ਦੱਖਣੀ ਅਫਰੀਕਾ ਨੇ ਜ਼ਿੰਬਾਬਵੇ ਨੂੰ ਸਖਤ ਸੰਘਰਸ਼ ''ਚ ਹਰਾਇਆ
Sunday, Sep 30, 2018 - 11:27 PM (IST)

ਕਿਮਬਰਲੀ- ਦੱਖਣੀ ਅਫਰੀਕਾ ਨੇ ਜ਼ਿੰਬਾਬਵੇ ਨੂੰ ਪਹਿਲੇ ਵਨ ਡੇ ਵਿਚ ਐਤਵਾਰ ਨੂੰ ਪਹਿਲਾਂ ਖੇਡਦਿਆਂ 117 ਦੌੜਾਂ 'ਤੇ ਸਮੇਟ ਦਿੱਤਾ ਸੀ ਪਰ ਉਸ ਨੂੰ ਜਿੱਤ ਹਾਸਲ ਕਰਨ ਲਈ ਕਾਫੀ ਜੂਝਣਾ ਪਿਆ। ਦੱਖਣੀ ਅਫਰੀਕਾ ਨੇ ਇਹ ਮੈਚ ਜਿੱਤ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ ਹੈ। ਦੱਖਣੀ ਅਫਰੀਕਾ ਨੇ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਜ਼ਿੰਬਾਬਵੇ ਨੂੰ 34.1 ਓਵਰਾਂ ਵਿਚ ਸਿਰਫ 117 ਦੌੜਾਂ 'ਤੇ ਸਮੇਟ ਦਿੱਤਾ। ਜ਼ਿੰਬਬਾਵੇ ਵੱਲੋਂ ਐਲਟਨ ਚਿਗੁੰਬਰਾ ਨੇ ਸਭ ਤੋਂ ਵੱਧ 27 ਅਤੇ ਓਪਨਰ ਤੇ ਕਪਤਾਨ ਹੈਮਿਲਟਨ ਮਸਕਾਦਜ਼ਾ ਨੇ 25 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਨੂੰ ਇਸ ਛੋਟੇ ਟੀਚੇ ਤਕ ਪਹੁੰਚਣ ਲਈ ਸੰਘਰਸ਼ ਕਰਨਾ ਪਿਆ ਤੇ ਉਸ ਨੇ 26.1 ਓਵਰਾਂ ਵਿਚ 5 ਵਿਕਟਾਂ 'ਤੇ 119 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ।