ਕੋਠਾਰੀ ਨੇ ਰੇਵੇਨਟਨ ਮਾਸਟਰਸ ਸਨੂਕਰ ਦਾ ਖਿਤਾਬ ਜਿੱਤਿਆ

Monday, Dec 09, 2019 - 05:04 PM (IST)

ਕੋਠਾਰੀ ਨੇ ਰੇਵੇਨਟਨ ਮਾਸਟਰਸ ਸਨੂਕਰ ਦਾ ਖਿਤਾਬ ਜਿੱਤਿਆ

ਮੈਲਬੋਰਨ— ਭਾਰਤੀ ਕਿਊ ਖਿਡਾਰੀ ਸੌਰਵ ਕੋਠਾਰੀ ਨੇ ਇੱਥੇ ਸਖਤ ਮੁਕਾਬਲੇ 'ਚ ਆਸਟਰੇਲੀਆ ਦੇ ਜੋਹਲ ਯੰਗਰ ਨੂੰ ਹਰਾ ਕੇ ਰੇਵੇਨਟਨ ਮਾਸਟਰਸ ਸਨੂਕਰ ਟੂਰਨਾਮੈਂਟ ਦਾ ਖਿਤਾਬ ਜਿੱਤਿਆ। ਬੈਸਟ ਆਫ 11 ਫ੍ਰੇਮ ਦੇ ਫਾਈਨਲ 'ਚ ਕੋਠਾਰੀ ਨੇ ਜੋਹਲ ਨੂੰ 6-5 ਨਾਲ ਹਰਾਇਆ। ਉਹ ਆਸਟਰੇਲੀਆ ਬਿਲਿਅਰਡਸ ਅਤੇ ਸਨੂਕਰ ਪਰਿਸ਼ਦ ਦੇ ਇਸ ਚੋਟੀ ਦੇ ਸਨੂਕਰ ਟੂਰਨਾਮੈਂਟ ਨੂੰ ਜਿੱਤਣ ਵਾਲੇ ਪਹਿਲੇ ਭਾਰਤੀ ਹਨ। ਇਸ ਟੂਰਨਾਮੈਂਟ 'ਚ ਆਸਟਰੇਲੀਆ ਦੇ ਚੋਟੀ ਦੇ 12 ਖਿਡਾਰੀ ਖੇਡਦੇ ਹਨ।

ਇਸ ਸਾਲ ਕੋਠਾਰੀ ਨੂੰ ਖਾਸ ਇਨਵਿਟੇਸ਼ਨ 'ਤੇ ਬੁਲਾਇਆ ਗਿਆ ਸੀ ਕਿਉਂਕਿ ਉਨ੍ਹਾਂ ਨੇ ਇਸ ਸਾਲ ਜੂਨ 'ਚ ਰੇਵੇਨਟਨ ਕਲਾਸਿਕ ਸਨੂਕਰ ਦਾ ਖਿਤਾਬ ਜਿੱਤਿਆ ਸੀ ਜੋ ਕਿ ਆਸਟਰੇਲੀਆ ਦੀ ਟ੍ਰਿਪਲ ਕ੍ਰਾਊਨ ਸਨੂਕਰ ਪ੍ਰਤੀਯੋਗਿਤਾ ਹੈ। ਸੈਮੀਫਾਈਨਲ 'ਚ ਕੋਠਾਰੀ ਨੇ ਜੋ ਮਿਨਿਚੀ ਨੂੰ 5-1 ਨਾਲ ਹਰਾਇਆ ਜਦਕਿ ਜੋਹਲ ਨੇ ਪਿਛਲੇ ਸਾਲ ਦੇ ਜੇਤੂ ਸਟੀਵ ਮਿਫਸੁਡ ਨੂੰ 5-2 ਨਾਲ ਹਰਾਇਆ।
PunjabKesari
ਜੋਹਲ ਨੇ ਫਾਈਨਲ 'ਚ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ 3-0 ਦਾ ਵਾਧਾ ਬਣਾਇਆ। ਕੋਠਾਰੀ ਨੇ ਅਗਲਾ ਫ੍ਰੇਮ ਜਿੱਤ ਕੇ ਸਕੋਰ 1-3 ਕੀਤਾ ਪਰ ਜੋਹਲ ਨੇ ਪੰਜਵਾਂ ਫ੍ਰੇਮ ਜਿੱਤ ਕੇ 4-1 ਦੀ ਬੜ੍ਹਤ ਬਣਾ ਲਈ ਹੈ। ਕੋਠਾਰੀ ਨੇ ਛੇਵਾਂ ਫ੍ਰੇਮ ਜਿੱਤਿਆ ਪਰ ਸਤਵਾਂ ਫ੍ਰੇਮ ਹਾਰ ਗਏ ਜਿਸ ਨਾਲ ਜੋਹਲ ਨੇ 5-2 ਦਾ ਵਾਧਾ ਬਣਾ ਲਿਆ। ਕੋਠਾਰੀ ਨੇ ਇਸ ਤੋਂ ਬਾਅਦ ਜ਼ੋਰਦਾਰ ਵਾਪਸੀ ਕਰਦੇ ਹੋਏ ਅਗਲੇ ਤਿੰਨ ਫ੍ਰੇਮ ਜਿੱਤ ਕੇ ਸਕੋਰ 5-5 ਕਰ ਦਿੱਤਾ। ਕੋਠਾਰੀ ਨੇ ਬੇਹੱਦ ਰੋਮਾਂਚਕ ਫੈਸਲਾਕੁੰਨ ਫ੍ਰੇਮ ਜਿੱਤ ਕੇ ਮੁਕਾਬਲਾ ਅਤੇ ਖਿਤਾਬ ਆਪਣੇ ਨਾਂ ਕੀਤਾ।


author

Tarsem Singh

Content Editor

Related News