤੀ ਨੁਕਸਾਨ’ ਹੋਵੇਗਾ। ਉਸ ਨੇ ਹੁਣ ਆਈ. ਸੀ. ਸੀ. ਵਿਵਾਦ ਨਿਪਟਾਰਾ ਵਿਭਾਗ ਵਿਚ ਇਸਦੀ ਸ਼ਿਕਾਇਤ ਦਰਜ ਕੀਤੀ ਹੈ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News