ਸੌਰਵ ਗਾਂਗੁਲੀ ਨੇ ਕੋਹਲੀ ਨੂੰ ਦਿੱਤੀ ਸਲਾਹ, ਕਿਹਾ- ਟੀਮ ਇੰਡੀਆ ਨੂੰ ਕਰਨਾ ਹੋਵੇਗਾ ਇਹ ਕੰਮ

10/16/2019 1:18:44 PM

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ) ਪ੍ਰਧਾਨ ਬਣਨ ਤੋਂ ਪਹਿਲਾਂ ਟੀਮ ਦੇ ਮੌਜੂਦਾ ਕਪਤਾਨ ਵਿਰਾਟ ਕੋਹਲੀ ਨੂੰ ਖਾਸ ਸਲਾਹ ਦਿੱਤੀ ਹੈ। ਸੌਰਵ ਗਾਂਗੁਲੀ ਚਾਹੁੰਦੇ ਹਨ ਕਿ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਰਾਸ਼ਟਰੀ ਟੀਮ ਆਈ. ਸੀ. ਸੀ. ਪ੍ਰਤੀਯੋਗਿਤਾਵਾਂ ਵਿਚ ਨਾਕਆਊਟ ਵਿਚ ਹਾਰਨ ਦੀ ਆਦਤ ਨੂੰ ਖਤਮ ਕਰੇ।

PunjabKesari

ਗਾਂਗੁਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ''ਭਾਰਤ ਚੰਗੀ ਟੀਮ ਹੈ। ਮੈਂ ਜਾਣਦਾ ਹਾਂ ਕਿ ਉਨ੍ਹਾਂ ਨੇ ਵੱਡੇ ਟੂਰਨਾਮੈਂਟ ਨਹੀਂ ਜਿੱਤੇ ਪਰ ਉਹ ਵੱਡੇ ਟੂਰਨਾਮੈਂਟਾਂ ਵਿਚ ਚੰਗਾ ਪ੍ਰਦਰਸ਼ਨ ਕਰਦੇ ਹਨ ਸਿਰਫ ਸੈਮੀਫਾਈਨਲ ਅਤੇ ਫਾਈਨਲ ਨੂੰ ਛੱਡ ਕੇ। ਵਿਰਾਟ ਇਸ ਨੂੰ ਬਦਲ ਸਕਦਾ ਹੈ। ਉਹ ਚੈਂਪੀਅਨ ਖਿਡਾਰੀ ਹੈ।'' ਭਾਰਤ 2013 ਚੈਂਪੀਅਨਸ ਟ੍ਰਾਫੀ ਤੋਂ ਬਾਅਦ ਆਈ. ਸੀ. ਸੀ. ਦਾ ਕੋਈ ਟੂਰਨਾਮੈਂਟ ਨਹੀਂ ਜਿੱਤ ਸਕਿਆ ਹੈ। ਟੀਮ 2017 ਚੈਂਪੀਅਨਸ ਟ੍ਰਾਫੀ ਵਿਚ ਉਪ ਜੇਤੂ ਰਹੀ ਸੀ ਜਦਕਿ ਇਸ ਸਾਲ ਆਈ. ਸੀ. ਸੀ. ਵਰਲਡ ਕੱਪ ਸੈਮੀਫਾਈਨਲ ਵਿਚ ਨਿਊਜ਼ੀਲੈਂਡ ਹੱਥੋਂ ਹਾਰ ਗਈ ਸੀ। ਭਾਰਤੀ ਟੀਮ 2016 ਵਰਲਡ ਕੱਪ ਟੀ-20 ਵਿਚ ਵੀ ਸੈਮੀਫਾਈਨਲ ਤੋਂ ਅੱਗੇ ਨਹੀਂ ਵੱਧ ਸਕੀ ਸੀ।

PunjabKesari


Related News