ਸੌਰਭ ਨੇ ਹੈਦਰਾਬਾਦ ਓਪਨ ਦਾ ਜਿੱਤਿਆ ਖਿਤਾਬ
Sunday, Aug 11, 2019 - 06:12 PM (IST)

ਸਪੋਰਟਸ ਡੈਸਕ- ਮੌਜੂਦਾ ਰਾਸ਼ਟਰੀ ਚੈਂਪੀਅਨ ਸੌਰਭ ਵਰਮਾ ਨੇ ਐਤਵਾਰ ਨੂੰ ਇੱਥੇ ਹੈਦਰਾਬਾਦ ਓਪਨ ਬੀ. ਡਬਲਿਊ ਐੱਫ ਟੂਰ ਸੁਪਰ 100 ਟੂਰਨਾਮੈਂਟ ਦੇ ਪੁਰਸ਼ ਸਿੰਗਲ ਦੇ ਫਾਈਨਲ 'ਚ ਸਿੰਗਾਪੁਰ ਦੇ ਲੋਹੇ ਕੀਨ ਯਿਊ ਨੂੰ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ। ਇਸ ਸਾਲ ਮਈ 'ਚ ਸਲੋਵੇਨਿਆ ਅੰਤਰਰਾਸ਼ਟਰੀ ਦੇ ਚੈਂਪੀਅਨ ਬਣੇ ਮੱਧ-ਪ੍ਰਦੇਸ਼ ਦੇ 26 ਸਾਲ ਦੇ ਇਸ ਖਿਡਾਰੀ ਨੇ ਸ਼ਾਨਦਾਰ ਖੇਡ ਦਿਖਾਂਉਂਦੇ ਹੋਏ ਵਰਲਡ ਰੈਂਕਿੰਗ 'ਚ 44ਵੇਂ ਸਥਾਨ 'ਤੇ ਕਾਬਿਜ਼ ਕੀਨ ਯਿਊ ਨੂੰ ਮੁਕਾਬਲੇ 'ਚ ਪਹਿਲੀ ਗੇਮ 21-13 ਨਾਲ ਆਪਣੇ ਨਾਂ ਕੀਤੀ।
ਦੂਜੀ ਗੇਮ 'ਚ ਵੀ ਸਕੋਰ ਬਰਾਬਰੀ ਦੇ ਆਉਣ ਤੋਂ ਬਾਅਦ ਕੀਨ ਯਿਊ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ 14-21 ਨਾਲ ਦੂਜੀ ਗੇਮ ਹਾਸਲ ਕਰਨ 'ਚ ਸਫਲ ਰਹੇ। ਦੋਨਾਂ ਖਿਡਾਰੀਆਂ ਵਿਚਾਲੇ ਇਕ ਇਕ ਗੇਮ ਜਿੱਤਣ ਤੋਂ ਬਾਅਦ ਤੀਜੀ ਗੇਮ 'ਚ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ ਤੇ ਆਖਰ 'ਚ ਸੌਰਭ ਨੇ ਇਹ ਗੇਮ 21-16 ਨਾਲ ਦੇ ਫਰਕ ਨਾਲ ਜਿੱਤ ਕੇ ਚੈਂਪੀਅਨ ਬਣੇ।