ਵਿਸ਼ਵ ਚੈਂਪੀਅਨ ਕੋਠਾਰੀ ਵਿਸ਼ਵ ਬਿਲੀਅਰਡਸ ਦੇ ਫਾਈਨਲ ''ਚ

10/12/2019 12:05:13 PM

ਮੈਲਬੋਰਨ— ਸਾਬਕਾ ਚੈਂਪੀਅਨ ਸੌਰਵ ਕੋਠਾਰੀ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਖਦੇ ਹੋਏ ਸ਼ੁੱਕਰਵਾਰ ਨੂੰ ਇੱਥੇ ਸੈਮੀਫਾਈਨਲ 'ਚ ਇੰਗਲੈਂਡ ਦੇ ਕਈ ਵਾਰ ਦੇ ਵਰਲਡ ਚੈਂਪੀਅਨਸ਼ਿਪ ਮਾਈਕ ਰਸੇਲ ਨੂੰ ਹਰਾ ਕੇ ਲਗਾਤਾਰ ਦੂਜੇ ਵਿਸ਼ਵ ਬਿਲੀਅਰਡਸ (ਲਾਂਗ-ਅਪ) ਫਾਈਨਲ 'ਚ ਪ੍ਰਵੇਸ਼ ਕੀਤਾ।
PunjabKesari
ਕੋਠਾਰੀ ਨੇ ਗੇਮ 'ਚ ਇੰਨਾ ਦਬਦਬਾ ਬਣਾਇਆ ਹੋਇਆ ਸੀ ਕਿ ਉਨ੍ਹਾਂ ਨੇ ਸੈਮੀਫਾਈਨਲ 'ਚ 1090-594 ਅੰਕ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਜਦਕਿ ਚਾਰ ਘੰਟੇ ਦੇ ਮੁਕਾਬਲੇ 'ਚ 45 ਮਿੰਟ ਬਚੇ ਸਨ। ਕੋਠਾਰੀ ਨੇ 205, 195, 175, 128 ਅਤੇ 103 ਅੰਕ ਦੇ ਜਦਕਿ ਰਸੇਲ ਨੇ 247, 131 ਅਤੇ 121 ਅੰਕ ਦੇ ਬ੍ਰੇਕ ਲਗਾਏ। ਕੋਠਾਰੀ ਨੇ ਦਿਨ 'ਚ ਹੋਏ ਕੁਆਰਟਰ ਫਾਈਨਲ 'ਚ ਇੰਗਲੈਂਡ ਦੇ ਰਾਬ ਹਾਲ ਨੂੰ 1076-484 ਨਾਲ ਹਰਾਇਆ। ਹੁਣ ਉਨ੍ਹਾਂ ਦਾ ਸਾਹਮਣਾ ਪੀਟਰ ਗਿਲਕ੍ਰਿਸਟ ਨਾਲ ਹੋਵੇਗਾ ਜੋ ਪਿਛਲੇ ਸਾਲ ਵਿਸ਼ਵ ਬਿਲੀਅਰਡਸ ਫਾਈਨਲ ਦੀ ਦੋਹਰਾਈ ਹੋਵੇਗੀ। ਗਿਲਕ੍ਰਿਸਟ ਨੇ ਡੇਵਿਡ ਕੌਸੀਅਰ ਨੂੰ ਦੂਜੇ ਸੈਮੀਫਾਈਨਲ 'ਚ 1183-1023 ਨਾਲ ਹਰਾਇਆ।


Tarsem Singh

Content Editor

Related News