ਦੱਖਣੀ ਅਫਰੀਕਾ ਨੇ ਪਾਕਿਸਤਾਨ ਦਾ ਪ੍ਰਸਤਾਵਿਤ ਦੌਰਾ ਕੀਤਾ ਰੱਦ

Friday, Feb 14, 2020 - 10:43 PM (IST)

ਦੱਖਣੀ ਅਫਰੀਕਾ ਨੇ ਪਾਕਿਸਤਾਨ ਦਾ ਪ੍ਰਸਤਾਵਿਤ ਦੌਰਾ ਕੀਤਾ ਰੱਦ

ਜੋਹਾਨਸਬਰਗ- ਦੱਖਣੀ ਅਫਰੀਕਾ ਨੇ ਖਿਡਾਰੀਆਂ ਦੇ ਕਾਰਜਭਾਰ ਪ੍ਰਬੰਧਨ ਦਾ ਹਵਾਲਾ ਦੇ ਕੇ ਭਾਰਤ ਦੌਰੇ ਤੋਂ ਬਾਅਦ ਅਗਲੇ ਮਹੀਨੇ ਪ੍ਰਸਤਾਵਿਤ 3 ਟੀ-20 ਕੌਮਾਂਤਰੀ ਮੈਚਾਂ ਲਈ ਪਾਕਿਸਤਾਨ  ਦੌਰੇ ਨੂੰ ਰੱਦ ਕਰ ਦਿੱਤਾ।  ਇਸ ਦੌਰੇ ਦਾ ਆਯੋਜਨ ਬਾਅਦ ਵਿਚ ਕਿਸੇ ਅਜਿਹੇ ਸਮੇਂ ਕੀਤਾ ਜਾਵੇਗਾ ਜੋ ਕ੍ਰਿਕਟ ਦੱਖਣੀ ਅਫਰੀਕਾ (ਸੀ. ਐੱਸ. ਏ.) ਤੇ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਲਈ ਉਪਯੋਗੀ ਹੋਵੇ। ਦੱਖਣੀ ਅਫਰੀਕਾ ਨੂੰ ਭਾਰਤ ਦੌਰੇ 'ਤੇ 12 ਤੋਂ 18 ਮਾਰਚ ਤਕ 3 ਇਕ ਦਿਨਾ ਮੈਚਾਂ ਦੀ ਲੜੀ ਖੇਡਣ ਤੋਂ ਬਾਅਦ ਪਾਕਿਸਤਾਨ ਦਾ ਦੌਰਾ ਕਰਨਾ ਸੀ, ਜਿੱਥੇ ਰਾਵਲਪਿੰਡੀ ਵਿਚ ਉਸ ਨੂੰ 3 ਟੀ-20 ਮੈਚਾਂ ਦੀ ਲੜੀ ਵਿਚ ਹਿੱਸਾ ਲੈਣਾ ਸੀ। ਦੱਖਣੀ ਅਫਰੀਕਾ ਦੀ ਟੀਮ ਇੰਗਲੈਂਡ ਨਾਲ 4 ਮੈਚਾਂ ਦੀ ਟੈਸਟ ਤੇ 3 ਮੈਚਾਂ ਦੀ ਵਨ ਡੇ ਲੜੀ ਤੋਂ ਬਾਅਦ ਹੁਣ ਟੀ-20 ਲੜੀ ਖੇਡ ਰਹੀ ਹੈ।


author

Gurdeep Singh

Content Editor

Related News