ਗੇਂਦਬਾਜ਼ਾਂ ਦੀ ਬਦੌਲਤ ਦੱਖਣੀ ਅਫਰੀਕਾ ਨੇ ਸ਼੍ਰੀਲੰਕਾ ''ਤੇ ਦਰਜ ਕੀਤੀ ਵੱਡੀ ਜਿੱਤ

Sunday, Jul 29, 2018 - 05:42 PM (IST)

ਦਾਂਬੁਲਾ : ਤੇਜ਼ ਗੇਂਦਬਾਜ਼ ਕੈਗਿਸੋ ਰਬਾਡਾ ਅਤੇ ਖੱਬੇ ਹੱਥ ਦੇ ਰਿਸਟ ਸਪਿਨਰ ਤਬਰੇਜ਼ ਸ਼ਮਸੀ ਦੀ ਸ਼ਾਨਦਾਰ ਗੇਂਦਬਾਜ਼ੀ ਅਤੇ ਜੇ. ਪੀ. ਡੁਮਿਨੀ ਦੇ ਤੇਜ਼ ਅਰਧ ਸੈਂਕੜੇ ਨਾਲ ਦੱਖਣੀ ਅਫਰੀਕਾ ਨੇ ਪਹਿਲੇ ਵਨਡੇ ਮੈਚ 'ਚ ਸ਼੍ਰੀਲੰਕਾ ਨੂੰ 114 ਗੇਂਦਾਂ ਰਹਿੰਦੇ ਹੋਏ ਪੰਜ ਵਿਕਟਾਂ ਨਾਲ ਮਾਤ ਦਿੱਤੀ। ਰਬਾਡਾ ਨੇ 41 ਦੌੜਾਂ ਦੇ ਕੇ ਚਾਈਨਾਮੈਨ ਗੇਂਦਬਾਜ਼ ਸ਼ਮਸੀ ਨੇ 33 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ ਜਿਸ ਨਾਲ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਸ਼੍ਰੀਲੰਕਾਈ ਟੀਮ 34.3 ਓਵਰਾਂ 'ਚ 193 ਦੌੜਾਂ 'ਤੇ ਢੇਰ ਹੋ ਗਈ। ਦੱਖਣੀ ਅਫਰੀਕਾ ਨੇ 31 ਓਵਰਾਂ 'ਚ ਪੰਜ ਵਿਕਟਾਂ 'ਤੇ 195 ਦੌੜਾਂ ਬਣਾ ਕੇ ਪੰਜ ਮੈਚਾਂ ਦੀ ਸੀਰੀਜ਼ 'ਚ ਸ਼ੁਰੂਆਤੀ ਬੜ੍ਹਤ ਬਣਾਈ। ਡੁਮਿਨੀ ਨੇ 32 ਗੇਂਦਾਂ 'ਤੇ ਨਾਬਾਦ 53 ਦੌੜਾਂ ਬਣਾਈਆਂ।
Image result for Kagiso Rabada, South Africa, Sri Lanka
ਟੈਸਟ ਸੀਰੀਜ਼ ਦੇ ਦੋਵੇਂ ਮੈਚਾਂ 'ਚ ਪਾਰੀ ਦੇ ਅੰਤਰ ਨਾਲ ਹਾਰ ਝਲਣ ਵਾਲੀ ਦੱਖਣੀ ਅਫਰੀਕਾ ਟੀਮ ਨੇ ਵਨਡੇ ਮੈਚ 'ਚ ਸ਼ਾਨਦਾਰ ਵਾਪਸੀ ਕੀਤੀ। ਰਬਾਡਾ ਨੇ ਸ਼੍ਰੀਲੰਕਾ ਦੇ ਸਿਖਰ ਕ੍ਰਮ ਨੂੰ ਤਬਾਹ ਕਰਨ 'ਚ ਦੇਰ ਨਹੀਂ ਲਗਾਈ ਜਿਸਦੇ ਪੰਜ ਬੱਲੇਬਾਜ਼ 36 ਦੌੜਾਂ 'ਤੇ ਪਵੇਲੀਅਨ ਪਰਤ ਚੁੱਕੇ ਸਨ। ਸ਼੍ਰੀਲੰਕਾ ਜੇਕਰ ਸਨਮਾਨਜਨਕ ਸਕੋਰ ਤੱਕ ਪਹੁੰਚ ਸਕਿਆ ਤਾਂ ਇਸਦਾ ਸਿਹਰਾ ਕੁਸਾਲ ਪਰੇਰਾ (81) ਅਤੇ ਤਿਸਾਰਾ ਪਰੇਰਾ(49) ਦੀਆਂ ਪਾਰੀਆਂÎ ਨੂੰ ਜਾਂਦਾ ਹੈ।
Image result for de kock, South Africa, Sri Lanka
ਦੱਖਣੀ ਅਫਰੀਕਾ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਉਸ ਨੇ 31 ਦੇ ਸਕੋਰ ਤੱਕ ਹਾਸ਼ਿਮ ਅਮਲਾ (17) ਅਤੇ ਐਡੇਨ ਮਾਰਕਰਮ (ਜੀਰੋ) ਦੇ ਵਿਕਟ ਗੁਆ ਦਿੱਤੇ ਸਨ ਪਰ ਕਵਿੰਟਨ ਡੀਕਾਕ (47), ਕਪਤਾਨ ਫਾਫ ਡੁਪਲੇਸਿਸ (47) ਅਤੇ ਡੁਮਿਨੀ ਦੀ ਪਾਰੀ ਦੀ ਬਦੌਲਤ ਟੀਮ ਨੇ ਆਸਾਨੀ ਟੀਚੇ ਤੱਕ ਪਹੁੰਚਣ 'ਚ ਸਫਲ ਰਹੀ। ਡੁਮਿਨੀ ਨੇ ਆਪਣੀ ਪਾਰੀ 'ਚ 6 ਚੌਕੇ ਅਤੇ ਦੋ ਛੱਕੇ ਲਗਾਏ। ਦੂਜਾ ਵਨਡੇ 1 ਅਗਸਤ ਤੋਂ ਇਸੇ ਮੈਦਾਨ 'ਤੇ ਖੇਡਿਆ ਜਾਣਾ ਹੈ।


Related News