ਪ੍ਰਦੂਸ਼ਣ ਦੇ ਚੱਲਦੇ ਪਹਿਲੇ ਟੀ-20 ਮੈਚ ਨੂੰ ਲੈ ਕੇ ਗਾਂਗੁਲੀ ਨੇ ਸੁਣਾਇਆ ਆਪਣਾ ਆਖਰੀ ਫੈਸਲਾ

Thursday, Oct 31, 2019 - 04:35 PM (IST)

ਪ੍ਰਦੂਸ਼ਣ ਦੇ ਚੱਲਦੇ ਪਹਿਲੇ ਟੀ-20 ਮੈਚ ਨੂੰ ਲੈ ਕੇ ਗਾਂਗੁਲੀ ਨੇ ਸੁਣਾਇਆ ਆਪਣਾ ਆਖਰੀ ਫੈਸਲਾ

ਸਪੋਰਟਸ ਡੈਸਕ- ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਟੀ-20 ਮੈਚ 3 ਨਵੰਬਰ ਸ਼ਨੀਵਾਰ ਨੂੰ ਖੇਡਿਆ ਜਾਣਾ ਹੈ। ਸੀਰੀਜ਼ ਦਾ ਇਹ ਪਹਿਲਾ ਟੀ-20 ਮੈਚ ਦਿੱਲੀ ਦੇ ਅਰੁਣ ਜੇਟਲੀ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ। ਹਾਲਾਂਕਿ ਸੀਰੀਜ਼ ਦੇ ਪਹਿਲੇ ਟੀ-20 ਮੈਚ 'ਚ ਪ੍ਰਦੂਸ਼ਣ ਵੱਡਾ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਦਰਅਸਲ ਦਿਵਾਲੀ ਤੋਂ ਬਾਅਦ ਦਿੱਲੀ 'ਚ ਕਾਫ਼ੀ ਜ਼ਿਆਦਾ ਪ੍ਰਦੂਸ਼ਣ ਹੋ ਗਿਆ ਹੈ, ਜੋ ਦੋਵਾਂ ਟੀਮਾਂ ਦੇ ਖਿਡਾਰੀਆਂ ਅਤੇ ਉਥੇ ਸਟੇਡੀਅਮ 'ਚ ਪਹੁੰਚਣ ਵਾਲੇ ਦਰਸ਼ਕਾਂ ਲਈ ਕਾਫ਼ੀ ਨੁਕਸਾਨਦੇਹ ਹੋ ਸਕਦਾ ਹੈ। ਇਸੇ ਮਾਮਲੇ ਨੂੰ ਲੈ ਕੇ ਸੌਰਵ ਗਾਂਗੁਲੀ ਨੇ ਦਿੱਲੀ 'ਚ ਹੋਣ ਵਾਲੇ ਮੈਚ ਬਾਰੇ ਆਪਣਾ ਆਖਰੀ ਫੈਸਲਾ ਸੁਣਾ ਦਿੱਤਾ ਹੈ ਅਤੇ ਕਿਹਾ ਕਿ ਤੈਅ ਸਮੇਂ ਮੁਤਾਬਕ ਹੀ ਹੋਵੇਗਾ ਮੈਚ।

ਯੋਜਨਾ ਮੁਤਾਬਕ ਹੀ ਅੱਗੇ ਵਧਾਂਗੇ
ਬੀ. ਸੀ. ਸੀ. ਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਦਿੱਲੀ ਟੀ-20 ਮੈਚ ਨੂੰ ਲੈ ਕੇ ਸਾਫ਼ ਕਰ ਦਿੱਤਾ ਹੈ, ਕਿ ਉਹ ਯੋਜਨਾ ਮੁਤਾਬਕ ਨਾਲ ਹੀ ਅੱਗੇ ਵਧਣਗੇ। ਜਦੋਂ ਏ. ਐੱਨ. ਆਈ. ਦੇ ਇਕ ਪੱਤਰਕਾਰ ਨੇ ਉਨ੍ਹਾਂ ਨੂੰ ਪੁੱਛਿਆ ਕੀ ਮੈਚ ਦਿੱਲੀ 'ਚ ਹੀ ਖੇਡਿਆ ਜਾਵੇਗਾ, ਤਾਂ ਇਸ ਦੇ ਜਵਾਬ 'ਚ ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ,“ਹਾਂ ਖੇਡਿਆ ਜਾਵੇਗਾ।'' ਸੌਰਵ ਗਾਂਗੁਲੀ ਨੇ ਆਪਣੇ ਬਿਆਨ 'ਚ ਕਿਹਾ, ਅਸੀਂ ਉਸੀ ਯੋਜਨਾ ਦੇ ਨਾਲ ਅੱਗੇ ਵਧਾਂਗੇ, ਜੋ ਪਹਿਲਾਂ ਤੋਂ ਤੈਅ ਹੈ।”PunjabKesari
ਇਸ ਤੋਂ ਪਹਿਲਾਂ ਦਿੱਲੀ ਦੇ ਪ੍ਰਦੂਸ਼ਣ 'ਤੇ ਸਾਂਸਦ ਅਤੇ ਸਾਬਕਾ ਖਿਡਾਰੀ ਗੌਤਮ ਗੰਭੀਰ ਨੇ ਵੀ ਆਪਣੀ ਰਾਏ ਦਿੱਤੀ ਸੀ। ਗੌਤਮ ਗੰਭੀਰ ਨੇ ਕਿਹਾ ਕਿ ਦਿੱਲੀ ਵਾਲਿਆਂ ਲਈ ਕ੍ਰਿਕਟ ਮੈਚ ਆਯੋਜਨ ਕਰਨ ਤੋਂ ਜ਼ਿਆਦਾ ਵੱਡਾ ਮੁੱਦਾ ਪ੍ਰਦੂਸ਼ਣ ਹੈ। ਗੌਤਮ ਗੰਭੀਰ ਨੇ ਕਿਹਾ ਕਿ,ਦਿੱਲੀ 'ਚ ਕ੍ਰਿਕਟ ਮੈਚ ਜਾਂ ਕਿਸੇ ਹੋਰ ਖੇਡ ਤੋਂ ਜ਼ਿਆਦਾ ਗੰਭੀਰ ਮੁੱਦਾ ਹਵਾ ਪ੍ਰਦੂਸ਼ਣ ਹਨ। ਮੈਨੂੰ ਅਜਿਹਾ ਲੱਗਦਾ ਹੈ ਕਿ ਦਿੱਲੀ 'ਚ ਰਹਿਣ ਵਾਲਿਆਂ ਨੂੰ ਕ੍ਰਿਕਟ ਮੈਚ ਤੋਂ ਜ਼ਿਆਦਾ ਇੱਥੋਂ ਦੇ ਪ੍ਰਦੂਸ਼ਣ ਦੇ ਵੱਧਦੇ ਪੱਧਰ ਨੂੰ ਲੈ ਕੇ ਚਿੰਤਤ ਹੋਣਾ ਚਾਹੀਦਾ ਹੈ।

 


Related News